ਦਿੱਲੀ ਦੀ ਇਕ ਕੈਮੀਕਲ ਫੈਕਟਰੀ ’ਚ ਲੱਗੀ ਅੱਗ ; 4 ਦੀ ਮੌਤ
Thursday, Jun 26, 2025 - 01:06 AM (IST)

ਨਵੀਂ ਦਿੱਲੀ-ਦਿੱਲੀ ਦੇ ਰਿਠਾਲਾ ਇਲਾਕੇ ’ਚ ਮੰਗਲਵਾਰ ਰਾਤ ਇਕ ਕੈਮੀਕਲ ਫੈਕਟਰੀ ’ਚ ਅੱਗ ਲੱਗਣ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ। ਫਾਇਰ ਵਿਭਾਗ ਨੇ ਦੱਸਿਆ ਕਿ ਰੋਹਿਣੀ ਦੇ ਸੈਕਟਰ-5 ’ਚ ਇਕ ਪੰਜ ਮੰਜ਼ਿਲਾ ਇਮਾਰਤ ’ਚ ਇਹ ਅੱਗ ਲੱਗੀ। ਉਸ ਨੂੰ ਬੁਝਾਉਣ ਲਈ 16 ਫਾਇਰ ਟੈਂਡਰ ਮੌਕੇ ’ਤੇ ਭੇਜੇ ਗਏ।
ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਇਹ ਪਤਾ ਲਾਉਣ ਲਈ ਖੋਜ ਮੁਹਿੰਮ ਜਾਰੀ ਹੈ ਕਿ ਕੀ ਕੋਈ ਮਲਬੇ ਹੇਠ ਫਸਿਆ ਹੈ? ਬੁੱਧਵਾਰ ਸ਼ਾਮ ਤੱਕ ਪੁਲਸ ਨੇ ਅੱਗ ’ਚ ਸੜੇ 4 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਸਨ। 3 ਜ਼ਖਮੀਆਂ ਨੂੰ ਬਾਬਾ ਸਾਹਿਬ ਅੰਬੇਡਕਰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਪਛਾਣ ਨਿਤਿਨ ਬਾਂਸਲ (31), ਰਾਕੇਸ਼ (30) ਤੇ ਵਰਿੰਦਰ (25) ਵਜੋਂ ਹੋਈ ਹੈ।