ਦਿੱਲੀ ’ਚ ਮੁੜ ਵਧੀ SIR ਦੀ ਸਮਾਂ-ਹੱਦ, ਅੰਤਿਮ ਵੋਟਰ ਸੂਚੀ 27 ਅਕਤੂਬਰ ਨੂੰ ਹੋਵੇਗੀ ਪ੍ਰਕਾਸ਼ਿਤ
Wednesday, Aug 05, 2026 - 09:50 AM (IST)
ਨਵੀਂ ਦਿੱਲੀ (ਏਜੰਸੀ) - ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਦਿੱਲੀ ਵਿਚ ਵੋਟਰ ਸੂਚੀ ਦੇ ਵਿਸ਼ੇਸ਼ ਤੀਬਰ ਸਮੀਖਿਆ (ਐੱਸ. ਆਈ. ਆਰ.) ਦੀ ਸਮਾਂ-ਹੱਦ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਤਹਿਤ, ਬੀ. ਐੱਲ. ਓ. ਦਾ ਘਰ-ਘਰ ਜਾ ਕੇ ਤਸਦੀਕ ਕਰਨਾ 17 ਅਗਸਤ ਤੱਕ ਜਾਰੀ ਰਹੇਗਾ, ਜਦੋਂ ਕਿ ਅੰਤਿਮ ਵੋਟਰ ਸੂਚੀ 27 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਦੱਸ ਦੇਈਏ ਕਿ ਦਿੱਲੀ ਵਿਚ ਐੱਸ. ਆਈ. ਆਰ. ਪ੍ਰਕਿਰਿਆ ਦਾ ਸਮਾਂ ਦੂਜੀ ਵਾਰ ਵਧਾਇਆ ਗਿਆ ਹੈ।
ਪੜ੍ਹੋ ਇਹ ਵੀ - ਸਰਕਾਰੀ ਬੱਸਾਂ 'ਚ ਮੁਫ਼ਤ ਸਫ਼ਰ ਕਰ ਸਕਣਗੀਆਂ ਹੁਣ ਇਹ ਔਰਤਾਂ, ਯੋਗੀ ਸਰਕਾਰ ਦਾ ਵੱਡਾ ਐਲਾਨ
ਕਮਿਸ਼ਨ ਅਨੁਸਾਰ, ਹੁਣ ਡਰਾਫਟ ਵੋਟਰ ਸੂਚੀ 17 ਅਗਸਤ ਦੀ ਥਾਂ 24 ਅਗਸਤ ਨੂੰ ਜਾਰੀ ਕੀਤੀ ਜਾਵੇਗੀ। ਵੋਟਰਾਂ ਵੱਲੋਂ ਕੀਤੇ ਗਏ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਚੋਣ ਅਧਿਕਾਰੀਆਂ ਨੂੰ 24 ਅਗਸਤ ਤੋਂ 22 ਅਕਤੂਬਰ ਦਰਮਿਆਨ ਕਰਨਾ ਹੋਵੇਗਾ। ਹੁਣ ਅੰਤਿਮ ਵੋਟਰ ਸੂਚੀ 19 ਅਕਤੂਬਰ ਦੀ ਥਾਂ 27 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦਿੱਲੀ ਵਿਚ ਬੂਥ ਪੱਧਰੀ ਅਧਿਕਾਰੀਆਂ (ਬੀ. ਐੱਲ. ਓ.) ਨੇ ਸ਼ਹਿਰ ਦੇ ਲੱਗਭਗ ਸਾਰੇ 1.45 ਕਰੋੜ ਵੋਟਰਾਂ ਨੂੰ ਫਾਰਮ ਵੰਡ ਦਿੱਤੇ ਹਨ, ਜਦੋਂ ਕਿ ਭਰੇ ਹੋਏ ਫਾਰਮਾਂ ਵਿਚੋਂ 62 ਫੀਸਦੀ ਤੋਂ ਵੱਧ ਨੂੰ ਡਿਜੀਟਲ ਰੂਪ ਵਿਚ ਦਰਜ ਕਰ ਲਿਆ ਗਿਆ ਹੈ। ਇਸ ਵਿਸਥਾਰ ਤੋਂ ਪਹਿਲਾਂ, ਬੀ. ਐੱਲ. ਓ. ਵੱਲੋਂ ਘਰ-ਘਰ ਜਾ ਕੇ ਤਸਦੀਕ ਕਰਨ ਦੀ ਆਖ਼ਰੀ ਤਾਰੀਖ਼ 8 ਅਗਸਤ ਸੀ।
ਪੜ੍ਹੋ ਇਹ ਵੀ - ਰੱਖੜੀ ਮੌਕੇ ਔਰਤਾਂ ਦੇ ਖਾਤਿਆਂ 'ਚ ਆਉਣਗੇ 2500 ਰੁਪਏ, ਅੱਜ ਤੋਂ ਰਜਿਸਟ੍ਰੇਸ਼ਨ ਹੋਈ ਸ਼ੁਰੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
