ਮਦਰਾਸ ਸਮੇਤ 4 ਹਾਈ ਕੋਰਟਾਂ ’ਚ 30 ਜੱਜ ਤੇ ਐਡੀਸ਼ਨਲ ਜੱਜ ਕੀਤੇ ਨਿਯੁਕਤ
Sunday, Aug 09, 2026 - 09:29 AM (IST)
ਨਵੀਂ ਦਿੱਲੀ (ਏਜੰਸੀ) - ਸਰਕਾਰ ਨੇ ਮਦਰਾਸ, ਕਲਕੱਤਾ, ਕਰਨਾਟਕ ਅਤੇ ਮੱਧ ਪ੍ਰਦੇਸ਼ ਹਾਈ ਕੋਰਟਾਂ ਲਈ ਕੁੱਲ 30 ਜੱਜਾਂ ਅਤੇ ਐਡੀਸ਼ਨਲ ਜੱਜਾਂ ਦੀ ਨਿਯੁਕਤੀ ਕੀਤੀ ਹੈ। ਕਾਨੂੰਨ ਅਤੇ ਨਿਆਂ ਮੰਤਰਾਲਾ ਵਲੋਂ ਸ਼ਨੀਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਸਲਾਹ ਤੋਂ ਬਾਅਦ ਗੋਵਿੰਦਰਾਜਨ ਕ੍ਰਿਸ਼ਨਾਸਵਾਮੀ, ਰਜਨੀਸ਼ ਪਥੀਯਿਲ, ਰਮੇਸ਼ ਨਟਰਾਜਨ, ਜੀ. ਕੇ. ਮੁਥੁਕੁਮਾਰ ਅਤੇ ਰਾਮਕ੍ਰਿਸ਼ਨਨ ਰਾਜੇਸ਼ ਵਿਵੇਕਾਨੰਥਨ ਨੂੰ ਮਦਰਾਸ ਹਾਈ ਕੋਰਟ ’ਚ ਜੱਜ ਨਿਯੁਕਤ ਕੀਤਾ ਹੈ। ਇਹ ਸਾਰੇ ਵਕੀਲ ਤੋਂ ਸਿੱਧੇ ਜੱਜ ਨਿਯੁਕਤ ਕੀਤੇ ਗਏ ਹਨ।
ਪੜ੍ਹੋ ਇਹ ਵੀ - ਜੰਗਲੀ ਇਲਾਕੇ 'ਚ ਕ੍ਰੈਸ਼ ਹੋਇਆ ਜਹਾਜ਼, 4 ਲੋਕਾਂ ਦੀ ਮੌਤ, ਬ੍ਰਾਜ਼ੀਲ 'ਚ ਵਾਪਰਿਆ ਹਾਦਸਾ
ਇਸ ਤੋਂ ਇਲਾਵਾ 3 ਵਕੀਲਾਂ ਅਤੇ 7 ਨਿਆਂਇਕ ਅਧਿਕਾਰੀਆਂ ਨੂੰ ਇਸੇ ਅਦਾਲਤ ਲਈ ਐਡੀਸ਼ਨਲ ਜੱਜ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ’ਚ ਵਕੀਲ ਰਵੀਕੁਮਾਰ ਸ਼ੰਕਰਨਾਰਾਇਣਨ, ਦਿਲੀਪ ਕੁਮਾਰ ਨਾਗਰਾਜਨ ਅਤੇ ਵਕੀਲ ਐੱਲ. ਮਨੋਹਰਨ ਅਤੇ ਨਿਆਂਇਕ ਅਧਿਕਾਰੀ ਡਾ. ਪੀ. ਮੁਰੂਗਨ, ਸ਼੍ਰੀਮਤੀ ਐੱਮ. ਡੀ. ਸੁਮਤੀ, ਸ਼੍ਰੀਮਤੀ ਐੱਸ. ਅੱਲੀ, ਸ਼੍ਰੀਮਤੀ ਸੀ. ਥਿਰੂਮਗਲ, ਸ਼ਨਮੁਗਮ ਕਾਰਤੀਕੇਯਨ, ਮੁਰੂਗੇਸਨ ਬਲੂਚਾਮੀ ਅਤੇ ਨਿਆਂਇਕ ਅਧਿਕਾਰੀ ਐੱਨ. ਗੁਣਾਸੇਕਰਨ ਦੇ ਨਾਂ ਸ਼ਾਮਲ ਹਨ।
ਪੜ੍ਹੋ ਇਹ ਵੀ - ਫ਼ਿਰ ਸ਼ੁਰੂ ਹੋਇਆ Work From Home ! ਭਾਰੀ ਬਾਰਿਸ਼ ਮਗਰੋਂ ਗੁਰੂਗ੍ਰਾਮ ਪ੍ਰਸ਼ਾਸਨ ਵਲੋਂ ਜਾਰੀ ਐਡਵਾਇਜ਼ਰੀ
ਕਲਕੱਤਾ ਹਾਈ ਕੋਰਟ ਲਈ 8 ਵਕੀਲਾਂ ਨੂੰ ਐਡੀਸ਼ਨਲ ਜੱਜ ਬਣਾਇਆ ਗਿਆ ਹੈ। ਇਨ੍ਹਾਂ ’ਚ ਵਕੀਲ ਆਰੀਅਕ ਦੱਤ, ਅਤਰੂਪ ਬੈਨਰਜੀ, ਸੰਦੀਪ ਕੁਮਾਰ ਡੇ, ਪਾਰਥ ਪ੍ਰਤਿਮ ਰਾਏ, ਸੁਦੀਪ ਦੇਬ, ਅਨੁਜ ਸਿੰਘ, ਅਰਜੁਨ ਰੇ ਮੁਖਰਜੀ ਅਤੇ ਵਕੀਲ ਸ਼੍ਰੀ ਰਿਸ਼ਾਦ ਮੇਡੋਰਾ ਦੇ ਨਾਂ ਸ਼ਾਮਲ ਹਨ। ਇਸੇ ਤਰ੍ਹਾਂ ਕਰਨਾਟਕ ਹਾਈ ਕੋਰਟ ਲਈ 6 ਵਕੀਲਾਂ ਨੂੰ ਐਡੀਸ਼ਨਲ ਜੱਜ ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ’ਚ ਰਾਘਵੇਂਦਰ ਸੀਤਾਰਾਮ ਸ਼੍ਰੀਵਤਸ, ਸ਼੍ਰੀਮਤੀ ਹੇਮਾ ਕੁਲਕਰਨੀ, ਸੁਬਰਾਮਣਿਯ ਰੰਗਾਰਾਓ, ਵਿਵੇਕਾਨੰਦ ਥਡਗਾਵੜੀ ਪ੍ਰਕਾਸ਼, ਪ੍ਰਮੋਦ ਬੱਕੇਸ਼ਵਰਾ ਅਤੇ ਸ਼ਾਂਤੀ ਭੂਸ਼ਨ ਹੋਮਬੇ ਗੌੜ ਸ਼ਾਮਲ ਹਨ। ਵਕੀਲ ਅਮਿਤ ਲਾਹੋਟੀ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ’ਚ ਐਡੀਸ਼ਨਲ ਜੱਜ ਵਜੋਂ ਨਿਯੁਕਤ ਕੀਤਾ ਹੈ।
ਪੜ੍ਹੋ ਇਹ ਵੀ - 95 ਸਾਲਾ ਦਾਦੀ ਨੂੰ ਮੋਢਿਆਂ ’ਤੇ ਚੁੱਕ ਕਾਂਵੜ ਯਾਤਰਾ ’ਤੇ ਨਿਕਲੇ 35 ਪੋਤੇ, ਭਾਵੁਕ ਕਰ ਦੇਣਗੀਆਂ ਤਸਵੀਰਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
