ਮੁੰਬਈ ਦੇ GST ਭਵਨ ’ਚ ਲੱਗੀ ਅੱਗ
Monday, Feb 17, 2020 - 08:06 PM (IST)

ਮੁੰਬਈ - ਮੁੰਬਈ ਦੇ ਮਝਗਾਓਂ ਸਥਿਤ ਜੀ.ਐੱਸ.ਟੀ. ਭਵਨ ’ਚ ਸੋਮਵਾਰ ਭਿਆਨਕ ਅੱਗ ਲੱਗ ਗਈ। ਖੁਸ਼ਕਿਸਮਤੀ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਬਾਅਦ ਦੁਪਹਿਰ 12.30 ਵਜੇ ਦੇ ਲਗਭਗ ਜੀ.ਐੱਸ.ਟੀ. ਭਵਨ ਦੀ 8ਵੀਂ ਮੰਜ਼ਿਲ ’ਤੇ ਲੱਗੀ। ਫਾਇਰ ਬ੍ਰਿਗੇਡ ਦੀਆਂ 16 ਮੋਟਰ ਗੱਡੀਆਂ ਨੇ ਕਈ ਘੰਟਿਆਂ ਦੀ ਮਿਹਨਤ ਪਿੱਛੋਂ ਅੱਗ ਬੁਝਾਈ। ਅੱਗ ਲੱਗਣ ਦੇ ਕਾਰਣਾਂ ਦਾ ਪਤਾ ਨਹੀਂ ਲੱਗ ਸਕਿਆ।
ਜਿਸ ਸਮੇਂ ਭਵਨ 'ਚ ਅੱਗ ਲੱਗੀ ਸੀ, ਉਸ ਸਮੇਂ ਭਵਨ ਦੇ ਅੰਦਰ ਕਰੀਬ ਇਕ ਹਜ਼ਾਰ ਲੋਕ ਮੌਜੂਦ ਸਨ। ਆਸਪਾਸ ਦੇ ਲੋਕਾਂ ਦੀ ਮਦਦ ਨਾਲ ਅੱਗ 'ਚ ਫਸੇ ਲੋਕਾਂ ਨੂੰ ਬਹਰ ਕੱਢਿਆ ਗਿਆ। ਉਧਰ, ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਅਜੀਤ ਪਵਾਰ ਵੀ ਮੌਕੇ 'ਤੇ ਪਹੁੰਚੇ।