ਘਰ ''ਚ ਅੱਗ ਲੱਗਣ ਨਾਲ ਸਾਰਾ ਸਮਾਨ ਸੜ ਕੇ ਹੋਇਆ ਸੁਆਹ

09/12/2017 2:55:35 PM

ਹਰਿਦੁਆਰ— ਸ਼ਾਮਪੁਰ ਥਾਣਾ ਖੇਤਰ ਦੇ ਰਸੂਲਪੁਰ ਪਿੰਡ 'ਚ ਇਕ ਮਕਾਨ 'ਚ ਅੱਗ ਲੱਗਣ ਨਾਲ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਜਿਸ ਸਮੇਂ ਅੱਗ ਲੱਗੀ, ਉਦੋਂ ਸਾਰਾ ਪਰਿਵਾਰ ਸੌ ਰਿਹਾ ਸੀ। ਕਿਸੇ ਤਰ੍ਹਾਂ ਬਾਹਰ ਨਿਕਲ ਕੇ ਸਭ ਨੇ ਜਾਨ ਬਚਾਈ। ਰਸੂਲਪੁਰ ਵਾਸੀ ਸੁੰਦੂ ਪੁੱਤਰ ਗਰੀਬ ਰੋਜ਼ ਦੀ ਤਰ੍ਹਾਂ ਰਾਤ ਦੇ ਸਮੇਂ ਖਾਣਾ ਖਾ ਕੇ ਆਪਣੀ ਝੌਂਪੜੀ 'ਚ ਸੌ ਰਹੇ ਸਨ। ਕਰੀਬ 11 ਵਜੇ ਉਨ੍ਹਾਂ ਨੇ ਕਿਸੇ ਚੀਜ਼ ਦੇ ਸੜਨ ਦਾ ਅਹਿਸਾਸ ਹੋਇਆ। ਉਸ ਨੇ ਬਾਹਰ ਜਾ ਕੇ ਦੇਖਿਆ ਤਾਂ ਉਸ ਦੇ ਮਕਾਨ 'ਚ ਅੱਗ ਲੱਗੀ ਹੋਈ ਸੀ। ਇਸ 'ਤੇ ਉਨ੍ਹਾਂ ਨੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਉਠਾ ਕੇ ਬਾਹਰ ਕੱਢਿਆ। ਇਸ ਦੌਰਾਨ ਉਨ੍ਹਾਂ ਦਾ ਸ਼ੌਰ ਸੁਣ ਕੇ ਆਸਪਾਸ ਦੇ ਪਿੰਡ ਵਾਸੀ ਮੌਕੇ 'ਤੇ ਪੁੱਜੇ ਅਤੇ ਅੱਗ ਬੁਝਾਉਣ 'ਚ ਜੁੱਟ ਗਏ। ਜਦੋਂ ਤੱਕ ਅੱਗ ਬੁੱਝਦੀ ਉਦੋਂ ਤੱਕ ਘਰ 'ਚ ਰੱਖਿਆ ਸਾਰਾ ਰਾਸ਼ਨ, ਕੱਪੜੇ ਅਤੇ ਬਿਸਤਰ ਸੜ ਕੇ ਸੁਆਹ ਹੋ ਗਿਆ ਸੀ। ਲਾਲਡਾਂਗ ਚੌਕੀ ਇੰਚਾਰਜ਼ ਮਨੀਸ਼ ਨੇਗੀ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਅੱਗ ਲੱਗਣ ਦੀ ਕੋਈ ਸੂਚਨਾ ਨਹੀਂ ਹੈ। 


Related News