ਭਾਜਪਾ IT ਸੈੱਲ ਦੇ ਮੁਖੀ ਖ਼ਿਲਾਫ਼ ਮਾਮਲਾ ਦਰਜ, ਪੜ੍ਹੋ ਕੀ ਹੈ ਪੂਰਾ ਮਾਮਲਾ

Friday, Sep 08, 2023 - 06:14 AM (IST)

ਤਮਿਲਨਾਡੂ (ਵਾਰਤਾ): ਤਾਮਿਲਨਾਡੂ ਦੇ ਤਿਰੂਚਿਰਾਪੱਲੀ ਸ਼ਹਿਰ ਦੀ ਪੁਲਸ ਨੇ ਸਨਾਤਨ ਧਰਮ 'ਤੇ ਤਾਮਿਲਨਾਡੂ ਦੇ ਯੁਵਾ ਭਲਾਈ ਅਤੇ ਖੇਡ ਵਿਕਾਸ ਮੰਤਰੀ ਉਧਯਨਿਧੀ ਸਟਾਲਿਨ ਦੀਆਂ ਟਿੱਪਣੀਆਂ ਨੂੰ ਕਥਿਤ ਤੌਰ 'ਤੇ ਤੋੜ-ਮਰੋੜ ਕੇ ਪੇਸ਼ ਕਰਨ ਦੇ ਦੋਸ਼ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਈ.ਟੀ. ਸੈੱਲ ਦੇ ਰਾਸ਼ਟਰੀ ਕਨਵੀਨਰ ਅਮਿਤ ਮਾਲਵੀਆ 'ਤੇ ਮਾਮਲਾ ਦਰਜ ਕੀਤਾ ਹੈ। ਮਾਲਵੀਆ ਨੇ ਹਾਲ ਹੀ ਵਿਚ ਟਵਿਟਰ 'ਤੇ ਕਿਹਾ ਕਿ ਉਧਯਨਿਧੀ ਨੇ ਸਨਾਤਨ ਧਰਮ ਦੀ ਤੁਲਨਾ ਮਲੇਰੀਆ ਤੇ ਡੇਂਗੂ ਨਾਲ ਕੀਤੀ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਸਨਾਤਨ ਧਰਮ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ ਨਾ ਸਿਰਫ਼ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਸੰਖੇਪ ਵਿਚ, ਉਹ (ਉਧਯਨਿਧੀ) ਸਨਾਤਨ ਧਰਮ ਦੀ ਪਾਲਣਾ ਕਰਨ ਵਾਲੇ ਭਾਰਤ ਦੀ 80 ਪ੍ਰਤੀਸ਼ਤ ਆਬਾਦੀ ਦੀ ਨਸਲਕੁਸ਼ੀ ਦੀ ਗੱਲ ਕਰ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਸ਼ਰਮਨਾਕ! 8 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ, Private Parts 'ਤੇ ਲੱਗੀਆਂ ਸੱਟਾਂ ਕਾਰਨ ਕਰਨੀ ਪਈ ਸਰਜਰੀ

ਤਿਰੂਚਿਰਾਪੱਲੀ ਦੱਖਣੀ ਜ਼ਿਲ੍ਹੇ ਵਿਚ ਡੀ.ਐੱਮ.ਕੇ. ਦੇ ਵਕੀਲ ਵਿੰਗ ਦੇ ਪ੍ਰਬੰਧਕ ਕੇ. ਏ. ਵੀ. ਦਿਨਾਕਰਨ ਨੇ ਤਿਰੂਚਿਰਾਪੱਲੀ ਪੁਲਸ ਕਮਿਸ਼ਨਰ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਉਧਯਨਿਧੀ ਵੱਲੋਂ ਸਨਾਤਨ ਧਰਮ ਬਾਰੇ ਆਪਣੀਆਂ ਟਿੱਪਣੀਆਂ ਨੂੰ ਸਪੱਸ਼ਟ ਕਰਨ ਦੇ ਬਾਵਜੂਦ, ਭਾਜਪਾ ਆਗੂ ਨੇ ਦੋ ਸਮੂਹਾਂ ਦਰਮਿਆਨ ਹਿੰਸਾ ਅਤੇ ਨਫ਼ਰਤ ਨੂੰ ਭੜਕਾਉਣ, ਫਿਰਕੂ ਭਾਵਨਾਵਾਂ ਨੂੰ ਕਮਜ਼ੋਰ ਕਰਨ ਅਤੇ ਸਿਆਸੀ ਉਦੇਸ਼ਾਂ ਲਈ ਉਨ੍ਹਾਂ ਦਾ ਭਾਸ਼ਣ ਤੋੜ ਮਰੋੜ ਕੇ ਪੇਸ਼ ਕੀਤਾ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਉਸ ਦੀ ਸ਼ਿਕਾਇਤ ਦੇ ਆਧਾਰ 'ਤੇ ਸਿਟੀ ਕ੍ਰਾਈਮ ਬ੍ਰਾਂਚ ਪੁਲਸ ਨੇ ਮਾਲਵੀਆ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 153, 153 (ਏ), 504, 505 (1) (ਬੀ) ਤਹਿਤ ਮਾਮਲਾ ਦਰਜ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News