ਹਿਮਾਚਲ ’ਚ 100 ਕਰੋੜ ਦੀ ਲਾਗਤ ਨਾਲ ਬਣੇਗੀ ਫਿਲਮ ਸਿਟੀ, 15 ਹਜ਼ਾਰ ਲੋਕਾਂ ਨੂੰ ਮਿਲੇਗਾ ਰੁਜ਼ਗਾਰ

Monday, Sep 06, 2021 - 11:12 AM (IST)

ਹਿਮਾਚਲ ’ਚ 100 ਕਰੋੜ ਦੀ ਲਾਗਤ ਨਾਲ ਬਣੇਗੀ ਫਿਲਮ ਸਿਟੀ, 15 ਹਜ਼ਾਰ ਲੋਕਾਂ ਨੂੰ ਮਿਲੇਗਾ ਰੁਜ਼ਗਾਰ

ਨੋਟ :  ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬਸ਼ਿਮਲਾ/ਡਾਡਾਸੀਬਾ (ਬਿਊਰੋ/ਸੁਨੀਲ)- ਸੂਬਾ ਸਰਕਾਰ ਨੇ ਉਦਯੋਗ ਮੰਤਰੀ ਬਿਕਰਮ ਸਿੰਘ ਠਾਕੁਰ ਦੀ ਅਗਵਾਈ ਵਿੱਚ ਐਤਵਾਰ ਨੂੰ ਚੰਡੀਗੜ੍ਹ ਵਿਚ ਵੱਖ-ਵੱਖ ਉਦਯੋਗਿਕ ਖੇਤਰਾਂ ਵਿਚ 3307 ਕਰੋੜ ਦੇ 27 ਸਮਝੌਤਿਆਂ ’ਤੇ ਦਸਤਖਤ ਕੀਤੇ, ਜਿਸ ਨਾਲ ਸੂਬੇ ਦੇ ਲਗਭਗ 15,000 ਲੋਕਾਂ ਨੂੰ ਪ੍ਰਤੱਖ ਅਤੇ ਅਪ੍ਰਤੱਖ ਤੌਰ ’ਤੇ ਰੁਜ਼ਗਾਰ ਦੇ ਮੌਕੇ ਪ੍ਰਾਪਤ ਹੋਣਗੇ। ਉਦਯੋਗ ਮੰਤਰੀ ਨੇ ਕਿਹਾ ਕਿ ਮੈਸਰਜ ਟਰਾਈਡੈਂਟ ਕੰਪਨੀ ਨੇ ਟੈਕਸਟਾਈਲ ਪਾਰਕ ਸਥਾਪਿਤ ਕਰਨ ਲਈ 800 ਕਰੋੜ ਰੁਪਏ ਦਾ ਸਮਝੌਤਾ ਅਤੇ ਮੈਸਰਜ ਬੈਟਰ ਟੂਮਾਰੋ ਇਨਫ੍ਰਾਸਟਰਕਚਰ ਐਂਡ ਸਾਲਿਊਸ਼ਨ ਪ੍ਰਾਈਵੇਟ ਲਿਮਟਿਡ ਨੇ ਨਿਜੀ ਉਦਯੋਗਿਕ ਪਾਰਕ ਸਥਾਪਿਤ ਕਰਨ ਲਈ 490 ਕਰੋੜ ਰੁਪਏ ਦਾ ਸਮਝੌਤਾ ਸਹੀਬੱਧ ਕੀਤਾ।

ਇਹ ਵੀ ਪੜ੍ਹੋ : ਦੇਸ਼ ਦੇ 100 ਚੋਟੀ ਦੇ ਡਰੱਗ ਮਾਫੀਆ ਆਗੂਆਂ ਦੀ ਪਛਾਣ, ਕਾਰਵਾਈ ਸ਼ੁਰੂ

ਮੈਸਰਜ ਟੋਕਰਾ ਟੀ. ਵੀ. ਨੇ ਸੂਬੇ ਵਿਚ ਫਿਲਮ ਸਿਟੀ ਸਥਾਪਿਤ ਕਰਨ ਲਈ 100 ਕਰੋੜ ਰੁਪਏ , ਅਪੋਲੋ ਹਾਸਪਿਟਲ ਦੀ ਫਰੈਂਚਾਇਜੀ ਮੈਸਰਜ ਮੈਟਾਫਿਜੀਕਲ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ ਨੇ 250 ਬਿਸਤਰਿਆਂ ਵਾਲਾ ਹਸਪਤਾਲ ਸਥਾਪਤ ਕਰਨ ਲਈ 150 ਕਰੋੜ ਰੁਪਏ ਅਤੇ ਡੁਪਲੈਕਸ ਬੋਰਡ ਦੀ ਉਸਾਰੀ ਲਈ 100 ਕਰੋੜ ਰੁਪਏ ਦਾ ਸਮਝੌਤਾ ਸਾਈਨ ਕੀਤਾ।

ਇਹ ਵੀ ਪੜ੍ਹੋ : ਮਹਾਪੰਚਾਇਤ: ਰਾਜੇਵਾਲ ਦੀ ਮੋਦੀ ਸਰਕਾਰ ਨੂੰ ਲਲਕਾਰ-‘ਉਦੋਂ ਤੱਕ ਡਟੇ ਰਹਾਂਗੇ, ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋਣਗੇ’

ਨੋਟ :  ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News