ਰਾਜੇਸ਼ ਤਲਵਾੜ ਦੇ ਭਰਾ ਨੇ ਕਿਹਾ- ਸੱਚਾਈ ਲਈ ਲੜਨਾ ਇੰਨਾ ਸੌਖਾ ਨਹੀਂ ਸੀ

Tuesday, Oct 17, 2017 - 09:45 AM (IST)

ਰਾਜੇਸ਼ ਤਲਵਾੜ ਦੇ ਭਰਾ ਨੇ ਕਿਹਾ- ਸੱਚਾਈ ਲਈ ਲੜਨਾ ਇੰਨਾ ਸੌਖਾ ਨਹੀਂ ਸੀ

ਨੋਇਡਾ— ਤਲਵਾੜ ਜੋੜਾ ਡਾਸਨਾ ਜੇਲ ਤੋਂ ਰਿਹਾਅ ਹੋ ਕੇ ਘਰ ਆ ਗਿਆ। ਉਹ ਅਗਲੇ ਕੁਝ ਦਿਨ ਆਰੂਸ਼ੀ ਦੇ ਨਾਨਾ-ਨਾਨੀ ਨਾਲ ਜਲਵਾਯੂ ਵਿਹਾਰ ਐੱਲ-245 'ਚ ਰਹਿਣਗੇ। ਘਰ ਪੁੱਜਦੇ ਹੀ ਨੂਪੁਰ ਤਲਵਾੜ ਦੀ ਮਾਂ ਲਤਾ ਚਿਟਨਿਸ ਨੇ ਦੋਹਾਂ ਦੀ ਆਰਤੀ ਉਤਾਰੀ, ਜਿਸ ਤੋਂ ਬਾਅਦ ਪਰਿਵਾਰ ਨੇ ਘਰ 'ਚ ਪੂਜਾ ਕੀਤੀ। ਰਾਜੇਸ਼ ਤਲਵਾੜ ਦੇ ਭਰਾ ਡਾ. ਦਿਨੇਸ਼ ਨੇ ਕਿਹਾ,''ਇਨ੍ਹਾਂ 4 ਸਾਲਾਂ 'ਚ ਅਸੀਂ ਆਪਣੀਆਂ ਭਾਵਨਾਵਾਂ 'ਤੇ ਕਾਬੂ ਰੱਖਿਆ, ਕਿਉਂਕਿ ਸੱਚਾਈ ਲਈ ਲੜਨਾ ਇੰਨਾ ਸੌਖਾ ਨਹੀਂ ਸੀ। ਸੀ.ਬੀ.ਆਈ. ਕੋਰਟ ਨੇ ਜਿਸ ਦਿਨ ਦੋਹਾਂ ਨੂੰ ਸਜ਼ਾ ਸੁਣਾਈ ਸੀ, ਉਸ ਦਿਨ ਰਾਜੇਸ਼ ਨੇ ਕਿਹਾ ਸੀ ਕਿ ਮੈਂ ਆਰੂਸ਼ੀ ਲਈ ਅੰਤਿਮ ਸਮੇਂ ਤੱਕ ਲੜਨਾ ਹੈ।'' ਡਾ. ਦਿਨੇਸ਼ ਨੇ ਕਿਹਾ ਕਿ ਆਰੂਸ਼ੀ ਚੰਗੀ ਲੜਕੀ ਸੀ ਅਤੇ ਹੇਮਰਾਜ ਖਰਾਬ ਆਦਮੀ ਨਹੀਂ ਸੀ। ਇਹ ਦੋਵੇਂ ਦੋਸ਼ਈ ਨਹੀਂ ਸਨ। ਨੂਪੁਰ ਦੇ ਮਾਤਾ-ਪਿਤਾ ਬਜ਼ੁਰਗ ਹਨ ਅਤੇ ਉਨ੍ਹਾਂ ਨੂੰ ਰਾਜੇਸ਼ ਅਤੇ ਨੂਪੁਰ ਦੀ ਮਦਦ ਦੀ ਲੋੜ ਹੈ।
ਆਰੂਸ਼ੀ ਨੂੰ ਨਹੀਂ ਭੁਲਾਇਆ ਜਾ ਸਕਦਾ ਪਰ ਹੁਣ ਦੋਵੇਂ ਰਾਜੇਸ਼ ਅਤੇ ਨੂਪੁਰ ਨੂੰ ਆਮ ਹੋਣ 'ਚ ਮਦਦ ਕਰਨਗੇ। ਇਸ ਲਈ ਉਨ੍ਹਾਂ ਨੂੰ ਕੁਝ ਸਮਾਂ ਦੇਣਾ ਹੋਵੇਗਾ। ਸਾਡੀ ਲੜਾਈ ਸੱਚਾਈ ਨੂੰ ਸਾਹਮਣੇ ਲਿਆਉਣ ਦੀ ਸੀ। ਇਸ ਲਈ ਅਸੀਂ ਜੋ ਕੁਝ ਵੀ ਕਰ ਸਕਦੇ ਸੀ, ਕਰ ਰਹੇ ਹਾਂ। ਰਾਜੇਸ਼ ਦੇ ਭਰਾ ਦਿਨੇਸ਼ ਤਲਵਾੜ ਦੀ ਪਤਨੀ ਵੰਦਨਾ ਤਲਵਾੜ ਨੇ ਕਿਹਾ,''ਰਾਜੇਸ਼ ਅਤੇ ਨੂਪੁਰ ਪੂਰੇ ਸਨਮਾਨ ਨਾਲ ਵਾਪਸ ਆਏ ਹਨ। ਉਹ ਬੇਕਸੂਰ ਸਨ। ਨਿਆਂ ਪਾਉਣ ਲਈ ਉਨ੍ਹਾਂ ਨੇ ਲੰਬਾ ਰਸਤਾ ਤੈਅ ਕੀਤਾ ਹੈ। ਜਾਂਚ ਸੰਸਥਾਵਾਂ ਨੇ ਜੋ ਵੀ ਗਲਤ ਦੋਸ਼ ਲਾਏ, ਉਨ੍ਹਾਂ ਸਾਰਿਆਂ ਤੋਂ ਹਾਈ ਕੋਰਟ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ।''


Related News