ਮਸਜਿਦ 'ਚ ਨਮਾਜ਼ੀ ਆਪਸ 'ਚ ਭਿੜੇ; ਜੰਮ ਕੇ ਚੱਲੇ ਘਸੁੰਨ-ਬੈਲਟਾਂ, ਵੀਡੀਓ ਵਾਇਰਲ

Wednesday, Sep 04, 2024 - 12:23 PM (IST)

ਮਸਜਿਦ 'ਚ ਨਮਾਜ਼ੀ ਆਪਸ 'ਚ ਭਿੜੇ; ਜੰਮ ਕੇ ਚੱਲੇ ਘਸੁੰਨ-ਬੈਲਟਾਂ, ਵੀਡੀਓ ਵਾਇਰਲ

ਮੁਰਾਦਾਬਾਦ- ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਇਕ ਮਸਜਿਦ ਦੇ ਅੰਦਰ ਨਮਾਜ਼ ਪੜ੍ਹਨ ਆਏ ਦੋ ਪੱਖ ਆਪਸ ਵਿਚ ਭਿੜ ਗਏ। ਵੇਖਦੇ ਹੀ ਵੇਖਦੇ ਦੋਹਾਂ ਪੱਖਾਂ ਵਿਚ ਜੰਮ ਕੇ ਕੁੱਟਮਾਰ ਹੋਈ। ਕੁੱਟਮਾਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕ ਇਕ-ਦੂਜੇ 'ਤੇ ਲੱਤਾਂ, ਮੁੱਕਿਆਂ, ਡੰਡਿਆਂ ਅਤੇ ਬੈਲਟਾਂ ਨਾਲ ਮਾਰ ਰਹੇ ਹਨ। ਇਸ ਕੁੱਟਮਾਰ ਦੌਰਾਨ ਕਈ ਲੋਕਾਂ ਦੇ ਕੱਪੜੇ ਵੀ ਫਟ ਗਏ। 

ਇਹ ਵੀ ਪੜ੍ਹੋ- ਦਰਦਨਾਕ ਘਟਨਾ; ਬਿਸਕੁਟ ਫੈਕਟਰੀ ਦੀ ਮਸ਼ੀਨ ਬੈਲਟ 'ਚ ਫਸਣ ਨਾਲ 3 ਸਾਲਾ ਬੱਚੇ ਦੀ ਮੌਤ

ਜਾਣਕਾਰੀ ਮੁਤਾਬਕ ਮੁਰਾਦਾਬਾਦ ਜ਼ਿਲ੍ਹੇ ਦੇ ਪਾਕਬਾੜਾ ਥਾਣਾ ਖੇਤਰ ਦੇ ਉਮਰੀ ਸਬਜ਼ੀ ਪੁਰਪਿੰਡ ’ਚ ਇਕ ਵੱਡੀ ਮਸਜਿਦ ਦਾ ਹੈ, ਜਿੱਥੇ ਨਮਾਜ਼ੀ ਆਪਸ ’ਚ ਬੁਰੀ ਤਰ੍ਹਾਂ ਲੜਦੇ ਵਿਖਾਈ ਦੇ ਰਹੇ ਹਨ। ਉਨ੍ਹਾਂ ਨੇ ਇਕ-ਦੂਜੇ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜੋ ਕਿ 30 ਅਗਸਤ ਦਾ ਦੱਸਿਆ ਜਾ ਰਿਹਾ ਹੈ। ਵੀਡੀਓ ’ਚ ਦੋ ਗਰੁਪਾਂ ’ਚ ਹਿੰਸਕ ਝਗੜੇ ਦੀਆਂ ਤਸਵੀਰਾਂ ਵਿਖਾਈਆਂ ਗਈਆਂ ਹਨ। ਨਮਾਜ਼ੀ ਬੈਲਟ, ਡੰਡਿਆਂ, ਲੱਤਾਂ ਤੇ ਘਸੁੰਨ-ਮੁੱਕਿਆਂ ਦੀ ਵਰਤੋਂ ਕਰ ਰਹੇ ਹਨ। ਲੜਾਈ ’ਚ ਦਰਜਨ ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ। ਬੱਚਿਆਂ ਦਰਮਿਆਨ ਮਸਜਿਦ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਲੋਕ ਆਹਮਣੇ-ਸਾਹਮਣੇ ਹੋ ਗਏ। ਵੇਖਦੇ ਹੀ ਵੇਖਦੇ ਝਗੜਾ ਇੰਨਾ ਵੱਧ ਗਿਆ ਕਿ ਲੋਕ ਇਕ-ਦੂਜੇ ਨੂੰ ਮਸਜਿਦ ਅੰਦਰ ਹੀ ਕੁੱਟਣ ਲੱਗ ਪਏ। ਸਥਾਨਕ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- 'ਆਪ' ਵਿਧਾਇਕ ਅਮਾਨਤੁੱਲਾ ਖ਼ਾਨ ਨੂੰ ED ਨੇ ਕੀਤਾ ਗ੍ਰਿਫ਼ਤਾਰ

 

ਇਸ ਪੂਰੀ ਘਟਨਾ 'ਤੇ SP ਸਿਟੀ ਰਣਵਿਜੇ ਸਿੰਘ ਨੇ ਕਿਹਾ ਕਿ ਇਹ ਮਾਮਲਾ ਪਕਬਾੜਾ ਥਾਣਾ ਖੇਤਰ ਦਾ ਹੈ, ਜਿੱਥੇ ਇਕੋ ਭਾਈਚਾਰੇ ਦੀਆਂ ਦੋ ਧਿਰਾਂ ਆਪਸ 'ਚ ਭਿੜ ਗਈਆਂ ਸਨ। ਪਹਿਲਾਂ ਬੱਚਿਆਂ ਵਿਚ ਝਗੜਾ ਹੋਇਆ ਅਤੇ ਫਿਰ ਵੱਡੇ ਵੀ ਇਸ ਵਿਚ ਉਲਝ ਗਏ। ਝਗੜੇ ਸਬੰਧੀ ਪੀੜਤ ਧਿਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News