ਰਾਜੌਰੀ ''ਚ ਫੌਜੀ ਕੈਂਪ ''ਤੇ ਫਿਦਾਈਨ ਹਮਲਾ, 4 ਜਵਾਨ ਸ਼ਹੀਦ, ਜਵਾਬੀ ਕਾਰਵਾਈ ''ਚ 2 ਅੱਤਵਾਦੀ ਮਰੇ
Friday, Aug 12, 2022 - 03:27 AM (IST)
ਜੰਮੂ : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਵੀਰਵਾਰ ਤੜਕੇ ਅੱਤਵਾਦੀਆਂ ਨੇ ਫੌਜ ਦੇ ਕੈਂਪ 'ਤੇ ਆਤਮਘਾਤੀ ਹਮਲਾ ਕੀਤਾ, ਜਿਸ ਵਿੱਚ 4 ਜਵਾਨ ਸ਼ਹੀਦ ਹੋ ਗਏ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ 'ਚ 2 ਅੱਤਵਾਦੀ ਵੀ ਮਾਰੇ ਗਏ। ਇਹ ਹਮਲਾ ਲਗਭਗ 3 ਸਾਲਾਂ ਦੇ ਵਕਫ਼ੇ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ 'ਫਿਦਾਈਨ' (ਆਤਮਘਾਤੀ ਹਮਲਾਵਰਾਂ) ਦੀ ਵਾਪਸੀ ਨੂੰ ਦਰਸਾਉਂਦਾ ਹੈ। ਪੁਲਸ ਨੇ ਦੱਸਿਆ ਕਿ ਦੋਵੇਂ ਅੱਤਵਾਦੀ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (JeM) ਨਾਲ ਜੁੜੇ ਹੋਏ ਮੰਨੇ ਜਾਂਦੇ ਹਨ। ਪੁਲਸ ਨੇ ਦੱਸਿਆ ਕਿ ਅੱਤਵਾਦੀ ਮਾਰੂ ‘ਸਟੀਲ ਕੋਰ’ ਗੋਲੀਆਂ ਨਾਲ ਲੈਸ ਸਨ ਅਤੇ 4 ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਮੁਕਾਬਲੇ ਵਿੱਚ ਦੋਵੇਂ ਅੱਤਵਾਦੀ ਮਾਰੇ ਗਏ। ਇਹ ਮੁਕਾਬਲਾ ਸਵੇਰੇ 6.30 ਵਜੇ ਦੇ ਕਰੀਬ ਸਮਾਪਤ ਹੋਇਆ। ਇਹ ਹਮਲਾ ਦੇਸ਼ ਦੇ ਸੁਤੰਤਰਤਾ ਦਿਵਸ ਤੋਂ 4 ਦਿਨ ਪਹਿਲਾਂ ਸੋਮਵਾਰ ਨੂੰ ਹੋਇਆ।
ਇਹ ਵੀ ਪੜ੍ਹੋ : ਨਹੀਂ ਰੁਕ ਰਹੀ ਗੁੰਡਾਗਰਦੀ ‘ਸੱਤਾਧਾਰੀਆਂ ਅਤੇ ਉਨ੍ਹਾਂ ਦੇ ਸਕੇ-ਸੰਬੰਧੀਆਂ’ ਦੀ
ਪੁਲਸ ਦੇ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਵੀਰਵਾਰ ਨੂੰ ਹਮਲਾ ਕਰਨ ਵਾਲੇ ਦੋਵੇਂ 'ਫਿਦਾਈਨ' ਸੰਭਵ ਤੌਰ 'ਤੇ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਦੇ ਸਨ। ਸਿੰਘ ਅਨੁਸਾਰ ਦੋਵਾਂ ਨੇ ਡੇਰੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਮਾਰੇ ਗਏ। ਉਨ੍ਹਾਂ ਦੱਸਿਆ, ''ਗੋਲੀਬਾਰੀ 'ਚ ਫੌਜ ਦੇ 3 ਜਵਾਨ ਸ਼ਹੀਦ ਹੋ ਗਏ।'' ਜੰਮੂ 'ਚ ਫੌਜ ਦੇ ਲੋਕ ਸੰਪਰਕ ਅਧਿਕਾਰੀ (ਪੀ.ਆਰ.ਓ.) ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਕਿਹਾ, ''ਵੀਰਵਾਰ ਤੜਕੇ ਰਾਜੌਰੀ ਦੇ ਪਰਗਲ 'ਚ ਫੌਜ ਦੀ ਇਕ ਚੌਕੀ 'ਤੇ ਤਾਇਨਾਤ ਅਲਰਟ ਜ਼ਿਲ੍ਹਾ ਸੰਚਾਲਕਾਂ ਨੇ ਖ਼ਰਾਬ ਮੌਸਮ ਦਾ ਫ਼ਾਇਦਾ ਉਠਾਉਂਦਿਆਂ ਸ਼ੱਕੀ ਵਿਅਕਤੀਆਂ ਨੂੰ ਚੌਕੀ ਵੱਲ ਆਉਂਦਿਆਂ ਦੇਖਿਆ। ਚੌਕੀ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਗ੍ਰੇਨੇਡ ਸੁੱਟਣ ਵਾਲੇ 2 ਅੱਤਵਾਦੀਆਂ ਨੂੰ ਸੈਂਟਰੀਜ਼ ਨੇ ਚੁਣੌਤੀ ਦਿੱਤੀ। ਹਾਲਾਂਕਿ, ਅਲਰਟ ਸੈਨਿਕਾਂ ਨੇ ਖੇਤਰ ਨੂੰ ਘੇਰ ਲਿਆ ਹੈ।''
ਇਹ ਵੀ ਪੜ੍ਹੋ : ਗੁਜਰਾਤ: ਜਾਮਨਗਰ ਨੇੜੇ 5 ਮੰਜ਼ਿਲਾ ਹੋਟਲ 'ਚ ਲੱਗੀ ਭਿਆਨਕ ਅੱਗ, 27 ਲੋਕਾਂ ਨੂੰ ਬਚਾਇਆ ਗਿਆ
ਆਨੰਦ ਨੇ ਦੱਸਿਆ ਕਿ ਗੋਲੀਬਾਰੀ 'ਚ 2 ਅੱਤਵਾਦੀ ਮਾਰੇ ਗਏ ਤੇ ਇਸ ਕਾਰਵਾਈ 'ਚ ਭਾਰਤੀ ਫੌਜ ਦੇ 6 ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 4 ਜਵਾਨ ਬਾਅਦ 'ਚ ਸ਼ਹੀਦ ਹੋ ਗਏ। ਉਨ੍ਹਾਂ ਦੱਸਿਆ ਕਿ ਸ਼ਹੀਦ ਹੋਏ ਫੌਜੀ ਜਵਾਨਾਂ ਦੀ ਪਛਾਣ ਸੂਬੇਦਾਰ ਰਾਜੇਂਦਰ ਪ੍ਰਸਾਦ (ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ ਦੇ ਪਿੰਡ ਮਾਲੀਗੋਵੇਨ), ਰਾਈਫਲਮੈਨ ਲਕਸ਼ਮਣਨ ਡੀ (ਤਾਮਿਲਨਾਡੂ ਦੇ ਮਦੁਰਾਈ ਜ਼ਿਲ੍ਹੇ ਦੇ ਟੀ ਪੁਡੂਪੱਟੀ ਪਿੰਡ), ਰਾਈਫਲਮੈਨ ਮਨੋਜ ਕੁਮਾਰ (ਹਰਿਆਣਾ ਦੇ ਫਰੀਦਾਬਾਦ ਦੇ ਸ਼ਾਹਜਹਾਨਪੁਰ ਪਿੰਡ ਦੇ ਅਤੇ ਰਾਈਫਲਮੈਨ ਨਿਸ਼ਾਂਤ ਮਲਿਕ (ਹਿਸਾਰ, ਹਰਿਆਣਾ ਦੇ ਪਿੰਡ ਆਦਰਸ਼ ਨਗਰ) ਵਜੋਂ ਹੋਈ ਹੈ। ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਕਿਹਾ, "ਭਾਰਤੀ ਫੌਜ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਸਲਾਮ ਕਰਦੀ ਹੈ, ਜਿਨ੍ਹਾਂ ਨੇ ਸਰਵਉੱਚ ਪ੍ਰੰਪਰਾ ਨੂੰ ਕਾਇਮ ਰੱਖਦਿਆਂ ਕਰਤੱਵ ਦਾ ਪਾਲਣ ਕਰਕੇ ਸਰਵਉੱਚ ਬਲੀਦਾਨ ਦਿੱਤਾ। ਰਾਸ਼ਟਰ ਉਨ੍ਹਾਂ ਦੀ ਸਰਵਉੱਚ ਕੁਰਬਾਨੀ ਅਤੇ ਡਿਊਟੀ ਪ੍ਰਤੀ ਸਮਰਪਣ ਲਈ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ।"