ਭਾਰਤ-ਨੇਪਾਲ ਸਰਹੱਦ ''ਤੇ SSB ਦੀ ਕਾਰਵਾਈ: ਭਾਰੀ ਮਾਤਰਾ ''ਚ ਕੋਲਡ ਡਰਿੰਕਸ, AC ਤੇ ਸਾਈਕਲ ਬਰਾਮਦ

Saturday, Apr 04, 2026 - 01:49 PM (IST)

ਭਾਰਤ-ਨੇਪਾਲ ਸਰਹੱਦ ''ਤੇ SSB ਦੀ ਕਾਰਵਾਈ: ਭਾਰੀ ਮਾਤਰਾ ''ਚ ਕੋਲਡ ਡਰਿੰਕਸ, AC ਤੇ ਸਾਈਕਲ ਬਰਾਮਦ

ਬਹਿਰਾਈਚ- ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ 'ਚ ਭਾਰਤ-ਨੇਪਾਲ ਸਰਹੱਦ 'ਤੇ ਸਸ਼ਸਤਰ ਸੀਮਾ ਬਲ (ਐੱਸਐੱਸਬੀ) ਨੇ 2 ਵੱਖ-ਵੱਖ ਕਾਰਵਾਈਆਂ 'ਚ ਭਾਰੀ ਮਾਤਰਾ 'ਚ ਕੋਲਡ ਡਰਿੰਕਸ, ਏਸੀ ਅਤੇ ਸਾਈਕਲ ਜ਼ਬਤ ਕੀਤੇ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 42ਵੀਂ ਬਟਾਲੀਅਨ ਦੇ ਡਿਪਟੀ ਕਮਾਂਡਰ ਦਿਲੀਪ ਕੁਮਾਰ ਨੇ ਦੱਸਿਆ ਕਿ 2 ਅਪ੍ਰੈਲ ਦੀ ਰਾਤ ਰੂਪਈਡੀਹਾ ਸਥਿਤ ਬੀਆਈਟੀ ਜਾਂਚ ਚੌਕੀ 'ਤੇ ਨਿਯਮਿਤ ਜਾਂਚ ਦੌਰਾਨ ਨੇਪਾਲ ਵੱਲ ਜਾ ਰਹੇ ਇਕ ਪਿਕਅੱਪ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਚਾਲਕ ਬੈਰੀਕੇਡ ਤੋੜ ਕੇ ਦੌੜਣ ਦੀ ਕੋਸ਼ਿਸ਼ ਕਰਨ ਲੱਗਾ। ਉਨ੍ਹਾਂ ਦੱਸਿਆ ਕਿ ਜਵਾਨਾਂ ਨੇ ਵਾਹਨ ਨੂੰ ਕਰੀਬ 50 ਮੀਟਰ ਅੱਗੇ ਜਾ ਕੇ ਰੋਕ ਲਿਆ। ਜਾਂਚ ਦੌਰਾਨ ਵਾਹਨ 'ਚੋਂ ਕੋਲਡ ਡਰਿੰਕਸ ਦੇ 175 ਡੱਬੇ ਬਰਾਮਦ ਕੀਤੇ ਗਏ।

ਹਰੇਕ ਡੱਬੇ 'ਚ 9 ਬੋਤਲਾਂ ਸਨ, ਇਸ ਤਰ੍ਹਾਂ ਕੁੱਲ 1,575 ਬੋਤਲਾਂ ਬਰਾਮਦ ਹੋਈਆਂ। ਕੁਮਾਰ ਨੇ ਦੱਸਿਆ ਕਿ ਚਾਲਕ ਕਸਟਮ ਦਸਤਾਵੇਜ਼ ਨਾਲ ਸੰਬੰਧਤ ਵੈਧ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਐੱਸਐੱਸਬੀ ਨੇ ਵਾਹਨ ਸਮੇਤ ਬਰਾਮਦ ਮਾਲ ਜ਼ਬਤ ਕਰ ਕੇ ਨਾਨਪਾਰਾ ਸਥਿਤ ਕਸਟਮ ਦਫ਼ਤਰ ਨੂੰ ਸੌਂਪ ਦਿੱਥਆ। ਉਨ੍ਹਾਂ ਦੱਸਿਆ ਕਿ ਉਸੇ ਦਿਨ ਸਰਹੱਦੀ ਪਿੱਲਰ ਨੰਬਰ 656 ਕੋਲ ਐੱਸਐੱਸਬੀ ਦੀ ਗਸ਼ਤੀ ਟੀਮ ਨੇ ਸਾਈਕਲ ਰਾਹੀਂ ਨੇਪਾਲ ਲਿਜਾ ਰਹੇ 2 ਏਸੀ ਬਰਾਮਦ ਕੀਤੇ। ਕਾਰਵਾਈ ਦੌਰਾਨ ਐੱਸਐੱਸਬੀ ਨੇ ਇਕ ਤਸਕਰ ਨਾਨਪਾਰਾ ਵਾਸੀ ਮੰਨੂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ, ਜਦੋਂ ਕਿ ਉਸ ਦਾ ਇਕ ਸਾਥੀ ਦੌੜ ਗਿਆ। ਅਧਿਕਾਰੀ ਨੇ ਦੱਸਿਆ ਕਿ ਬਰਾਮਦ ਦੋਵੇਂ ਏਸੀ ਅਤੇ 2 ਸਾਈਕਲ ਕਸਟਮ ਵਿਭਾਗ ਨੂੰ ਸੌਂਪ ਦਿੱਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News