ਤਿਉਹਾਰਾਂ ਦੇ ਮੱਦੇਨਜ਼ਰ ਖਾਦੀ ਨੇ ਰੇਸ਼ਮੀ ਮਾਸਕ ਵਾਲਾ ਗਿਫਟ ਬਾਕਸ ਕੀਤਾ ਲਾਂਚ, ਇੰਨੀ ਹੋਵੇਗੀ ਕੀਮਤ (ਤਸਵੀਰਾਂ)

Sunday, Aug 02, 2020 - 05:29 PM (IST)

ਤਿਉਹਾਰਾਂ ਦੇ ਮੱਦੇਨਜ਼ਰ ਖਾਦੀ ਨੇ ਰੇਸ਼ਮੀ ਮਾਸਕ ਵਾਲਾ ਗਿਫਟ ਬਾਕਸ ਕੀਤਾ ਲਾਂਚ, ਇੰਨੀ ਹੋਵੇਗੀ ਕੀਮਤ (ਤਸਵੀਰਾਂ)

ਨਵੀਂ ਦਿੱਲੀ (ਭਾਸ਼ਾ) : ਐਮ.ਐਸ.ਐਮ.ਈ. ਮੰਤਰੀ ਨਿਤੀਨ ਗਡਕਰੀ ਨੇ ਸ਼ਨੀਵਾਰ ਨੂੰ ਖਾਦੀ ਗਰਾਮ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ.) ਵੱਲੋਂ ਤਿਆਰ ਕੀਤੇ ਗਏ ਇਕ ਗਿਫਟ ਬਾਕਸ ਦੀ ਪੇਸ਼ਕਸ਼ ਕੀਤੀ,  ਜਿਸ ਵਿਚ ਹੱਥ ਨਾਲ ਬਣੇ 4 ਰੇਸ਼ਮੀ ਮਾਸਕ ਹਨ। ਕੇ.ਵੀ.ਆਈ.ਸੀ. ਦੇ ਗਿਫਟ ਬਾਕਸ ਵਿਚ ਮਾਸਕ ਹਨ, ਜਿਨ੍ਹਾਂ ਨੂੰ ਹੱਥ ਨਾਲ ਬਣੇ ਕਾਲੇ ਰੰਗ ਦੇ ਕਾਗਜ ਦੇ ਡੱਬੇ ਵਿਚ ਰੱਖਿਆ ਗਿਆ ਹੈ ਅਤੇ ਇਸ 'ਤੇ ਸੁਨਹਿਰੀ ਰੰਗ ਨਾਲ ਉਭਰੀ ਹੋਈ ਛਪਾਈ ਹੈ।

ਇਹ ਵੀ ਪੜ੍ਹੋ:  ਹੁਣ ਘਰ ਬੈਠੇ ਮੰਗਵਾਓ Samsung ਦੇ ਨਵੇਂ ਫੋਨਜ਼, ਪਹਿਲਾਂ ਚਲਾ ਕੇ ਦੇਖੋ ਫਿਰ ਖ਼ਰੀਦੋ

PunjabKesari

ਇਸ ਗਿਫਟ ਬਾਕਸ ਦੀ ਕੀਮਤ 500 ਰੁਪਏ ਹੈ ਅਤੇ ਇਹ ਦਿੱਲੀ-ਐਨ.ਸੀ.ਆਰ. ਦੇ ਸਾਰੇ ਕੇ.ਵੀ.ਆਈ.ਸੀ. ਪ੍ਰਚੂਨ ਵਿਕਰੀ ਕੇਂਦਰਾਂ ਵਿਚ ਉਪਲੱਬਧ ਹਨ। ਐਮ.ਐਸ.ਐਮ.ਈ. ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਗਡਕਰੀ ਨੇ ਇਸ ਗਿਫਟ ਬਾਕਸ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਸੁਰੱਖਿਆ ਦੇ ਨਾਲ ਤਿਉਹਾਰ ਮਨਾਉਣ ਲਈ ਇਹ ਇਕ ਸਟੀਕ ਉਤਪਾਦ ਹੈ। ਇਸ ਵਿਚ 100 ਫ਼ੀਸਦੀ ਖਾਦੀ ਸੂਤੀ ਕੱਪੜੇ ਦੀਆਂ 2 ਅੰਦਰੂਨੀ ਪਰਤਾਂ ਅਤੇ ਰੇਸ਼ਮੀ ਕੱਪੜੇ ਦੀ ਪਰਤ ਹੈ। ਕੇ.ਵੀ.ਆਈ.ਸੀ. ਦੇ ਪ੍ਰਧਾਨ ਵਿਨੈ ਕੁਮਾਰ  ਸਕਸੈਨਾ ਨੇ ਕਿਹਾ ਕਿ ਗਿਫਟ ਬਾਕਸ ਦੀ ਪੇਸ਼ਕਸ਼ ਦਾ ਮਕਸਦ ਵਿਦੇਸ਼ੀ ਬਾਜ਼ਾਰ ਦੀ ਮੰਗ ਨੂੰ ਪੂਰਾ ਕਰਣਾ ਹੈ, ਕਿਉਂਕਿ ਤਿਉਹਾਰਾਂ ਦੇ ਮੌਸਮ ਦੌਰਾਨ ਉੱਥੇ ਵੱਡੀ ਗਿਣਤੀ ਵਿਚ ਭਾਰਤੀ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਉਚਿਤ ਕੀਮਤ ਵਾਲੇ ਉਪਹਾਰ ਦੇਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ:  Apple ਚੀਨ ਤੋਂ ਭਾਰਤ 'ਚ ਸ਼ਿਫਟ ਕਰੇਗਾ ਆਪਣੇ 6 ਪਲਾਂਟ, 55000 ਲੋਕਾਂ ਨੂੰ ਮਿਲੇਗਾ ਰੋਜ਼ਗਾਰ

PunjabKesari

ਇੱਥੇ ਕਰੋ ਮਾਸਕ ਆਰਡਰ
ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ.) ਸਿਲਕ ਅਤੇ ਕਾਟਨ ਦੇ ਮਾਸਕ ਵੇਚ ਰਹੀ ਹੈ। ਸਿਲਕ ਦੇ ਮਾਸਕ ਦੀ ਕੀਮਤ 100 ਰੁਪਏ ਅਤੇ ਕਾਟਨ ਮਾਸਕ ਦੀ ਕੀਮਤ 30 ਰੁਪਏ ਰੱਖੀ ਗਈ ਹੈ। ਖਾਦੀ ਮਾਸਕ ਖ਼ਰੀਦਣ ਲਈ http://www.kviconline.gov.in/khadimask 'ਤੇ ਆਰਡਰ ਕੀਤਾ ਜਾ ਸਕਦਾ ਹੈ। ਕੇ.ਵੀ.ਆਈ.ਸੀ. ਆਰਡਰ ਕਰਨ ਦੇ 5 ਦਿਨਾਂ ਅੰਦਰ ਮਾਸਕ ਦੀ ਮੁਫ਼ਤ ਡਿਲੀਵਰੀ ਕਰੇਗੀ।

ਇਹ ਵੀ ਪੜ੍ਹੋ:  ਕੋਰੋਨਾ ਨੂੰ ਲੈ ਕੇ WHO ਨੇ 3 ਦਿਨ 'ਚ 3 ਬਿਆਨਾਂ ਨਾਲ ਫੈਲਾਈ ਸਨਸਨੀ, ਹੁਣ ਸਾਹਮਣੇ ਆਇਆ ਸੱਚ


author

cherry

Content Editor

Related News