ਇਸ ਮਹਿਲਾ ਡਾਕਟਰ ਨੂੰ ਹੈ ਵਾਤਾਵਰਣ ਨਾਲ ਪਿਆਰ, 6 ਸਾਲਾਂ ਤੋਂ ਚਲਾ ਰਹੀ ਹੈ ਅਨੋਖੀ ਮੁਹਿੰਮ
Monday, Aug 12, 2024 - 02:49 PM (IST)
ਇਟਾਵਾ (ਵਾਰਤਾ)- ਉੱਤਰ ਪ੍ਰਦੇਸ਼ ਦੇ ਇਟਾਵਾ ਦੀ ਇਕ ਮਹਿਲਾ ਡਾਕਟਰ ਪਿਛਲੇ 6 ਸਾਲਾਂ ਤੋਂ ਰੁੱਖ ਲਗਾਉਣ ਦੀ ਅਨੋਖੀ ਮੁਹਿੰਮ 'ਚ ਲੱਗੀ ਹੋਈ ਹੈ। ਆਗਰਾ-ਕਾਨਪੁਰ ਰੋਡ 'ਤੇ ਭਰਥਨਾ ਚੌਰਾਹੇ ਨੇੜੇ ਸਮਰਿਧੀ ਹਸਪਤਾਲ ਦੀ ਡਾਇਰੈਕਟਰ ਡਾ. ਸਰਿਤਾ ਕੁਸ਼ਵਾਹਾ ਹਸਪਤਾਲ 'ਚ ਜਣੇਪੇ ਲਈ ਆਉਣ ਵਾਲੀ ਹਰ ਔਰਤ ਨੂੰ ਬੱਚਾ ਹੋਣ 'ਤੇ ਇਕ ਬੂਟਾ ਤੋਹਫ਼ੇ ਵਜੋਂ ਦਿੰਦੀ ਹੈ ਅਤੇ ਉਨ੍ਹਾਂ ਤੋਂ ਬੱਚੇ ਦੀ ਤਰ੍ਹਾਂ ਹੀ ਬੂਟੇ ਦੇ ਦਰੱਖਤ ਬਣਨ ਤੱਕ ਪਾਲਣ-ਪੋਸ਼ਣ ਦਾ ਸੰਕਲਪ ਲੈਂਦੀ ਹੈ। ਡਾਕਟਰ ਅਨੁਸਾਰ ਵਾਤਾਵਰਨ ਨੂੰ ਲੈ ਕੇ ਉਨ੍ਹਾਂ ਨੇ ਇਹ ਮੁਹਿੰਮ ਸਾਲ 2018 'ਚ ਸ਼ੁਰੂ ਕੀਤੀ ਸੀ ਅਤੇ ਹੁਣ ਤੱਕ ਉਹ 5000 ਮਾਵਾਂ ਨੂੰ ਬੂਟੇ ਪ੍ਰਦਾਨ ਕਰ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਆਪਣੇ ਨਜ਼ਦੀਕੀ ਅਤੇ ਕਰੀਬੀਆਂ ਨਾਲ ਡੂੰਘੇ ਚਿੰਤਨ ਅਤੇ ਮੰਥਨ ਤੋਂ ਬਾਅਦ ਤੈਅ ਕੀਤਾ ਕਿ ਉਨ੍ਹਾਂ ਦੇ ਹਸਪਤਾਲ 'ਚ ਜਨਮ ਲੈਣ ਵਾਲੇ ਬੱਚਿਆਂ ਦੀ ਮਾਵਾਂ ਨੂੰ ਉਹ ਇਕ ਬੂਟਾ ਭੇਟ ਕਰੇਗੀ ਅਤੇ ਉਨ੍ਹਾਂ ਤੋਂ ਇਸ ਗੱਲ ਦਾ ਪ੍ਰਣ ਲਿਆ ਜਾਵੇਗਾ ਕਿ ਜਿਵੇਂ ਉਹ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਰੇਗੀ, ਠੀਕ ਵੈਸੇ ਹੀ ਬੂਟੇ ਦੀ ਵੀ ਸਾਂਭ-ਸੰਭਾਲ ਕਰੇਗੀ। 15 ਅਗਸਤ 2018 ਤੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੇ ਅਧੀਨ ਡਾ. ਸਰਿਤਾ ਕੁਸ਼ਵਾਹਾ ਹੁਣ ਤੱਕ 5 ਹਜ਼ਾਰ ਦੇ ਨੇੜੇ-ਤੇੜੇ ਬੂਟੇ ਵੰਡ ਚੁੱਕੀ ਹੈ। ਇਹ ਬੂਟੇ ਉਨ੍ਹਾਂ ਔਰਤਾਂ ਨੂੰ ਵੰਡੇ ਗਏ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਹਸਪਤਾਲ 'ਚ ਬੱਚੇ ਜਨਮੇ ਹਨ। ਡਾ. ਕੁਸ਼ਵਾਹਾ ਨੇ ਦੱਸਿਆ ਕਿ ਦੇਸ਼ 'ਚ ਲਗਾਤਾਰ ਵਿਗੜ ਰਹੇ ਵਾਤਾਵਰਣ 'ਤੇ ਹਰ ਪਾਸੇ ਚਿੰਤਾ ਜਤਾਈ ਜਾ ਰਹੀ ਹੈ ਅਤੇ ਵੱਡੇ-ਵੱਡੇ ਲੋਕ ਲੋਕਾਂ ਨੂੰ ਵਾਤਾਵਰਣ ਸੁਧਾਰਨ ਦੀ ਅਪੀਲ ਲਗਾਤਾਰ ਕਰਨ 'ਚ ਜੁਟੇ ਹੋਏ ਹਨ, ਇਸ ਲਈ ਉਨ੍ਹਾਂ ਨੇ ਵੀ ਇਹ ਸੋਚਿਆ ਕਿ ਉਹ ਵੀ ਕਿਉਂ ਨਾ ਆਪਣੇ ਪੱਧਰ ਤੋਂ ਕੋਈ ਨਾ ਕੋਈ ਯੋਗਦਾਨ ਕਰੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8