ਦੁਨੀਆ ’ਚ ਇਸ ਸਾਲ ਫਰਵਰੀ ਦਾ ਮਹੀਨਾ ਸਭ ਤੋਂ ਗਰਮ ਰਿਹਾ

Thursday, Mar 07, 2024 - 06:48 PM (IST)

ਦੁਨੀਆ ’ਚ ਇਸ ਸਾਲ ਫਰਵਰੀ ਦਾ ਮਹੀਨਾ ਸਭ ਤੋਂ ਗਰਮ ਰਿਹਾ

ਨਵੀਂ ਦਿੱਲੀ, (ਭਾਸ਼ਾ)- ਦੁਨੀਆ ਭਰ ’ਚ ਇਸ ਸਾਲ ਫਰਵਰੀ ਦਾ ਮਹੀਨਾ ਸਭ ਤੋਂ ਗਰਮ ਦਰਜ ਕੀਤਾ ਗਿਆ, ਜਿਸ ਵਿਚ ਤਾਪਮਾਨ 1850-1900 ਦਰਮਿਆਨ ਫਰਵਰੀ ਮਹੀਨੇ ਨਾਲੋਂ 1.77 ਡਿਗਰੀ ਸੈਲਸੀਅਸ ਵੱਧ ਸੀ। ਇਹ ਮਿਆਦ ਪੂਰਵ-ਉਦਯੋਗਿਕ ਦੌਰ ਸੀ। ਯੂਰਪੀ ਸੰਘ ਦੀ ਜਲਵਾਯੂ ਪਰਿਵਰਤਨ ਏਜੰਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂਰਪੀਅਨ ਯੂਨੀਅਨ ਦੀ ਜਲਵਾਯੂ ਪਰਿਵਰਤਨ ਏਜੰਸੀ ‘ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ’ (ਸੀ3ਐੱਸ) ਨੇ ਵੀ ਕਿਹਾ ਕਿ ਪਿਛਲੇ ਸਾਲ ਜੁਲਾਈ ਤੋਂ ਹਰ ਮਹੀਨਾ ਰਿਕਾਰਡ ’ਤੇ ਸਭ ਤੋਂ ਗਰਮ ਮਹੀਨਾ ਰਿਹਾ ਹੈ।

ਵਿਗਿਆਨੀਆਂ ਨੇ ਇਸ ਅਸਾਧਾਰਨ ਗਰਮੀ ਦਾ ਕਾਰਨ ਅਲ ਨੀਨੋ (ਕੇਂਦਰੀ ਪ੍ਰਸ਼ਾਂਤ ਮਹਾਸਾਗਰ ਵਿਚ ਅਸਧਾਰਨ ਤੌਰ ’ਤੇ ਗਰਮ ਸਤ੍ਹਾ ਦੇ ਪਾਣੀਆਂ ਦੀ ਮਿਆਦ) ਅਤੇ ਮਨੁੱਖ ਦੁਆਰਾ ਪੈਦਾ ਹੋਈ ਜਲਵਾਯੂ ਤਬਦੀਲੀ ਦੇ ਸੰਯੁਕਤ ਪ੍ਰਭਾਵ ਨੂੰ ਮੰਨਿਆ ਹੈ। ਸੀ3ਐੱਸ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਜਨਵਰੀ ’ਚ ਪਹਿਲੀ ਵਾਰ ਪੂਰੇ ਸਾਲ ਦਾ ਗਲੋਬਲ ਔਸਤ ਤਾਪਮਾਨ ਡੇਢ ਡਿਗਰੀ ਸੈਲਸੀਅਸ ਦੀ ਹੱਦ ਨੂੰ ਪਾਰ ਕਰ ਗਿਆ।


author

Rakesh

Content Editor

Related News