ਬੱਸਾਂ ਦੇ ਕਿਰਾਏ ਵਧਣ ਦਾ ਖਦਸ਼ਾ, ਲੋਕਾਂ ਦੀ ਜੇਬ 'ਤੇ ਪਵੇਗਾ ਬੋਝ
Sunday, Jun 28, 2020 - 08:17 PM (IST)

ਕੋਲਕਾਤਾ : ਕੋਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਅਤੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਹੋਣ ਨਿੱਜੀ ਬੱਸ ਮਾਲਕਾਂ ਨੇ ਕਿਰਾਏ ਵਧਾਉਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਪੱਛਮੀ ਬੰਗਾਲ ਵਿਚ ਨਿੱਜੀ ਬੱਸ ਸੰਚਾਲਕਾਂ ਨੇ ਕਿਰਾਇਆਂ ਵਿਚ ਤੁਰੰਤ ਵਾਧੇ ਦੀ ਮੰਗ ਕੀਤੀ ਹੈ।
ਬੱਸ ਮਾਲਕਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ ਵਿਚ ਬੱਸਾਂ ਚਲਾਉਣਾ ਬਹੁਤ ਮੁਸ਼ਕਲ ਹੋਵੇਗਾ। ਬੱਸ ਅੱਡਿਆਂ ਦੀ ਸਾਂਝੀ ਪ੍ਰੀਸ਼ਦ (ਜੇ. ਸੀ. ਬੀ. ਐੱਸ.) ਦੇ ਮੈਂਬਰਾਂ ਨੇ ਐਤਵਾਰ ਨੂੰ ਕੋਲਕਾਤਾ ਵਿਚ ਬੈਠਕ ਕੀਤੀ। ਉਨ੍ਹਾਂ ਕਿਹਾ ਕਿ ਉਹ ਸੂਬਾ ਸਰਕਾਰ ਤੋਂ ਕਿਸੇ ਕਿਸਮ ਦਾ ਦਾਨ ਲੈਣ ਦੇ ਹੱਕ ਵਿਚ ਨਹੀਂ ਹਨ ਅਤੇ ਜ਼ੋਰ ਦੇ ਕੇ ਕਿਹਾ ਕਿ ਕਿਰਾਏ ਵਿਚ ਵਾਧਾ ਕਰਨਾ ਹੀ ਇਕੋ ਰਸਤਾ ਹੈ।
ਜੇ. ਸੀ. ਬੀ. ਐੱਸ. ਦੇ ਜਨਰਲ ਸਕੱਤਰ ਟੀਏਪੀ ਬੈਨਰਜੀ ਨੇ ਕਿਹਾ, "ਪਾਬੰਦੀਆਂ, ਜਿੰਨੀਆਂ ਸੀਟਾਂ ਓਨੀਆਂ ਸਵਾਰੀਆਂ ਬਿਠਾਉਣ ਦੀ ਮਨਜ਼ੂਰੀ ਅਤੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਬੱਸ ਚਲਾਉਣ ਵਿਚ ਮੁਸ਼ਕਲ ਆ ਰਹੀ ਹੈ।" ਇਸ ਵਿਚਕਾਰ ਸਰਕਾਰੀ ਬੱਸਾਂ ਵਿਚ ਵੀ ਕਮੀ ਦੀ ਵਜ੍ਹਾ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਭੀੜ ਵਧਣ ਨਾਲ ਕੋਵਿਡ-19 ਦਾ ਵੀ ਖਤਰਾ ਹੈ।