ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਪਿਓ-ਪੁੱਤ ਵਰਗੇ ਸਬੰਧ : ਸ਼ਿਵਸੈਨਾ
Saturday, May 23, 2020 - 09:47 PM (IST)
ਮੁੰਬਈ (ਭਾਸ਼ਾ)— ਸ਼ਿਵਸੈਨਾ ਦੇ ਸੀਨੀਅਰ ਨੇਤਾ ਸੰਜੈ ਰਾਉਤ ਨੇ ਸ਼ਨੀਵਾਰ ਨੂੰ ਇੱਥੇ ਰਾਜਭਵਨ 'ਚ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨਾਲ ਮੁਲਾਕਾਤ ਕੀਤੀ। ਰਾਜਭਵਨ ਵਲੋਂ ਜਾਰੀ ਇਕ ਬਿਆਨ 'ਚ ਸ਼ਿਵਸੈਨਾ ਸੰਸਦ ਤੇ ਰਾਜਪਾਲ ਦੇ ਵਿਚ ਮੁਲਾਕਾਤ ਨੂੰ ਸ਼ਿਸ਼ਾਚਾਰਕ ਮੁਲਾਕਾਤ ਦੱਸਿਆ ਗਿਆ ਹੈ। ਰਾਉਤ ਨੇ ਅਜਿਹੇ ਸਮੇਂ ਕੋਸ਼ਿਆਰੀ ਨਾਲ ਮੁਲਾਕਾਤ ਕੀਤੀ ਹੈ ਜਦੋਂ ਮੁੱਖ ਮੰਤਰੀ ਕੋਵਿਡ-19 ਸੰਕਟ ਨਾਲ ਨਜਿੱਠਣ ਦੇ ਲਈ ਸੂਬਾ ਸਰਕਾਰ ਦੀਆਂ ਤਿਆਰੀਆਂ ਦਾ ਜ਼ਾਇਜਾ ਲੈਣ ਦੇ ਲਈ ਰਾਜਪਾਲ ਵਲੋਂ ਬੁੱਧਵਾਰ ਨੂੰ ਬੁਲਾਈ ਗਈ ਬੈਠਕ 'ਚ ਨਹੀਂ ਪਹੁੰਚੇ ਸਨ। ਰਾਉਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਰਾਜਪਾਲ ਤੇ ਮੁੱਖ ਮੰਤਰੀਆਂ ਦੇ ਵਿਚ ਕੋਈ ਟਕਰਾਅ ਨਹੀਂ ਹੈ। ਉਨ੍ਹਾਂ ਦੇ ਸਬੰਧ ਪਿਤਾ ਤੇ ਪੁੱਤਰ ਦੀ ਤਰ੍ਹਾਂ ਹਨ ਤੇ ਉਹ ਇਸੇ ਤਰ੍ਹਾਂ ਬਣੇ ਰਹਿਣਗੇ। ਇਸ ਹਫਤੇ ਦੇ ਸ਼ੁਰੂ 'ਚ ਵਿਰੋਧੀ ਭਾਜਪਾ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ ਕਿ ਸੂਬਾ ਸਰਕਾਰ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ 'ਚ ਅਸਫਲ ਰਹੀ ਹੈ।