ਪਿਓ ਜੇਲ੍ਹ 'ਚ, ਮਾਂ ਨੇ ਛੱਡਿਆ, ਕੁੱਤੇ ਨਾਲ ਸੜਕ 'ਤੇ ਸੌਣ ਨੂੰ ਮਜ਼ਬੂਰ ਹੋਇਆ ਮਾਸੂਮ

12/17/2020 10:35:08 AM

ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦਾ ਇਕ ਫ਼ੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਫ਼ੋਟੋ 'ਚ ਇਕ ਬੱਚਾ ਠੰਡ 'ਚ ਇਕ ਚਟਾਈ ਅਤੇ ਚਾਦਰ ਦੇ ਸਹਾਰੇ ਇਕ ਕੁੱਤੇ ਨਾਲ ਫੁੱਟਪਾਥ 'ਤੇ ਸੁੱਤਾ ਹੋਇਆ ਹੈ। ਫ਼ੋਟੋ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਦੀ ਨੀਂਦ ਖੁੱਲ੍ਹੀ ਅਤੇ ਉੱਚ ਅਧਿਕਾਰੀਆਂ ਦੇ ਨਿਰਦੇਸ਼ 'ਤੇ ਪੁਲਸ ਨੇ ਇਸ ਬੇਬੱਸ ਬੱਚੇ ਨੂੰ ਲੱਭ ਲਿਆ। ਜਦੋਂ ਬੱਚੇ ਤੋਂ ਇਸ ਤਰ੍ਹਾਂ ਸੜਕ 'ਤੇ ਸੌਣ ਦਾ ਕਾਰਨ ਪੁੱਛਿਆ ਤਾਂ ਮਾਸੂਮ ਦੀ ਕਹਾਣੀ ਸੁਣ ਸਾਰੇ ਭਾਵੁਕ ਹੋ ਗਏ। ਲਗਭਗ 9 ਤੋਂ 10 ਸਾਲ ਦਾ ਇਹ ਬੱਚਾ ਆਪਣਾ ਨਾਂ ਅੰਕਿਤ ਦੱਸਦਾ ਹੈ। ਉਸ ਅਨੁਸਾਰ ਉਸ ਦਾ ਪਿਤਾ ਜੇਲ੍ਹ 'ਚ ਬੰਦ ਹੈ ਅਤੇ ਮਾਂ ਛੱਡ ਕੇ ਚੱਲੀ ਗਈ ਹੈ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਸੰਤ ਰਾਮ ਸਿੰਘ ਨੇ ਕਿਸਾਨੀ ਹੱਕਾਂ ਲਈ ਦਿੱਤੀ ਜਾਨ

ਇਹ ਬੱਚਾ ਆਪਣੇ ਪਰਿਵਾਰ ਜਾਂ ਘਰ ਬਾਰੇ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਜਾਣਦਾ ਹੈ। ਇਸ ਮਾਸੂਮ ਚਾਹ ਦੀ ਦੁਕਾਨ 'ਤੇ ਕੰਮ ਕਰ ਕੇ ਜਾਂ ਕੂੜਾ ਚੁੱਕ ਕੇ ਪੈਸਾ ਕਮਾ ਕੇ ਆਪਣਾ ਅਤੇ ਆਪਣੇ ਸਾਥੀ ਕੁੱਤੇ, ਜਿਸ ਨੂੰ ਉਹ ਪਿਆਰ ਨਾਲ ਡੈਨੀ ਕਹਿੰਦਾ ਹੈ, ਉਸ ਦਾ ਢਿੱਡ ਭਰਦਾ ਸੀ। ਰਾਤ ਨੂੰ ਇਸ ਠੰਡ 'ਚ ਮੁਜ਼ੱਫਰਨਗਰ ਦੇ ਸ਼ਿਵ ਚੌਕ ਸਥਿਤ ਮਾਰਕੀਟ 'ਚ ਕਿਸੇ ਵੀ ਦੁਕਾਨ ਦੇ ਸਾਹਮਣੇ ਆਪਣੇ ਦੋਸਤ ਕੁੱਤੇ ਨਾਲ ਸੌਂ ਜਾਂਦਾ ਸੀ। ਕੁੱਤਾ ਰਾਤ ਭਰ ਆਪਣੇ ਮਾਲਕ ਦਾ ਧਿਆਨ ਰੱਖਦਾ ਸੀ। ਕਈ ਦਿਨ ਪਹਿਲਾਂ ਖਿੱਚੀ ਗਈ ਬੱਚੇ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਐੱਸ.ਐੱਸ.ਪੀ. ਅਭਿਸ਼ੇਕ ਯਾਦਵ ਨੇ ਬੱਚੇ ਨੂੰ ਲੱਭਣ ਲਈ ਜਦੋਂ ਪੁਲਸ ਟੀਮ ਲਗਾਈ ਤਾਂ ਉਸ ਨੂੰ ਸ਼ਹਿਰ ਤੋਂ ਬਰਾਮਦ ਕਰ ਲਿਆ। ਹੁਣ ਬੱਚਾ ਚਾਈਲਡ ਐਂਡ ਵਿਮੈਨ ਵੈਲਫੇਅਰ ਡਿਪਾਰਟਮੈਂਟ ਦੀ ਦੇਖਰੇਖ 'ਚ ਹੈ, ਜਿੱਥੇ ਉਸ ਦੇ ਰਹਿਣ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਚੰਗੀ ਪੜ੍ਹਾਈ ਦਾ ਇੰਤਜ਼ਾਮ ਵੀ ਕਰਵਾ ਰਿਹਾ ਹੈ।

ਇਹ ਵੀ ਪੜ੍ਹੋ :ਕਿਸਾਨ ਅੰਦੋਲਨ : ਸਿੰਘੂ ਸਰਹੱਦ 'ਤੇ ਡਟੇ ਕਿਸਾਨਾਂ ਦੀ ਮਦਦ ਲਈ 'ਤਕਨੀਕ' ਦਾ ਸਹਾਰਾ

ਨੋਟ : ਇਕ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News