ਜੰਮੂ-ਕਸ਼ਮੀਰ ਮੁਕਾਬਲੇ 'ਚ ਸ਼ਹੀਦ ਹੋਏ ਪੁਲਸ ਕਰਮੀ ਦੇ ਪਿਤਾ ਬੋਲੇ- ਮੇਰੇ ਪੁੱਤ ਨੇ ਬਚਾਈ ਨਿਰਦੋਸ਼ ਲੋਕਾਂ ਦੀ ਜਾਨ

05/26/2022 3:16:06 PM

ਸ਼੍ਰੀਨਗਰ (ਬਿਊਰੋ)- ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨਾਲ ਜਾਰੀ ਮੁਕਾਬਲੇ 'ਚ ਤਿੰਨ ਅੱਤਵਾਦੀ ਮਾਰੇ ਗਏ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਮੁਕਾਬਲੇ ਦੌਰਾਨ ਇਕ ਪੁਲਸ ਕਰਮੀ ਵੀ ਸ਼ਹੀਦ ਹੋ ਗਿਆ। ਪੁਲਸ ਕਰਮੀ ਦੀ ਪਛਾਣ ਮੁਹੰਮਦ ਮੁਦਾਸਿਰ ਸ਼ੇਖ ਵਜੋਂ ਹੋਈ ਹੈ। ਮੁਦਾਸਿਰ ਸ਼ੇਖ ਦੇ ਪਿਤਾ ਮਸੂਦ ਅਹਿਮਦ ਸ਼ੇਖ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਦੇਸ਼ ਲਈ ਆਪਣੀ ਜਾਨ ਦਿੱਤੀ। ਉਨ੍ਹਾਂ ਕਿਹਾ,''ਮੈਨੂੰ ਦੱਸਿਆ ਗਿਆ ਹੈ ਕਿ ਮੇਰੇ ਬੇਟੇ ਦੇ ਬਲੀਦਾਨ ਨੇ ਘੱਟੋ-ਘੱਟ 1000 ਲੋਕਾਂ ਦੀ ਜਾਨ ਬਚਾਈ ਹੈ ਅਤੇ ਮੈਨੂੰ ਉਸ 'ਤੇ ਬਹੁਤ ਮਾਣ ਹੈ। ਸਾਡੀ ਪੂਰੀ ਬਿਰਾਦਰੀ ਨੂੰ ਉਸ 'ਤੇ ਮਾਣ ਹੈ।'' 

 

Father of J&K cop who martyred in Baramulla encounter is proud of his son

He said his son will never come back, but he saved hundreds of lives by neutralising #terrorist @jkpsfc @KashmirPolice @Jammu4India @ahmedalifayyaz @KashmiriPandit7 pic.twitter.com/k8lRDNmiTx

— INDIA NARRATIVE (@india_narrative) May 26, 2022

ਮਸੂਦ ਸ਼ੇਖ ਨੇ ਮੀਡੀਆ ਨਾਲ ਗੱਲ ਕੀਤੀ, ਕਿਉਂਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਬਾਰਾਮੂਲਾ ਪੁਲਸ ਲਾਈਨ ਲਿਆਂਦੀ ਜਾ ਰਹੀ ਸੀ। ਉਨ੍ਹਾਂ ਕਿਹਾ,''ਮੈਂ ਖੁਸ਼ ਹਾਂ ਅਤੇ ਮਾਣ ਮਹਿਸੂਸ ਕਰਦਾ ਹਾਂ ਕਿ ਮੇਰਾ ਪੁੱਤਰ ਉਨ੍ਹਾਂ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਿਆ, ਜੋ ਨਿਰਦੋਸ਼ ਲੋਕਾਂ ਨੂੰ ਮਾਰਨ ਆਏ ਸਨ।'' ਆਪਣੇ ਪੁੱਤਰ ਦੀ ਸ਼ਹਾਦਤ 'ਤੇ ਮਸੂਦ ਸ਼ੇਖ ਦੀ ਪ੍ਰਤੀਕਿਰਿਆ ਦਾ ਵੀਡੀਓ ਕਈ ਪੱਤਰਕਾਰਾਂ ਨੇ ਟਵਿੱਟਰ 'ਤੇ ਸਾਂਝਾ ਕੀਤਾ। ਮਸੂਦ ਸ਼ੇਖ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਤਿੰਨ ਦਿਨ ਪਹਿਲਾਂ ਦੇਖਿਆ ਸੀ, ਜਦੋਂ ਉਹ ਆਪਣੀ ਭੈਣ ਦੇ ਵਿਆਹ 'ਚ ਸ਼ਾਮਲ ਹੋਣ ਆਇਆ ਸੀ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਬਾਰਾਮੂਲਾ 'ਚ ਮੁਕਾਬਲੇ ਦੌਰਾਨ ਤਿੰਨ ਪਾਕਿਸਤਾਨੀ ਅੱਤਵਾਦੀ ਢੇਰ, ਪੁਲਸ ਕਰਮੀ ਸ਼ਹੀਦ


DIsha

Content Editor

Related News