ਸ਼ਰਮਨਾਕ! ਸਹੁਰੇ ਨੇ ਵਿਧਵਾ ਨੂੰਹ ਨਾਲ ਕੀਤੀ ਅਸ਼ਲੀਲ ਹਰਕਤ, ਮਾਮਲਾ ਦਰਜ

Wednesday, Apr 13, 2022 - 10:51 AM (IST)

ਸ਼ਰਮਨਾਕ! ਸਹੁਰੇ ਨੇ ਵਿਧਵਾ ਨੂੰਹ ਨਾਲ ਕੀਤੀ ਅਸ਼ਲੀਲ ਹਰਕਤ, ਮਾਮਲਾ ਦਰਜ

ਜੀਂਦ (ਭਾਸ਼ਾ)- ਹਰਿਆਣਾ ਦੇ ਜੀਂਦ 'ਚ ਸਦਰ ਥਾਣਾ ਖੇਤਰ ਦੇ ਇਲਾਕੇ 'ਚ ਸਹੁਰੇ ਵਲੋਂ ਵਿਧਾਨ ਨੂੰਹ ਨਾਲ ਅਸ਼ਲੀਲ ਹਰਕਤ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਸਹੁਰੇ ਖ਼ਿਲਾਫ਼ ਛੇੜਛਾੜ ਕਰਨ ਸਮੇਤ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਔਰਤ ਨੇ ਪੁਲਸ 'ਚ ਸ਼ਿਕਾਇਤ ਕੀਤੀ ਕਿ ਉਸ ਦੇ ਪਤੀ ਦੀ 2 ਸਾਲ ਪਹਿਲਾਂ ਮੌਤ ਹੋ ਚੁਕੀ ਹੈ ਅਤੇ ਉਹ ਆਪਣੇ 2 ਬੱਚਿਆਂ ਨਾਲ ਸਹੁਰੇ ਘਰ ਹੀ ਰਹਿ ਰਹੀ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਦਾ ਸਹੁਰਾ ਦਲਬੀਰ ਉਸ 'ਤੇ ਬੁਰੀ ਨਜ਼ਰ ਰੱਖੇ ਹੋਏ ਹੈ ਅਤੇ ਉਹ ਉਸ ਨਾਲ ਛੇੜਛਾੜ ਕਰਦਾ ਹੈ। 

ਔਰਤ ਅਨੁਸਾਰ ਉਸ ਨੇ ਆਪਣੇ ਸਹੁਰੇ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ ਆਉਣ ਦੀ ਚਿਤਾਵਨੀ ਵੀ ਦਿੱਤੀ ਸੀ। ਪੀੜਤਾਂ ਦੀ ਸ਼ਿਕਾਇਤ ਅਨੁਸਾਰ 11 ਅਪ੍ਰੈਲ ਨੂੰ ਉਸ ਦਾ ਸਹੁਰਾ ਦਲਬੀਰ ਦੁਪਹਿਰ ਨੂੰ ਕੰਮ ਦਾ ਬਹਾਨਾ ਬਣਾ ਕੇ ਘਰ ਦੇ ਅੰਦਰ ਆਇਆ ਅਤੇ ਉਸ ਨਾਲ ਅਸ਼ਲੀਲ ਹਰਕਤ ਕਰਨ ਲੱਗਾ। ਉਸ ਅਨੁਸਾਰ ਵਿਰੋਧ ਕਰਨ 'ਤੇ ਉਸ ਦਾ ਸਹੁਰਾ ਉੱਥੋਂ ਚਲਾ ਗਿਆ। ਸਦਰ ਥਾਣਾ ਨਰਵਾਨਾ ਪੁਲਸ ਨੇ ਪੀੜਤ ਔਰਤ ਦੀ ਸ਼ਿਕਾਇਤ 'ਤੇ ਸਹੁਰੇ ਦਲਬੀਰ ਖ਼ਿਲਾਫ਼ ਛੇੜਛਾੜ ਕਰਨ ਸਮੇਤ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

DIsha

Content Editor

Related News