ਨੂੰਹ ''ਤੇ ਆਇਆ ਸਹੁਰੇ ਦਾ ਦਿਲ, ਮੁੰਡਾ ਹੋਣ ''ਤੇ ਪੈ ਗਿਆ ਰੌਲਾ
Tuesday, Dec 03, 2024 - 06:20 PM (IST)
ਨੈਸ਼ਨਲ ਡੈਸਕ- ਪਿਆਰ ਦਾ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਆਪਣੇ ਸਹੁਰੇ ਦੇ ਪਿਆਰ 'ਚ ਇਕ ਨੂੰਹ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਨੂੰਹ ਨੂੰ ਆਪਣੇ ਸਹੁਰੇ ਨਾਲ ਪਿਆਰ ਹੋ ਗਿਆ, ਜਿਸ ਤੋਂ ਬਾਅਦ ਦੋਵੇਂ ਘਰ ਛੱਡ ਕੇ ਫਰਾਰ ਹੋ ਗਏ। ਇਹ ਹੈਰਾਨ ਕਰਨ ਵਾਲਾ ਮਾਮਲਾ ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦਾ ਹੈ।
ਜਾਣਕਾਰੀ ਅਨੁਸਾਰ ਔਰਤ ਦਾ ਵਿਆਹ 2016 'ਚ ਹੋਇਆ ਸੀ ਅਤੇ ਇਹ ਵਿਆਹ ਇਸ ਲਈ ਜਲਦ ਹੋਇਆ ਸੀ, ਕਿਉਂਕਿ ਔਰਤ ਦੀ ਸੱਸ ਦਾ ਇਕ ਸਾਲ ਪਹਿਲੇ ਦਿਹਾਂਤ ਹੋ ਗਿਆ ਸੀ ਪਰ ਬੇਟੇ ਦਾ ਵਿਆਹ ਕਰਨ ਤੋਂ ਬਾਅਦ ਸਹੁਰੇ ਦਾ ਆਪਣੀ ਹੀ ਨੂੰਹ 'ਤੇ ਦਿਲ ਆ ਗਿਆ। ਦੋਵੇਂ ਇਕ-ਦੂਜੇ ਨੂੰ ਪਿਆਰ ਕਰਨ ਲੱਗੇ ਅਤੇ ਫਿਰ ਨੂੰ ਨੇ ਫ਼ੈਸਲਾ ਕੀਤਾ ਕਿ ਉਹ ਆਪਣੇ ਪਤੀ ਨੂੰ ਤਲਾਕ ਕੇ ਆਪਣੇ ਸਹੁਰੇ ਨਾਲ ਵਿਆਹ ਕਰੇਗੀ। ਨੂੰਹ ਦੇ ਇਸ ਫ਼ੈਸਲੇ ਤੋਂ ਸਹੁਰਾ ਵੀ ਖੁਸ਼ ਸੀ ਅਤੇ ਉਹ ਉਸ ਨਾਲ ਵਿਆਹ ਕਰਨ ਲਈ ਵੀ ਤਿਆਰ ਸੀ। ਔਰਤ ਦੇ ਸਹੁਰੇ ਦੀ ਉਮਰ ਕਰੀਬ 45 ਸਾਲ ਹੈ। ਔਰਤ ਦੇ ਆਪਣੇ ਪਤੀ ਨਾਲ ਵਿਆਹ ਦੇ 6 ਮਹੀਨਿਆਂ ਅੰਦਰ ਹੀ ਸੰਬੰਧ ਖ਼ਰਾਬ ਹੋ ਗਏ ਸਨ, ਜਿਸ ਤੋਂ ਬਾਅਦ ਉਸ ਨੂੰ ਸਹੁਰੇ ਨਾਲ ਪਿਆਰ ਹੋ ਗਿਆ। ਇਸ ਤੋਂ ਬਾਅਦ ਔਰਤ ਨੇ ਆਪਣੇ ਪਤੀ ਨੂੰ ਤਲਾਕ ਦਿੱਤਾ ਅਤੇ ਸਹੁਰੇ ਨਾਲ ਫਰਾਰ ਹੋ ਗਈ ਅਤੇ ਵਿਆਹ ਕਰ ਲਿਆ। ਸਹੁਰਾ ਦੇਵਾਨੰਦ ਇਕ ਸਫ਼ਾਈ ਕਰਮੀ ਸੀ। ਦੇਵਾਨੰਦ ਅਤੇ ਉਸ ਦੀ ਨੂੰਹ ਦਾ ਇਕ ਬੇਟਾ ਵੀ ਹੈ ਜੋ ਹੁਣ 2 ਸਾਲ ਦਾ ਹੈ। ਹੁਣ ਇਸ ਮਾਮਲੇ 'ਚ ਥਾਣੇ 'ਚ ਔਰਤ ਦੇ ਸਾਬਕਾ ਪਤੀ ਨੇ ਸ਼ਿਕਾਇਤ ਦਰਜ ਕਰਵਾਈ ਹੈ। ਇੰਨਾ ਹੀ ਨਹੀਂ ਪਤੀ ਦੀ ਸ਼ਿਕਾਇਤ ਨੂੰ ਲੈ ਕੇ ਇਕ ਪੰਚਾਇਤ ਵੀ ਬੁਲਾਈ ਗਈ ਸੀ ਅਤੇ ਪੰਚਾਇਤ ਨੇ ਸਹੁਰੇ ਦੇ ਪੱਖ 'ਚ ਫ਼ੈਸਲਾ ਸੁਣਾਇਆ ਸੀ।
ਇਸ ਮਾਮਲੇ 'ਚ ਥਾਣਾ ਬਸੌਲੀ ਦੇ ਕੋਤਵਾਲ ਰਿਸ਼ੀ ਪਾਲ ਸਿੰਘ ਨੇ ਦੱਸਿਆ ਕਿ ਔਰਤ ਦਾ ਪਤੀ ਸੁਮਿਤ ਜੂਆ ਖੇਡਣ ਅਤੇ ਨਸ਼ੇ ਕਰਨ ਦਾ ਆਦੀ ਸੀ, ਜਿਸ ਕਾਰਨ ਉਸ ਦੀ ਪਤਨੀ ਉਸ ਤੋਂ ਦੂਰ ਰਹਿਣ ਲੱਗ ਪਈ ਅਤੇ ਇਸ ਭੈੜੀ ਆਦਤ ਕਾਰਨ ਉਸ ਨੂੰ ਪਤਨੀ ਨੇ ਤਲਾਕ ਦੇ ਦਿੱਤਾ। ਸੁਮਿਤ ਨੂੰ ਵੀ ਆਪਣੇ ਪਿਤਾ ਦੇ ਆਪਣੀ ਪਤਨੀ ਨਾਲ ਵਿਆਹ ਬਾਰੇ ਪਤਾ ਸੀ ਪਰ ਉਹ ਆਪਣੇ ਲਈ ਖਰਚੇ ਦੀ ਮੰਗ ਕਰਦਾ ਰਿਹਾ। ਜਦੋਂ ਝਗੜਾ ਵਧ ਗਿਆ ਤਾਂ ਸਬ ਇੰਸਪੈਕਟਰ ਨੇ ਦੇਵਾਨੰਦ, ਸੁਮਿਤ ਅਤੇ ਕੁੜੀ ਨੂੰ ਬੁਲਾਇਆ। ਜਿਨ੍ਹਾਂ ਵਿਚਾਲੇ ਆਪਸ 'ਚ ਪੰਚਾਇਤ ਹੋਈ ਅਤੇ ਕੁੜੀ ਆਪਣੇ ਸਹੁਰੇ ਨਾਲ ਵਿਆਹੀ ਹੋਣ ਕਰਕੇ ਇਕੱਠੇ ਰਹਿਣ ਲਈ ਰਾਜ਼ੀ ਹੋ ਗਈ। ਉੱਥੇ ਹੀ ਸੁਮਿਤ ਨੇ ਆਪਣੇ ਪਾਲਣ-ਪੋਸ਼ਣ ਦੇ ਨਾਲ ਛੋਟੇ ਭਰਾ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਪਿਤਾ ਦੇਵਾਨੰਦ ਨੂੰ ਚੁੱਕਣ ਲਈ ਕਿਹਾ, ਜਿਸ 'ਤੇ ਦੋਹਾਂ ਵਿਚਾਲੇ ਵਿਵਾਦ ਅਜੇ ਖ਼ਤਮ ਨਹੀਂ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8