ਕਲਯੁੱਗੀ ਪਿਓ ਨੇ ਦੋ ਧੀਆਂ ਨੂੰ ਵਾਲਾਂ ਤੋਂ ਫੜ ਸੜਕ 'ਤੇ ਬੁਰੀ ਤਰ੍ਹਾਂ ਕੁੱਟਿਆ, ਵੀਡੀਓ ਵਾਇਰਲ, ਹੈਰਾਨ ਕਰੇਗੀ ਵਜ੍ਹਾ

Monday, Aug 12, 2024 - 01:16 PM (IST)

ਕਲਯੁੱਗੀ ਪਿਓ ਨੇ ਦੋ ਧੀਆਂ ਨੂੰ ਵਾਲਾਂ ਤੋਂ ਫੜ ਸੜਕ 'ਤੇ ਬੁਰੀ ਤਰ੍ਹਾਂ ਕੁੱਟਿਆ, ਵੀਡੀਓ ਵਾਇਰਲ, ਹੈਰਾਨ ਕਰੇਗੀ ਵਜ੍ਹਾ

ਮਹਾਰਾਜਗੰਜ - ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਦੇ ਸਦਰ ਕੋਤਵਾਲੀ ਇਲਾਕੇ 'ਚ ਹੋਈ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਰਅਸਲ, ਇਸ ਵਾਇਰਲ ਵੀਡੀਓ ਵਿੱਚ ਇੱਕ ਪਿਤਾ ਆਪਣੀਆਂ ਹੀ ਦੋ ਧੀਆਂ ਨੂੰ ਸੜਕ ਉੱਤੇ ਬੁਰੀ ਤਰ੍ਹਾਂ ਕੁੱਟ ਰਿਹਾ ਹੈ। ਕਿਸੇ ਰਾਹ ਜਾਂਦੇ ਸਖ਼ਤ ਨੇ ਕੀਤੀ ਜਾ ਰਹੀ ਕੁੱਟਮਾਰ ਦੀ ਵੀਡੀਓ ਬਣਾ ਲਈ ਅਤੇ ਫਿਰ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ, ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ - ਨਦੀ 'ਚ ਨਹਾਉਣ ਗਏ 7 ਨੌਜਵਾਨਾਂ ਦੀ ਮੌਤ, ਇੱਕੋ ਚਿਖਾ 'ਤੇ ਹੋਇਆ ਸਸਕਾਰ, ਧਾਹਾਂ ਮਾਰ ਰੋਇਆ ਸਾਰਾ ਪਿੰਡ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਦਰ ਕੋਤਵਾਲੀ ਖੇਤਰ ਦੇ ਰੇਹਵ ਗ੍ਰਾਮ ਸਭਾ ਦਾ ਇਕ ਵਿਅਕਤੀ ਜਿਸ ਦਾ ਨਾਂ ਬੈਜਨਾਥ ਵਿਸ਼ਵਕਰਮਾ ਹੈ, ਨੂੰ ਉਸ ਦੀਆਂ ਧੀਆਂ ਨੇ ਇਕ ਹੋਰ ਔਰਤ ਨਾਲ ਰੰਗੇ ਹੱਥੀਂ ਫੜ ਲਿਆ। ਇਸ ਕਾਰਨ ਹੋਈ ਤੂੰ-ਤੂੰ-ਮੈਂ-ਮੈਂ ਕਰਕੇ ਇਹ ਮਾਮਲਾ ਵਧ ਗਿਆ। ਜਦੋਂ ਦੋਵਾਂ ਕੁੜੀਆਂ ਨੇ ਪਿਓ ਦੀ ਇਸ ਹਰਕੱਤ ਦਾ ਵਿਰੋਧ ਕੀਤਾ ਤਾਂ ਸੜਕ ਜੰਗ ਮੈਦਾਨ ਵਿੱਚ ਤਬਦੀਲ ਹੋ ਗਈ, ਜਿਸ ਕਾਰਨ ਉਕਤ ਵਿਅਕਤੀ ਨੇ ਦੋਵੇਂ ਧੀਆਂ ਨੂੰ ਸੜਕ 'ਤੇ ਹੀ ਬੇਰਹਿਮੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਵਾਇਰਲ ਹੋ ਰਹੀ ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਜਦੋਂ ਕੁੜੀਆਂ ਨੇ ਇਤਰਾਜ਼ ਕੀਤਾ ਤਾਂ ਉਕਤ ਵਿਅਕਤੀ ਨੇ ਔਰਤ ਦੇ ਨਾਲ-ਨਾਲ ਆਪਣੀਆਂ ਕੁੜੀਆਂ ਨੂੰ ਵੀ ਘਸੀਟਣਾ ਸ਼ੁਰੂ ਕਰ ਦਿੱਤਾ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ - ਰੱਖੜੀ ਤੋਂ ਪਹਿਲਾਂ ਭੈਣਾਂ ਨੂੰ ਮਿਲੇਗਾ ਵੱਡਾ ਤੋਹਫ਼ਾ, ਅੱਜ ਆਉਣਗੇ ਖਾਤਿਆਂ 'ਚ ਪੈਸੇ

ਦੱਸ ਦੇਈਏ ਕਿ ਕਾਫੀ ਦੇਰ ਤੱਕ ਚੱਲੇ ਇਸ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਮਾਮਲਾ ਕਿਸੇ ਤਰ੍ਹਾਂ ਸ਼ਾਂਤ ਹੋਇਆ। ਇਸ ਪੂਰੇ ਮਾਮਲੇ 'ਚ ਸੀਓ ਅਨੁਜ ਸਿੰਘ ਨੇ ਦੱਸਿਆ ਕਿ ਬੈਜਨਾਥ ਵਿਸ਼ਵਕਰਮਾ ਦੇ ਨਾਜਾਇਜ਼ ਸਬੰਧਾਂ ਕਾਰਨ ਪਰਿਵਾਰਕ ਮੈਂਬਰ ਨਾਰਾਜ਼ ਸਨ। 4 ਅਗਸਤ ਨੂੰ ਮਹਾਰਾਜਗੰਜ ਦੇ ਬਾਜ਼ਾਰ 'ਚ ਦੋਵੇਂ ਬੇਟੀਆਂ ਨੇ ਆਪਣੇ ਪਿਤਾ ਨੂੰ ਕਿਸੇ ਹੋਰ ਔਰਤ ਨਾਲ ਦੇਖਿਆ, ਜਿਸ ਕਰਕੇ ਦੋਵੇਂ ਕੁੜੀਆਂ ਭੜਕ ਗਈਆਂ ਅਤੇ ਵਿਰੋਧ ਕਰਨ ਲੱਗੀਆਂ। ਇਸ ਤੋਂ ਬਾਅਦ ਬੈਜਨਾਥ ਵਿਸ਼ਵਕਰਮਾ ਨੇ ਦੋਵਾਂ ਲੜਕੀਆਂ ਦੀ ਕੁੱਟਮਾਰ ਕੀਤੀ। ਇਸ ਸਬੰਧੀ ਥਾਣਾ ਸਦਰ ਕੋਤਵਾਲੀ ਵਿੱਚ ਅਚਨਚੇਤ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ - ਵੱਡੀ ਵਾਰਦਾਤ: ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਗਲਾ ਵੱਢ ਕੇ ਕਤਲ, ਫੈਲੀ ਸਨਸਨੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News