ਅਨੋਖੀ ਪਹਿਲ : ਧੀ ਦੇ ਵਿਆਹ ''ਚ ਆਏ ਮਹਿਮਾਨਾਂ ਨੂੰ ਪਿਤਾ ਨੇ ਵੰਡੇ ਹੈਲਮੇਟ
Tuesday, Feb 06, 2024 - 03:02 PM (IST)
ਕੋਰਬਾ (ਭਾਸ਼ਾ)- ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ 'ਚ ਇਕ ਵਿਅਕਤੀ ਨੇ ਸੜਕ ਸੁਰੱਖਿਆ ਨੂੰ ਲੈ ਕੇ ਲੋਕਾਂ 'ਚ ਜਾਗਰੂਕਤਾ ਵਧਾਉਣ ਲਈ ਅਨੋਖੀ ਪਹਿਲ ਕਰਦੇ ਹੋਏ ਆਪਣੀ ਧੀ ਦੇ ਵਿਆਹ 'ਚ ਆਏ ਮਹਿਮਾਨਾਂ ਨੂੰ ਤੋਹਫ਼ੇ ਵਜੋਂ ਹੈਲਮੇਟ ਦਿੱਤੇ। ਕੋਰਬਾ ਸ਼ਹਿਰ ਦੇ ਮੁੜਾਪਾਰ ਇਲਾਕੇ ਵਾਸੀ ਸੇਦ ਯਾਦਵ ਦੇ ਪਰਿਵਾਰ ਦੇ ਮੈਂਬਰ ਵੀ ਸੋਮਵਾਰ ਨੂੰ ਹੋਏ ਵਿਆਹ 'ਚ ਹੈਲਮੇਟ ਪਾ ਕੇ ਨੱਚੇ। ਖੇਡ ਅਧਿਆਪਕ ਸੇਦ ਯਾਦਵ ਦੀ ਧੀ ਨੀਲਿਮਾ ਦਾ ਵਿਆਹ ਸਾਰੰਗੜ੍ਹ-ਬਿਲਾਈਗੜ੍ਹ ਜ਼ਿਲ੍ਹੇ ਦੇ ਲੰਕਾਹੁਡਾ ਪਿੰਡ ਦੇ ਖਮਹਨ ਯਾਵ ਨਾਲ ਹੋਇਆ। ਆਪਣੀਆਂ ਮੋਟਰਸਾਈਕਲਾਂ ਰਾਹੀਂ ਵਿਆਹ ਸਥਾਨ 'ਤੇ ਪਹੁੰਚੇ ਮਹਿਮਾਨ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਲਾੜੀ ਦੇ ਪਿਤਾ ਨੇ ਉਨ੍ਹਾਂ ਨੂੰ ਤੋਹਫ਼ੇ ਵਜੋਂ ਹੈਲਮੇਟ ਦਿੱਤੇ।
ਇਹ ਵੀ ਪੜ੍ਹੋ : ਤੰਬਾਕੂ ਵਾਲਾ ਮੰਜਨ ਬਣਿਆ ਤਲਾਕ ਦਾ ਕਾਰਨ, ਪਤਨੀ ਬੋਲੀ- ਪਤੀ ਛੱਡ ਸਕਦੀ ਹਾਂ ਮੰਜਨ ਨਹੀਂ
ਸੇਦ ਯਾਦਵ ਨੇ ਪੱਤਰਕਾਰਾਂ ਨੂੰ ਕਿਹਾ,''ਮੈਨੂੰ ਲੱਗਾ ਕਿ ਮੇਰੀ ਧੀ ਦਾ ਵਿਆਹ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਵਧਾਉਣ ਦਾ ਸਭ ਤੋਂ ਚੰਗਾ ਮੌਕਾ ਹੈ। ਮੈਂ ਮਹਿਮਾਨਾਂ ਨੂੰ ਕਿਹਾ ਕਿ ਜੀਵਨ ਅਨਮੋਲ ਹੈ ਅਤੇ ਮੈਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਸ਼ਰਾਬ ਪੀ ਕੇ ਗੱਡੀ ਨਾ ਚਲਾਉਣ, ਕਿਉਂਕਿ ਜ਼ਿਆਦਾਤਰ ਸੜਕ ਹਾਦਸੇ ਇਸੇ ਕਾਰਨ ਹੁੰਦੇ ਹਨ।'' ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਵੀ ਉਨ੍ਹਾਂ ਦਾ ਸਮਰਥਨ ਕਰਨ ਲਈ ਵਿਆਹ 'ਚ ਹੈਲਮੇਟ ਪਹਿਨ ਕੇ ਨੱਚੇ। ਉਨ੍ਹਾਂ ਕਿਹਾ,''ਮੈਂ ਮਹਿਮਾਨਾਂ ਨੂੰ ਮਠਿਆਈਆਂ ਨਾਲ ਕਰੀਬ 60 ਹੈਲਮੇਟ ਵੰਡੇ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8