ਲਵ ਮੈਰਿਜ ਲਈ ਨਹੀਂ ਮੰਨਿਆ ਪਿਓ ਤਾਂ 16 ਸਾਲ ਦੀ ਧੀ ਨੇ ਦਿੱਤੀ ਖ਼ੌਫਨਾਕ ਸਜ਼ਾ, ਪੜ੍ਹ ਤੁਹਾਡੇ ਵੀ ਉੱਡ ਜਾਣਗੇ ਹੋਸ਼

Wednesday, Jul 10, 2024 - 05:38 PM (IST)

ਲਵ ਮੈਰਿਜ ਲਈ ਨਹੀਂ ਮੰਨਿਆ ਪਿਓ ਤਾਂ 16 ਸਾਲ ਦੀ ਧੀ ਨੇ ਦਿੱਤੀ ਖ਼ੌਫਨਾਕ ਸਜ਼ਾ, ਪੜ੍ਹ ਤੁਹਾਡੇ ਵੀ ਉੱਡ ਜਾਣਗੇ ਹੋਸ਼

ਹਰਿਆਣਾ- ਹਰਿਆਣਾ ਦੇ ਫਰੀਦਾਬਾਦ 'ਚ ਇਕ ਨਾਬਾਲਗ ਧੀ ਨੇ ਆਪਣੇ ਪ੍ਰੇਮੀ ਨੂੰ ਮਿਲ ਕੇ ਆਪਣੇ ਪਿਤਾ ਦਾ ਕਤਲ ਕਰ ਕੇ ਲਾਸ਼ ਨੂੰ ਨਾਲੇ 'ਚ ਸੁੱਟ ਦਿੱਤਾ। ਇਸ ਮਾਮਲੇ ਵਿਚ ਪੁਲਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਪਰ 14 ਦਿਨਾਂ ਬਾਅਦ ਪੁਲਸ ਨੇ ਇਸ ਮਾਮਲੇ ਵਿਚ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਦਰਅਸਲ ਪਿਤਾ ਲਵ ਮੈਰਿਜ ਲਈ ਰਾਜ਼ੀ ਨਹੀਂ ਹੋਏ ਤਾਂ ਧੀ ਨੇ ਆਪਣੇ ਪ੍ਰੇਮੀ ਅਤੇ ਉਸ ਦੇ ਦੋਸਤ ਨਾਲ ਮਿਲ ਕੇ ਕਤਲ ਕਰਵਾ ਦਿੱਤਾ। ਪੁਲਸ ਨੇ ਨਾਬਾਲਗ ਧੀ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਹੈ। ACP ਕ੍ਰਾਈਮ ਅਮਨ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ 'ਚ ਸਲੀਮ ਉਰਫ਼ ਲਾਲਾ ਅਤੇ ਕਾਸਿਮ ਦੇ ਨਾਂ ਸ਼ਾਮਲ ਹਨ। ਮੁਲਜ਼ਮ ਸਲੀਮ ਆਦਰਸ਼ ਕਾਲੋਨੀ ਦਾ ਵਸਨੀਕ ਹੈ ਅਤੇ ਮੁਲਜ਼ਮ ਕਾਸਿਮ ਕੁਰੈਸ਼ੀਪੁਰ ਦਾ ਰਹਿਣ ਵਾਲਾ ਹੈ। ਤੀਜਾ ਦੋਸ਼ੀ ਮ੍ਰਿਤਕ ਦੀ ਨਾਬਾਲਗ ਧੀ ਹੈ, ਜਿਸ ਨੇ ਮੁਲਜ਼ਮਾਂ ਨਾਲ ਮਿਲ ਕੇ ਆਪਣੇ ਪਿਤਾ ਦੇ ਕਤਲ ਦੀ ਯੋਜਨਾ ਬਣਾਈ ਸੀ।

ਇਹ ਵੀ ਪੜ੍ਹੋ- ਹੈਰਾਨੀਜਨਕ ਅੰਕੜਾ; ਬੀਤੇ 6 ਮਹੀਨਿਆਂ 'ਚ 557 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ

27 ਜੂਨ ਨੂੰ ਐਸ. ਜੀ. ਐਮ ਨਗਰ ਥਾਣੇ ਵਿਚ ਬਜ਼ੁਰਗ ਦੀ ਗੁੰਮਸ਼ੁਦਗੀ ਦੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਿਸ ਵਿਚ ਔਰਤ ਨੇ ਆਪਣੇ 55 ਸਾਲਾ ਪਤੀ ਮੁਸਤਕੀਮ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ। ਪੁਲਸ ਨੇ ਬਜ਼ੁਰਗ ਦੀ ਭਾਲ ਕੀਤੀ ਪਰ ਉਹ ਕਿਤੇ ਨਹੀਂ ਮਿਲਿਆ। 1 ਜੁਲਾਈ ਨੂੰ ਨਿਊ ਕਲੋਨੀ ਗਰਾਊਂਡ ਵਿਚ ਇਕ ਬਜ਼ੁਰਗ ਵਿਅਕਤੀ ਦੀ ਲਾਸ਼ ਨਾਲੇ ਵਿਚ ਦੱਬੀ ਹੋਈ ਮਿਲੀ ਸੀ। ਕ੍ਰਾਈਮ ਬਰਾਂਚ ਦੀ ਟੀਮ ਨੇ ਵਾਰਦਾਤ ਦੇ ਮੁੱਖ ਦੋਸ਼ੀ ਸਲੀਮ ਨੂੰ 6 ਜੁਲਾਈ ਨੂੰ ਮੁੱਲਾ ਹੋਟਲ ਕੋਲ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਨੂੰ ਕੋਰਟ ਵਿਚ ਪੇਸ਼ ਕਰ ਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ। ACP ਕ੍ਰਾਈਮ ਅਮਨ ਯਾਦਵ ਨੇ ਦੱਸਿਆ ਕਿ ਪੁੱਛ-ਗਿੱਛ ਵਿਚ ਸਾਹਮਣੇ ਆਇਆ ਕਿ ਸਲੀਮ ਬਜ਼ੁਰਗ ਦੀ 16 ਸਾਲਾ ਧੀ ਨਾਲ ਪਿਆਰ ਕਰਦਾ ਸੀ। ਇਸ ਦਾ ਪਤਾ ਕੁੜੀ ਦੇ ਪਿਤਾ ਨੂੰ ਲੱਗ ਗਿਆ ਸੀ। ਉਨ੍ਹਾਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਕੁੜੀ ਨੇ ਇਹ ਗੱਲ ਸਲੀਮ ਨੂੰ ਦੱਸੀ। ਦੋਸ਼ੀ ਸਲੀਮ ਅਤੇ ਉਸ ਦੇ ਦੋਸਤ ਕਾਸਿਮ ਨੇ ਕੁੜੀ ਨਾਲ ਮਿਲ ਕੇ ਉਸ ਦੇ ਪਿਤਾ ਮੁਸਤਕੀਮ ਨੂੰ ਮਾਰਨ ਦੀ ਸਾਜ਼ਿਸ਼ ਰਚੀ।

ਇਹ ਵੀ ਪੜ੍ਹੋ- 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਜਾਰੀ, ਜ਼ਿਮਨੀ ਚੋਣਾਂ 'ਚ ਸਖ਼ਤ ਮੁਕਾਬਲਾ

25 ਜੁਲਾਈ ਦੀ ਸ਼ਾਮ ਨੂੰ ਕੁੜੀ ਨੇ ਆਪਣੇ ਪਿਤਾ ਨੂੰ ਚੱਕੀ ਤੋਂ ਆਟਾ ਲਿਆਉਣ ਲਈ ਭੇਜਿਆ ਅਤੇ ਕਿਹਾ ਕਿ ਉਸ ਦਾ ਮੋਬਾਇਲ ਸਲੀਮ ਕੋਲ ਹੈ। ਸਲੀਮ ਉੱਥੇ ਆਵੇਗਾ ਅਤੇ ਉਨ੍ਹਾਂ ਨੂੰ ਮੋਬਾਈਲ ਦੇ ਦੇਵੇਗਾ। ਕੁੜੀ ਦੇ ਕਹੇ ਮੁਤਾਬਕ ਪਿਤਾ ਚੱਕੀ 'ਤੇ ਗਿਆ, ਜਿੱਥੇ ਉਨ੍ਹਾਂ ਨੂੰ ਸਲੀਮ ਅਤੇ ਕਾਸਿਮ ਮਿਲੇ। ਦੋਸ਼ ਹੈ ਕਿ ਦੋਵੇਂ ਮੋਬਾਇਲ ਦੇਣ ਦਾ ਬਹਾਨਾ ਬਣਾ ਕੇ ਬਜ਼ੁਰਗ ਨੂੰ ਬਾਈਕ 'ਤੇ ਆਪਣੇ ਨਾਲ ਲੈ ਗਏ ਅਤੇ ਨਿਊ ਜਨਤਾ ਕਾਲੋਨੀ ਗਰਾਊਂਡ ਵਿਚ ਲਿਜਾ ਕੇ ਪੱਥਰ ਮਾਰ ਕੇ ਕਤਲ ਕਰ ਦਿੱਤਾ। ਪੁਲਸ ਰਿਮਾਂਡ ਦੌਰਾਨ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਕ੍ਰਾਈਮ ਬਰਾਂਚ ਨੇ ਦੋਸ਼ੀ ਕਾਸਿਮ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਦੀ ਤਫਤੀਸ਼ ਜਾਰੀ ਹੈ। ਪੁਲਸ ਰਿਮਾਂਡ ਦੌਰਾਨ ਦੋਸ਼ੀ ਸਲੀਮ ਦੇ ਕਬਜ਼ੇ ਵਿਚੋਂ ਵਾਰਦਾਤ ਵਿਚ ਇਸਤੇਮਾਲ ਪੱਥਰ ਬਰਾਮਦ ਕੀਤਾ ਗਿਆ।


author

Tanu

Content Editor

Related News