ਪਟਾਕੇ ਵੇਚਣ ਲਈ 30 ਅਕਤੂਬਰ ਨੂੰ ਕੱਢੇ ਜਾਣਗੇ ਡਰਾਅ, 28 ਅਕਤੂਬਰ ਤੱਕ ਜਮ੍ਹਾ ਹੋਣਗੀਆਂ ਅਰਜ਼ੀਆਂ
Saturday, Oct 24, 2026 - 12:15 PM (IST)
ਤਰਨਤਾਰਨ(ਰਾਜੂ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸਿਵਲ ਰਿਟ ਪਟੀਸ਼ਨ ਨੰਬਰ 23548 ਆਫ 2017, ਮਿਤੀ 13/10/2017 ਵਿਚ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੋਸ਼ਨੀ ਦੇ ਤਿਉਹਾਰ ਦੀਵਾਲੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਜ਼ਿਲਾ ਤਰਨਤਾਰਨ ਵਿਚ ਆਤਿਸ਼ਬਾਜ਼ੀ ਵਿਕਰੇਤਾਵਾਂ ਨੂੰ ਆਤਿਸ਼ਬਾਜ਼ੀ ਵੇਚਣ ਵਾਸਤੇ ਕੁੱਲ 6 ਆਰਜ਼ੀ ਲਾਇਸੈਂਸ (2 ਸਬ ਡਵੀਜ਼ਨ ਤਰਨਤਾਰਨ, 2 ਸਬ ਡਵੀਜ਼ਨ ਪੱਟੀ, 1 ਸਬ ਡਵੀਜ਼ਨ ਖਡੂਰ ਸਾਹਿਬ ਅਤੇ 1 ਸਬ ਡਵੀਜ਼ਨ ਭਿੱਖੀਵਿੰਡ) ਜਾਰੀ ਕੀਤੇ ਜਾਣੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ
ਜਾਣਕਾਰੀ ਦਿੰਦਿਆਂ ਜ਼ਿਲਾ ਮੈਜਿਸਟ੍ਰੇਟ ਤਰਨਤਾਰਨ ਰਾਹੁਲ ਨੇ ਦੱਸਿਆ ਕਿ ਇਸ ਸਬੰਧੀ 24 ਅਕਤੂਬਰ ਤੋਂ 28 ਅਕਤੂਬਰ 2026 ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਅਰਜ਼ੀਆਂ ਸੇਵਾ ਕੇਂਦਰ ਦਫ਼ਤਰ ਡਿਪਟੀ ਕਮਿਸ਼ਨਰ ਤਰਨਤਾਰਨ ਵਿਖੇ ਜਮ੍ਹਾਂ ਹੋਣਗੀਆਂ। ਆਤਿਸ਼ਬਾਜ਼ੀ ਵੇਚਣ ਦੇ ਆਰਜ਼ੀ ਲਾਇਸੈਂਸ ਜਾਰੀ ਕਰਨ ਸਬੰਧੀ ਡਰਾਅ 30 ਅਕਤੂਬਰ 2026 ਨੂੰ ਦੁਪਹਿਰ 12 ਵਜੇ ਮੀਟਿੰਗ ਹਾਲ ਦਫ਼ਤਰ ਡਿਪਟੀ ਕਮਿਸ਼ਨਰ ਤਰਨਤਾਰਨ ਵਿਖੇ ਕੱਢਿਆ ਜਾਵੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਸੋਮਵਾਰ ਤੇ ਮੰਗਲਵਾਰ ਨੂੰ ਇਨ੍ਹਾਂ ਦੁਕਾਨਾਂ ਨੂੰ ਬੰਦ ਰੱਖਣ ਦੇ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
