ਪਿਤਾ ਨੇ ਕਰਵਾਈ ਲਵ ਮੈਰਿਜ, ਨਾਰਾਜ਼ ਪੁੱਤ ਨੇ ਕਰ ਦਿੱਤਾ ਬੇਰਹਿਮੀ ਨਾਲ ਕਤਲ

Monday, Mar 04, 2024 - 10:48 AM (IST)

ਪਿਤਾ ਨੇ ਕਰਵਾਈ ਲਵ ਮੈਰਿਜ, ਨਾਰਾਜ਼ ਪੁੱਤ ਨੇ ਕਰ ਦਿੱਤਾ ਬੇਰਹਿਮੀ ਨਾਲ ਕਤਲ

ਹਿਸਾਰ- ਹਰਿਆਣਾ ਦੇ ਹਿਸਾਰ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ 50 ਸਾਲ ਦੀ ਉਮਰ 'ਚ ਦੂਜਾ ਵਿਆਹ ਕਰਨ 'ਤੇ ਇਕ ਨੌਜਵਾਨ ਨੇ ਆਪਣੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਿਅਕਤੀ 'ਤੇ ਤੇਜ਼ਧਾਰ ਹਥਿਆਰ ਅਤੇ ਲਾਠੀ-ਡੰਡਿਆਂ ਨਾਲ ਵਾਰ ਕੀਤੇ ਗਏ। ਸੂਚਨਾ ਮਿਲਦੇ ਹੀ ਥਾਣਾ ਬਰਵਾਲਾ ਐੱਸ.ਐੱਚ.ਓ. ਮਹੇਂਦਰ ਸਿੰਘ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ। ਫੋਰੈਂਸਿਕ ਟੀਮ ਦੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਗਿਆ ਹੈ। ਮ੍ਰਿਤਕ ਕ੍ਰਿਸ਼ਨ ਦੇ ਛੋਟੇ ਭਰਾ ਪਵਨ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਹਿਸਾਰ ਦੇ ਪਿੰਡ ਬਾਲਕ ਵਾਸੀ ਕ੍ਰਿਸ਼ਨ ਦੀ ਪਤਨੀ ਸਾਵਿਤਰੀ ਦੀ 10 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਨੇ ਹੁਣ 2-3 ਦਿਨ ਪਹਿਲਾਂ ਹੀ ਪੰਜਾਬ ਦੀ ਇਕ ਔਰਤ ਨਾਲ ਲਵ ਮੈਰਿਜ ਕੀਤੀ ਸੀ। ਇਸ ਨੂੰ ਲੈ ਕੇ ਪਰਿਵਾਰ 'ਚ ਕਲੇਸ਼ ਚੱਲ ਰਿਹਾ ਸੀ। ਦੋਸ਼ ਹੈ ਕਿ ਇਸੇ ਕਾਰਨ ਕ੍ਰਿਸ਼ਨ ਦੇ ਛੋਟੇ ਪੁੱਤ ਨੇ ਐਤਵਾਰ ਸਵੇਰੇ ਚਚੇਰੇ ਭਰਾ ਨਾਲ ਨਾਲ ਮਿਲ ਕੇ ਪਿਤਾ 'ਤੇ ਤੇਜ਼ਧਾਰ ਹਥਿਆਰ ਅਤੇ ਲਾਠੀ ਡੰਡਿਆਂ ਨਾਲ ਹਮਲਾ ਕਰ ਦਿੱਤਾ। ਸਿਰ 'ਤੇ ਸੱਟ ਲੱਗਣ ਕਾਰਨ ਕ੍ਰਿਸ਼ਨ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਕੀਟਨਾਸ਼ਕ ਪੀ ਕੇ ਖੇਤ ’ਚ ਪਏ ਕਿਸਾਨ ਨੂੰ ਪੁਲਸ ਮੁਲਾਜ਼ਮ ਮੋਢਿਆਂ ’ਤੇ ਚੁੱਕ ਕੇ 2 ਕਿਲੋਮੀਟਰ ਪੈਦਲ ਤੁਰਿਆ, ਜਾਨ ਬਚਾਈ

ਦੱਸਣਯੋਗ ਹੈ ਕਿ ਕ੍ਰਿਸ਼ਨ ਸ਼ਨੀਵਾਰ ਨੂੰ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ 'ਚ ਦੂਜਾ ਵਿਆਹ ਕਰ ਕੇ ਪਤਨੀ ਨੂੰ ਘਰ ਲੈ ਆਇਆ। ਇਸ ਤੋਂ ਗੁੱਸੇ ਵਿੱਕੀ ਅਤੇ ਬਿੱਟੂ ਨੇ ਕ੍ਰਿਸ਼ਨ ਨੂੰ ਲਾਠੀ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਸਿਰ ਦੇ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਕ੍ਰਿਸ਼ਨ ਦੇ ਇਕ ਪੁੱਤ ਅਤੇ ਧੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪੁਲਸ ਨੇ ਦੋਸ਼ੀ ਪੁੱਤ ਵਿੱਕੀ ਅਤੇ ਉਸ ਦੇ ਚਚੇਰੇ ਭਰਾ ਬਿੱਟੂ 'ਤੇ ਕਤਲ ਸਮੇਤ ਵੱਖ-ਵੱਖ ਧਾਰਾਵਾਂ 'ਚ ਮਾਮਲਾ ਦਰਜ ਕਰ ਲਿਆ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News