ਬੇਰਹਿਮ ਪਿਓ ਨੇ 4 ਸਾਲ ਦੇ ਬੱਚੇ ਨੂੰ ਬਿਸਤਰ ''ਤੇ ਪਿਸ਼ਾਬ ਕਰਨ ਦੀ ਦਿੱਤੀ ਖ਼ੌਫ਼ਨਾਕ ਸਜ਼ਾ

12/17/2020 12:53:49 PM

ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਿਓ ਨੇ ਆਪਣੀ ਪਤਨੀ ਅਤੇ 2 ਧੀਆਂ ਦੇ ਸਾਹਮਣੇ ਹੀ ਆਪਣੇ ਇਕਲੌਤੇ ਪੁੱਤ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨੀਂਦ 'ਚ ਮਾਸੂਮ ਪੁੱਤ ਨੇ ਬਿਸਤਰ 'ਤੇ ਪਿਸ਼ਾਬ ਕਰ ਦਿੱਤਾ ਸੀ, ਜਿਸ ਤੋਂ ਪਿਤਾ ਇੰਨਾ ਨਾਰਾਜ਼ ਹੋ ਗਿਆ ਕਿ ਉਸ ਨੇ ਆਪਣੇ ਇਕਲੌਤੇ ਪੁੱਤ ਦਾ ਕਤਲ ਹੀ ਕਰ ਦਿੱਤਾ। ਇਸ ਦੌਰਾਨ ਮਾਂ ਨੇ ਆਪਣੇ ਪੁੱਤ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਦੋਸ਼ੀ ਸੰਤਰਾਮ ਦਾ ਗੁੱਸਾ ਸ਼ਾਂਤ ਨਹੀਂ ਹੋਇਆ। ਦੋਸ਼ੀ ਆਪਣੇ 4 ਸਾਲ ਦੇ ਮਾਸੂਮ ਪੁੱਤ ਨੂੰ ਉਦੋਂ ਤੱਕ ਕੁੱਟਦਾ ਰਿਹਾ, ਜਦੋਂ ਤੱਕ ਬੱਚੇ ਦੀ ਮੌਤ ਨਹੀਂ ਹੋ ਗਈ। ਪਤਨੀ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਸੰਤ ਰਾਮ ਸਿੰਘ ਨੇ ਕਿਸਾਨੀ ਹੱਕਾਂ ਲਈ ਦਿੱਤੀ ਜਾਨ

ਸੰਤਰਾਮ ਕਾਨਪੁਰ ਦੇ ਘਾਟਮਪੁਰ 'ਚ ਲਕੀ ਭੱਟੇ 'ਤੇ ਕੰਮ ਕਰਦਾ ਸੀ। ਮੰਗਲਵਾਰ ਨੂੰ ਪੁੱਤ ਦਾ ਕਤਲ ਕਰਨ ਤੋਂ ਬਾਅਦ ਉਹ ਲੋਡਰ ਤੋਂ ਪਰਿਵਾਰ ਨਾਲ ਬੱਚੇ ਦੀ ਲਾਸ਼ ਲੈ ਕੇ ਹਮੀਰਪੁਰ ਆਪਣੇ ਪਿੰਡ ਚੱਲਾ ਗਿਆ ਸੀ। ਰਸਤੇ 'ਚ ਉਸ ਨੇ ਆਪਣੀ ਪਤਨੀ ਅਤੇ ਦੋਹਾਂ ਧੀਆਂ ਨੂੰ ਧਮਕਾ ਦਿੱਤਾ ਸੀ ਕਿ ਕਿਸੇ ਨੂੰ ਕੁਝ ਦੱਸਣ ਦੀ ਜ਼ਰੂਰਤ ਨਹੀਂ ਹੈ। ਪਰ ਮੌਕਾ ਦੇਖ ਕੇ ਪਤਨੀ ਨੇ ਆਪਣੇ ਭਰਾ ਨੂੰ ਫ਼ੋਨ ਕਰ ਕੇ ਸਾਰੀ ਗੱਲ ਦੱਸ ਦਿੱਤੀ। ਜਨਾਨੀ ਦੇ ਭਰਾ ਨੇ ਤੁਰੰਤ ਹੀ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਉਸ ਨੂੰ ਫੜ ਕੇ ਬੱਚੇ ਦੀ ਲਾਸ਼ ਨਾਲ ਘਾਟਮਪੁਰ ਥਾਣੇ ਲਿਆਂਦਾ ਗਿਆ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਬੱਚੇ ਦਾ ਪੋਸਟਮਾਰਟਮ ਕਰ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।

ਇਹ ਵੀ ਪੜ੍ਹੋ :ਕਿਸਾਨ ਅੰਦੋਲਨ : ਸਿੰਘੂ ਸਰਹੱਦ 'ਤੇ ਡਟੇ ਕਿਸਾਨਾਂ ਦੀ ਮਦਦ ਲਈ 'ਤਕਨੀਕ' ਦਾ ਸਹਾਰਾ

ਨੋਟ : ਇਕ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor DIsha