ਨਹੀਂ ਮਿਲਿਆ ਵਾਹਨ, ਪਿਤਾ ਦੀ ਲਾਸ਼ ਨੂੰ 8 ਕਿਲੋਮੀਟਰ ਠੇਲੇ 'ਤੇ ਲੈ ਗਿਆ ਅਪਾਹਜ਼ ਬੇਟਾ

Tuesday, Mar 27, 2018 - 04:42 PM (IST)

ਨਹੀਂ ਮਿਲਿਆ ਵਾਹਨ, ਪਿਤਾ ਦੀ ਲਾਸ਼ ਨੂੰ 8 ਕਿਲੋਮੀਟਰ ਠੇਲੇ 'ਤੇ ਲੈ ਗਿਆ ਅਪਾਹਜ਼ ਬੇਟਾ

ਬਾਰਾਬੰਕੀ— ਉਤਰ ਪ੍ਰਦੇਸ਼ ਦੇ ਬਾਰਾਬੰਕੀ 'ਚ ਇਕ ਅਪਾਹਜ਼ ਬੇਟੇ ਨੂੰ ਉਸ ਦੇ ਪਿਤਾ ਦੀ ਲਾਸ਼ 8 ਕਿਲੋਮੀਟਰ ਤੱਕ ਠੇਲੇ 'ਤੇ ਲੈ ਕੇ ਜਾਣੀ ਪਈ। ਉਸ ਦੀ ਪਿਤਾ ਦੀ ਮੌਤ ਸੀ.ਐਚ.ਸੀ 'ਚ ਹੋਈ ਸੀ। ਬਹੁਤ ਇਤਜ਼ਾਰ ਦੇ ਬਾਅਦ ਵੀ ਉਸ ਨੂੰ ਲਾਸ਼ ਲਿਜਾਉਣ ਲਈ ਵਾਹਨ ਨਹੀਂ ਮਿਲਿਆ ਤਾਂ ਉਹ ਠੇਲੇ 'ਤੇ ਪਿਤਾ ਦੀ ਲਾਸ਼ ਲੈ ਗਿਆ।
ਮਾਮਲਾ ਜਿਲ਼ੇ ਦੇ ਤ੍ਰਿਵੇਦੀਗੰਜ ਸਮੁਦਾਇਕ ਹਸਪਤਾਲ ਦਾ ਹੈ। ਅਪਾਹਜ਼ ਰਾਜਕੁਮਾਰ ਸੋਮਵਾਰ ਨੂੰ ਉਸ ਦੀ ਭੈਣ ਮੰਜੂ ਨਾਲ ਸੀ.ਐਚ.ਸੀ ਪੁੱਜਾ ਸੀ। ਉਹ ਉਸ ਦੇ ਬੀਮਾਰ ਪਿਤਾ ਮੰਸ਼ਾਰਾਮ ਨੂੰ ਇਲਾਜ ਲਈ ਇੱਥੇ ਲਿਆਇਆ ਸੀ। ਉਸ ਨੂੰ ਪਿਤਾ ਨੂੰ ਹਸਪਤਾਲ ਲੈ ਜਾਣ ਲਈ ਐਂਬੂਲੈਂਸ ਨਹੀਂ ਮਿਲੀ ਤਾਂ ਉਹ ਠੇਲੇ 'ਤੇ ਉਨ੍ਹਾਂ ਨੂੰ ਲੈ ਕੇ ਪੁੱਜਾ ਸੀ।
ਸੀ.ਐਚ.ਸੀ 'ਚ ਉਨ੍ਹਾਂ ਨੇ ਥੌੜੀ ਦੇਰ ਭਰਤੀ ਦੇ ਬਾਅਦ ਮ੍ਰਿਤ ਘੋਸ਼ਿਤ ਕਰਕੇ ਵਾਪਸ ਲੈ ਜਾਣ ਨੂੰ ਕਿਹਾ ਗਿਆ। ਹਸਪਤਾਲ ਪ੍ਰਸ਼ਾਸਨ ਦਾ ਅਣਮਨੁੱਖੀ ਚਿਹਰਾ ਉਦੋਂ ਨਜ਼ਰ ਆਇਆ ਜਦੋਂ ਰਾਜਕੁਮਾਰ ਦੀ ਹਾਲਤ ਦੇਖ ਕੇ ਉਨ੍ਹਾਂ ਨੂੰ ਤਰਸ ਨਹੀਂ ਆਇਆ। ਉਨ੍ਹਾਂ ਨੇ ਉਸ ਦੇ ਪਿਤਾ ਦੀ ਲਾਸ਼ ਬਾਹਰ ਰੱਖ ਦਿੱਤੀ। ਉਸ ਨੂੰ ਵਾਹਨ ਨਹੀਂ ਦਿੱਤਾ ਗਿਆ।


ਤ੍ਰਿਵੇਦੀਗੰਜ ਸੀ.ਐਚ.ਸੀ ਤੋਂ ਉਸ ਦਾ ਘਰ ਲੋਨੀ ਕਟਰਾ ਦੀ ਦੂਰੀ 8 ਕਿਲੋਮੀਟਰ ਹੈ। ਉਹ 8 ਕਿਲੋਮੀਟਰ ਠੇਲੇ ਤੋਂ ਪਿਤਾ ਨੂੰ ਲੈ ਕੇ ਆਇਆ ਅਤੇ ਵਾਪਸ ਠੇਲੇ 'ਤੇ ਹੀ ਪਿਤਾ ਦੀ ਲਾਸ਼ ਲੈ ਗਿਆ। ਜਿੱਥੇ ਉਸ ਨੂੰ ਸਮੱਸਿਆ ਹੁੰਦੀ ਤਾਂ ਛੋਟੀ ਭੈਣ ਮੰਜੂ ਉਸ ਦੀ ਮਦਦ ਕਰਦੀ ਅਤੇ ਥੌੜੀ ਦੂਰ ਠੇਲਾ ਖਿੱਚ ਲੈਂਦੀ।


Related News