ਪਤਨੀ ਦਾ ਪ੍ਰੇਮੀ ਸਮਝ ਬੇਟੇ ''ਤੇ ਹੀ ਚਲਾਈ ਕੁਹਾੜੀ
Saturday, Jan 27, 2018 - 03:30 PM (IST)
ਕੁਰਨੂਲ— ਸ਼ੱਕ ਇਨਸਾਨ ਨੂੰ ਇਕ ਹੱਦ ਤੱਕ ਅੰਨ੍ਹਾ ਕਰ ਸਕਦਾ ਹੈ, ਇਸ ਦਾ ਉਦਾਹਰਣ ਤੇਲੰਗਾਨਾ ਦੇ ਕੁਰਨੂਲ 'ਚ ਦੇਖਣ ਨੂੰ ਮਿਲਿਆ। ਇੱਥੇ ਇਕ ਆਦਮੀ ਨੇ ਆਪਣੇ ਘਰ 'ਚ ਮੌਜੂਦ ਇਕ ਸ਼ਖਸ 'ਤੇ ਕੁਹਾੜੀ ਨਾਲ ਵਾਰ ਕਰ ਦਿੱਤਾ। ਉਸ ਨੂੰ ਲੱਗਾ ਸੀ ਕਿ ਇਹ ਸ਼ਖਸ ਉਸ ਦੀ ਪਤਨੀ ਦਾ ਪ੍ਰੇਮੀ ਹੈ ਪਰ ਉਹ ਉਸ ਦਾ ਖੁਦ ਦਾ ਬੇਟਾ ਨਿਕਲਿਆ। ਘਟਨਾ ਕੁਰਨੂਲ ਦੇ ਗੁਟੁਪੱਲੇ 'ਚ ਸ਼ੁੱਕਰਵਾਰ ਨੂੰ ਵਾਪਰੀ। ਪੁਲਸ ਨੇ ਦੱਸਿਆ ਕਿ ਸੋਮੰਨਾ ਨਾਂ ਦੇ ਸ਼ਖਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਕਿਸੇ ਨਾਲ ਨਾਜਾਇਜ਼ ਸੰਬੰਧ ਹਨ। ਸੋਮੰਨਾ ਦਾ ਆਪਣੇ ਬੇਟੇ ਪਰਸੁਰਾਮ ਨਾਲ ਵੀ ਚੰਗਾ ਸੰਬੰਧ ਨਹੀਂ ਸੀ। ਦੋਹਾਂ ਦਰਮਿਆਨ ਘਰੇਲੂ ਮੁੱਦਿਆਂ 'ਤੇ ਕਾਫੀ ਬਹਿਸ ਹੁੰਦੀ ਰਹਿੰਦੀ ਸੀ।
ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪਰਸੁਰਾਮ ਆਪਣੇ ਘਰ 'ਚ ਬਿਸਤਰ 'ਤੇ ਲੇਟਿਆ ਸੀ। ਸੋਮੰਨਾ ਨੂੰ ਲੱਗਾ ਕਿ ਉਹ ਉਸ ਦੀ ਪਤਨੀ ਦਾ ਪ੍ਰੇਮੀ ਅਤੇ ਉਸ ਨੇ ਕੁਹਾੜੀ ਨਾਲ ਵਾਰ ਕਰ ਦਿੱਤਾ। ਪਰਸੁਰਾਮ ਦੇ ਹੱਥਾਂ ਅਤੇ ਮੋਢੇ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਸੋਮੰਨਾ ਨੂੰ ਜਿਵੇਂ ਹੀ ਇਹ ਅੰਦਾਜਾ ਹੋਇਆ ਕਿ ਇਹ ਉਸ ਦਾ ਬੇਟਾ ਸੀ ਨਾ ਕਿ ਉਸ ਦੀ ਪਤਨੀ ਦਾ ਪ੍ਰੇਮੀ, ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਪੁਲਸ ਨੇ ਸੋਮੰਨਾ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
