ਪਤਨੀ ਦੇ ਜਾਣ ਮਗਰੋਂ ਨਾਬਾਲਗ ਧੀ ਨੂੰ ਹੀ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ, ਪਤਾ ਲੱਗਾ ਤਾਂ ਭਰਾ ਨੇ ਵੀ...

Monday, Oct 14, 2024 - 01:52 AM (IST)

ਪਤਨੀ ਦੇ ਜਾਣ ਮਗਰੋਂ ਨਾਬਾਲਗ ਧੀ ਨੂੰ ਹੀ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ, ਪਤਾ ਲੱਗਾ ਤਾਂ ਭਰਾ ਨੇ ਵੀ...

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੁਲਸ ਨੇ 15 ਸਾਲਾ ਲੜਕੀ ਦੇ ਪਿਤਾ ਅਤੇ ਸਕੇ ਭਰਾ ਨੂੰ ਜਬਰ-ਜ਼ਨਾਹ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਕੀਤੀ ਗਈ ਹੈ। ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੇ ਪਿਤਾ ਅਤੇ ਭਰਾ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਇੰਨਾ ਹੀ ਨਹੀਂ ਭਰਾ ਨੇ ਉਸ ਦੀ ਅਸ਼ਲੀਲ ਵੀਡੀਓ ਵੀ ਬਣਾਈ। ਇਸ ਦੇ ਨਾਲ ਹੀ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਦੀਨਾਰਾ ਥਾਣਾ ਇੰਚਾਰਜ ਵਿਨੋਦ ਭਾਰਗਵ ਨੇ ਦੱਸਿਆ ਕਿ ਲੜਕੀ ਆਪਣੇ ਪਿਤਾ ਅਤੇ ਭਰਾ ਰਹਿੰਦੀ ਹੈ। ਉਸ ਦੀ ਮਾਂ ਤਿੰਨ ਸਾਲ ਪਹਿਲਾਂ ਉਸ ਤੋਂ ਵੱਖ ਹੋ ਗਈ ਸੀ ਅਤੇ ਓਡੀਸ਼ਾ ਵਿੱਚ ਰਹਿਣ ਲੱਗੀ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਦੀ ਮਾਂ ਦੇ ਜਾਣ ਤੋਂ ਬਾਅਦ ਉਸ ਦੇ ਪਿਤਾ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ। ਆਪਣੇ ਪਿਤਾ ਵੱਲੋਂ ਕਈ ਵਾਰ ਜਬਰ-ਜ਼ਨਾਹ ਕੀਤੇ ਜਾਣ ਤੋਂ ਪ੍ਰੇਸ਼ਾਨ ਨਾਬਾਲਗ ਨੇ ਆਪਣੇ ਭਰਾ ਨੂੰ ਸਾਰੀ ਗੱਲ ਦੱਸੀ ਅਤੇ ਮਦਦ ਮੰਗੀ।

ਹਾਲਾਂਕਿ ਸਾਰੀ ਗੱਲ ਸੁਣ ਕੇ ਭਰਾ ਦੀ ਨੀਅਤ ਵਿਗੜ ਗਈ ਅਤੇ ਉਸ ਨੇ ਉਸ ਨਾਲ ਸਰੀਰਕ ਸਬੰਧ ਵੀ ਬਣਾਉਣੇ ਸ਼ੁਰੂ ਕਰ ਦਿੱਤੇ। ਉਸ ਨੇ ਅਜਿਹਾ ਕਰਦੇ ਹੋਏ ਉਸ ਦੀ ਇੱਕ ਵੀਡੀਓ ਵੀ ਬਣਾ ਲਈ।

ਥਾਣਾ ਇੰਚਾਰਜ ਨੇ ਦੱਸਿਆ ਕਿ ਪੀੜਤਾ ਦੇ ਭਰਾ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਅਜਿਹੇ 'ਚ ਲਗਾਤਾਰ ਆਪਣੇ ਪਿਤਾ ਅਤੇ ਭਰਾ ਦੀ ਲਾਲਸਾ ਦਾ ਸ਼ਿਕਾਰ ਹੋ ਰਹੀ ਲੜਕੀ ਨੇ ਆਪਣੇ ਦੂਜੇ ਭਰਾ ਨੂੰ ਸਾਰੀ ਗੱਲ ਦੱਸੀ। ਫਿਰ ਦੋਵਾਂ ਨੇ ਵੀਰਵਾਰ ਨੂੰ ਸਥਾਨਕ ਪੁਲਸ ਨਾਲ ਸੰਪਰਕ ਕੀਤਾ। ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਅਤੇ ਪ੍ਰੋਟੈਕਸ਼ਨ ਆਫ਼ ਚਿਲਡਰਨ ਫਰਾਮ ਸੈਕਸੁਅਲ ਔਫੈਂਸ ਐਕਟ (ਪੋਕਸੋ) ਤਹਿਤ ਕੇਸ ਦਰਜ ਕੀਤਾ ਹੈ।


author

Rakesh

Content Editor

Related News