ਡਰਾਈਵਿੰਗ ਲਾਇਸੈਂਸ ’ਚ ਨਾਂ-ਪਤਾ ਬਦਲਣ ’ਤੇ ਫੀਸ ਖਤਮ ਕਰਨ ਦਾ ਪ੍ਰਸਤਾਵ
Saturday, Oct 24, 2026 - 01:34 PM (IST)
ਬਿਜ਼ਨੈੱਸ ਡੈਸਕ - ਡਰਾਈਵਿੰਗ ਲਾਇਸੈਂਸ ’ਚ ਨਾਂ ਅਤੇ ਪਤਾ ਬਦਲਵਾਉਣ ’ਤੇ ਲੱਗਣ ਵਾਲੀ ਫੀਸ ਜਲਦ ਹੀ ਖਤਮ ਹੋ ਸਕਦੀ ਹੈ। ਇਸ ਦੇ ਨਾਲ, ਲਾਇਸੈਂਸ ’ਤੇ ਚਾਲਕ ਦਾ ਬਲੱਡ ਗਰੁੱਪ, ਮੋਬਾਈਲ ਨੰਬਰ ਅਤੇ ਐਮਰਜੈਂਸੀ ਸੰਪਰਕ ਨੰਬਰ ਦਰਜ ਕਰਨਾ ਵੀ ਲਾਜ਼ਮੀ ਕਰਨ ਦੀ ਤਿਆਰੀ ਹੈ। ਸੜਕੀ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ ਨੇ ਲਾਇਸੈਂਸ ਸਬੰਧੀ ਨਿਯਮਾਂ ਦੇ ਖਰੜਾ ’ਚ ਇਨ੍ਹਾਂ ਬਦਲਾਅ ਦਾ ਪ੍ਰਸਤਾਵ ਰੱਖਿਆ ਹੈ।
ਇਹ ਵੀ ਪੜ੍ਹੋ : ਧੜੰਮ ਡਿੱਗੇ Gold-Silver ਦੇ ਭਾਅ, ਤਿਉਹਾਰਾਂ ਦਰਮਿਆਨ 2 ਲੱਖ ਤੋਂ ਹੇਠਾਂ ਖਿਸਕੀ ਚਾਂਦੀ, ਜਾਣੋ ਰੇਟ
ਇਹ ਵੀ ਪੜ੍ਹੋ : ਬੈਂਕਿੰਗ ਸੈਕਟਰ 'ਚ ਵੱਡੇ ਬਦਲਾਅ ਦੀ ਤਿਆਰੀ, 4 ਸਰਕਾਰੀ ਬੈਂਕਾਂ ਨੂੰ ਲੈ ਕੇ ਵੱਡਾ ਕਦਮ ਚੁੱਕਣ ਜਾ ਰਹੀ ਸਰਕਾਰ
ਮੰਤਰਾਲਾ ਨੇ ਕੇਂਦਰੀ ਮੋਟਰ ਵਾਹਨ ਨਿਯਮਾਂ ’ਚ ਸੋਧ ਲਈ ਇਹ ਖਰੜਾ ਜਾਰੀ ਕੀਤਾ ਹੈ। ਮੰਤਰਾਲਾ ਨੇ ਭਾਰਤੀ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਜਾਰੀ ਹੋਣ ਵਾਲੇ ਡਰਾਈਵਿੰਗ ਲਾਇਸੈਂਸ ਲਈ ਵੱਖ-ਵੱਖ ਰੰਗ ਰੱਖਣ ਦਾ ਵੀ ਪ੍ਰਸਤਾਵ ਕੀਤਾ ਹੈ। ਖਰੜੇ ਅਨੁਸਾਰ, ਲਾਇਸੈਂਸ ’ਚ ਨਾਂ ਅਤੇ ਪਤੇ ਵਰਗੇ ਨਿੱਜੀ ਵੇਰਵੇ ਬਦਲਣ ਦੀਆਂ ਅਰਜ਼ੀਆਂ ’ਚ ਲਾਇਸੈਂਸਿੰਗ ਅਥਾਰਟੀਆਂ ਨੂੰ 15 ਦਿਨ ਦੇ ਅੰਦਰ ਫੈਸਲਾ ਕਰਨਾ ਪਵੇਗਾ। ਅਰਜ਼ੀ ਖਾਰਿਜ ਕਰਨ ਦੀ ਸਥਿਤੀ ’ਚ ਉਨ੍ਹਾਂ ਨੂੰ ਇਸ ਦੀ ਵਜ੍ਹਾ ਵੀ ਦੱਸਣੀ ਪਵੇਗੀ। ਮੰਤਰਾਲਾ ਨੇ ਉਮਰ ਅਤੇ ਪਤੇ ਦੇ ਸਬੂਤ ਲਈ ਐਗਜ਼ੀਕਿਊਟਿਵ ਮੈਜਿਸਟ੍ਰੇਟ ਜਾਂ ਨੋਟਰੀ ਦੇ ਸਾਹਮਣੇ ਹਲਫ਼ਨਾਮਾ ਦੇਣ ਦੀ ਲਾਜ਼ਮੀਅਤਾ ਖਤਮ ਕਰਨ ਦਾ ਪ੍ਰਸਤਾਵ ਕੀਤਾ ਹੈ। ਇਸ ਦੀ ਬਜਾਏ ਆਧਾਰ ਕਾਰਡ, ਪਾਸਪੋਰਟ, ਵੋਟਰ ਪਛਾਣ ਪੱਤਰ, ਈ-ਰਾਸ਼ਨ ਕਾਰਡ ਅਤੇ ਜਨਮ ਸਰਟੀਫਿਕੇਟ ਸਮੇਤ ਵੱਖ-ਵੱਖ ਦਸਤਾਵੇਜ਼ਾਂ ਨੂੰ ਪਛਾਣ, ਉਮਰ ਅਤੇ ਰਿਹਾਇਸ਼ ਦੇ ਸਬੂਤ ਵਜੋਂ ਸਵੀਕਾਰ ਕਰਨ ਦੀ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ : HDFC ਬੈਂਕ 'ਤੇ ਗੁਪਤ ਜਾਣਕਾਰੀ ਲੀਕ ਕਰਨ ਦਾ ਦੋਸ਼, ਦੋ ਸੀਨੀਅਰ ਅਧਿਕਾਰੀ ਜਾਂਚ ਅਧੀਨ
ਇਹ ਵੀ ਪੜ੍ਹੋ : ਕਰਵਾਚੌਥ ਤੋਂ ਪਹਿਲਾਂ ਸੋਨੇ ਦੀ ਚਮਕ ਹੋਈ ਫਿੱਕੀ, ਮੂਧੇ ਮੂੰਹ ਡਿੱਗੀ ਚਾਂਦੀ, ਜਾਣੋ ਹਾਈ ਲੈਵਲ ਤੋਂ ਕਿਉਂ ਡਿੱਗੇ ਰੇਟ
ਖਰੜੇ ’ਚ ਉਮਰ ਅਤੇ ਪਤੇ ਦੇ ਸਬੂਤ ਵਜੋਂ ਹਲਫ਼ਨਾਮਾ ਅਤੇ ਜੀਵਨ ਬੀਮਾ ਪਾਲਿਸੀ ਸਵੀਕਾਰ ਕਰਨ ਦਾ ਵੀ ਪ੍ਰਸਤਾਵ ਹੈ। ਇਸ ਤੋਂ ਇਲਾਵਾ, ਆਧਾਰ ਪ੍ਰਮਾਣੀਕਰਨ ਦੇ ਜ਼ਰੀਏ ਪੂਰੀਆਂ ਕੀਤੀਆਂ ਜਾਣ ਵਾਲੀਆਂ ਕੁਝ ਆਨਲਾਈਨ ਡਰਾਈਵਿੰਗ ਲਾਇਸੈਂਸ ਸੇਵਾਵਾਂ ਲਈ ਫੀਸ ’ਚ ਛੋਟ ਦੇਣ ਦੀ ਵੀ ਯੋਜਨਾ ਹੈ। ਮੰਤਰਾਲਾ ਨੇ ਸੁਰੱਖਿਅਤ ਡਰਾਈਵਿੰਗ ਨਾਲ ਜੁੜੇ ਆਨਲਾਈਨ ਕੋਰਸ ਦੇ ਮੁੱਲਾਂਕਣ ’ਚ ਪਾਸ ਹੋਣ ਲਈ ਜ਼ਰੂਰੀ ਅੰਕਾਂ ਦੀ ਹੱਦ 60 ਫੀਸਦੀ ਤੋਂ ਵਧਾ ਕੇ 75 ਫੀਸਦੀ ਕਰਨ ਦਾ ਪ੍ਰਸਤਾਵ ਵੀ ਕੀਤਾ ਹੈ।
ਇਹ ਵੀ ਪੜ੍ਹੋ : ਬਦਲ ਜਾਵੇਗਾ OTP ਸਿਸਟਮ, ਜਾਣੋ ਕੀ ਹੈ TRAI ਦੀ ਪੂਰੀ ਯੋਜਨਾ
ਇਹ ਵੀ ਪੜ੍ਹੋ : ਭਾਰਤ ਦੇ ਸਭ ਤੋਂ ਵੱਡੇ SBI 'ਤੇ ਸਾਈਬਰ ਹਮਲਾ, ਹਜ਼ਾਰਾਂ ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਪਹੁੰਚਿਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
