ਤੇਜ਼ ਰਫਤਾਰ ਹੋਂਡਾ ਸਿਟੀ ਕਾਰ ਨੇ ਗਰਭਵਤੀ ਔਰਤ ਨੂੰ ਕੁਚਲਿਆ, ਮੌਤ

11/13/2017 11:29:21 AM

ਨੋਇਡਾ— ਨੋਇਡਾ 'ਚ ਇਕ ਵਾਰ ਫਿਰ ਤੋਂ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਜਿੱਥੇ ਕਾਰ ਪਾਰਕ ਕਰ ਰਹੇ ਇਕ ਪਾਰਕਿੰਗ ਅਟੇਂਡੈਟ ਨੇ ਤੇਜ਼ੀ ਨਾਲ ਕਾਰ ਚਲਾਉਂਦੇ ਹੋਏ 8 ਮਹੀਨੇ ਦੀ ਗਰਭਵਤੀ ਔਰਤ ਨੂੰ ਕੁਚਲ ਦਿੱਤਾ। ਇਸ ਹਾਦਸੇ ਦੇ ਬਾਅਦ ਔਰਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਜਿਸ ਦੇ ਬਾਅਦ ਪੁਲਸ ਨੇ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਮੁਤਾਬਕ ਨੋਇਡਾ ਦੇ ਸੈਕਟਰ 75 ਕੇ.ਜੇ ਐਸ ਆਰੋਮਾ ਸੁਸਾਇਟੀ 'ਚ ਪ੍ਰਤੀਕ ਅਤੇ ਮਾਲਤੀ ਕਿਰਾਏ 'ਤੇ ਰਹਿੰਦੇ ਹਨ। ਐਤਵਾਰ ਦੇਰ ਸ਼ਾਮ ਦੋਹੇਂ ਨੋਇਡਾ ਦੇ ਸੈਕਟਰ 18 ਮਾਰਕਿਟ 'ਚ ਸਥਿਤ ਹਾਟ ਬ੍ਰੈਡ ਦੁਕਾਨ ਤੋਂ ਕੇਕ ਲੈ ਕੇ ਪਾਰਕਿੰਗ 'ਚ ਖੜ੍ਹੀ ਕਾਰ ਵੱਲ ਆ ਰਹੇ ਸੀ। ਇਸ ਦੌਰਾਨ ਪਾਰਕਿੰਗ 'ਚ ਕਾਰ ਪਾਰਕ ਕਰ ਰਹੇ ਪਾਰਕਿੰਗ ਅਟੇਂਡੈਟ ਨੇ ਤੇਜ਼ੀ ਨਾਲ ਹੋਂਡਾ ਸਿਟੀ ਕਾਰ ਚਲਾਉਂਦੇ ਹੋਏ ਪਹਿਲੇ 2 ਕਾਰਾਂ ਨੂੰ ਟੱਕਰ ਮਾਰੀ ਅਤੇ ਫਿਰ ਮਾਲਤੀ ਨੂੰ ਕੁਚਲ ਦਿੱਤਾ। 
ਜਿਸ ਦੇ ਬਾਅਦ ਤੇਜ਼ ਰਫਤਾਰ ਹੋਂਡਾ ਸਿਟੀ ਬਿਜਲੀ ਦੇ ਖੰਭੇ ਨਾਲ ਟਕਰਾ ਕੇ ਰੁੱਕੀ। ਇਸ ਹਾਦਸੇ 'ਚ 8 ਮਹੀਨੇ ਦੀ ਗਰਭਤਵੀ ਮਾਲਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਉਸਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾ ਦੇ ਸਮੇਂ ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਪਾਰਕਿੰਗ ਅਟੇਂਡੈਟ ਨੇ ਬਹੁਤ ਹੀ ਖਤਰਨਾਕ ਅੰਦਾਜ 'ਚ ਤੇਜ਼ੀ ਨਾਲ ਕਾਰ ਬੈਕ ਕੀਤੀ ਸੀ। ਇਸ ਦੌਰਾਨ ਕਾਰ ਬੇਕਾਬੂ ਹੋ ਗਈ ਅਤੇ ਪਹਿਲੇ 2 ਕਾਰਾਂ ਨੂੰ ਟੱਕਰ ਮਾਰੀ ਅਤੇ ਫਿਰ ਮਾਲਤੀ ਨੂੰ ਕੁਚਲਦੀ ਹੋਈ ਬਿਜਲੀ ਦੇ ਖੰਭੇ ਨਾਲ ਟਕਰਾ ਗਈ।


Related News