ਫਾਰੂਕ ਅਬਦੁੱਲਾ ਬੋਲੇ- 40 ਲੋਕ CRPF ਦੇ ਸ਼ਹੀਦ ਹੋ ਗਏ, ਇਸ ਦਾ ਵੀ ਮੈਨੂੰ ਸ਼ੱਕ ਹੈ

03/30/2019 3:45:42 PM

ਸ਼੍ਰੀਨਗਰ— ਨੈਸ਼ਨਲ ਕਾਨਫਰੰਸ ਦੇ ਨੇਤਾ ਬਿਆਨਬਾਜ਼ੀ ਨੂੰ ਲੈ ਕੇ ਸੁਰਖੀਆਂ ਵਿਚ ਹਨ। ਫਾਰੂਕ ਅਬਦੁੱਲਾ ਨੇ 'ਮਿਸ਼ਨ ਸ਼ਕਤੀ' ਅਤੇ ਪੁਲਵਾਮਾ 'ਚ ਸ਼ਹੀਦ ਹੋਏ 40 ਜਵਾਨਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਬਾਰੇ ਬਿਆਨ ਦਿੱਤਾ ਹੈ। ਫਾਰੂਕ ਨੇ ਮਿਸ਼ਨ ਸ਼ਕਤੀ ਨੂੰ ਲੈ ਕੇ ਪੀ. ਐੱਮ. ਮੋਦੀ ਨੂੰ ਘੇਰਿਆ ਅਤੇ ਕਿਹਾ ਕਿ ਅਸਲ ਵਿਚ ਇਸ ਦਾ ਸਿਹਰਾ ਸਾਬਕਾ ਪੀ. ਐੱਮ. ਮਨਮੋਹਨ ਸਿੰਘ ਨੂੰ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਪੁਲਵਾਮਾ ਵਿਚ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਭਾਰਤੀ ਫੌਜ ਨੇ ਬਾਲਾਕੋਟ 'ਚ ਏਅਰ ਸਟ੍ਰਾਈਕ ਕਰ ਕੇ ਇਸ ਦਾ ਬਦਲਾ ਲਿਆ ਸੀ। 

ਫਾਰੂਕ ਨੇ ਕਿਹਾ, ''ਛੱਤੀਸਗੜ੍ਹ ਵਿਚ ਹਿੰਦੋਸਤਾਨ ਦੇ ਕਿੰਨੇ ਜਵਾਨ ਸ਼ਹੀਦ ਹੋਏ? ਕੀ ਮੋਦੀ ਜੀ ਕਦੇ ਉਨ੍ਹਾਂ 'ਤੇ ਫੁੱਲ ਚੜ੍ਹਾਉਣ ਗਏ? ਪਰ ਉਹ 40 ਲੋਕ ਸੀ. ਆਰ. ਪੀ. ਐੈੱਫ. ਦੇ ਸ਼ਹੀਦ ਹੋ ਗਏ, ਮੈਨੂੰ ਉਸ ਦਾ ਵੀ ਸ਼ੱਕ ਹੈ।

 

ਮਿਸ਼ਨ ਸ਼ਕਤੀ ਨੂੰ ਲੈ ਕੇ ਪੀ. ਐੱਮ. ਮੋਦੀ 'ਤੇ ਹਮਲਾ ਬੋਲਦੇ ਹੋਏ ਫਾਰੂਕ ਨੇ ਕਿਹਾ, ''ਉਹ ਮਿਜ਼ਾਈਲ ਜੋ ਉਸ ਨੇ ਸੈਟੇਲਾਈਟ ਨੂੰ ਮਾਰਨ ਲਈ ਛੱਡਿਆ ਸੀ, ਉਹ ਮਨਮੋਹਨ ਸਿੰਘ ਨੇ ਤਿਆਰ ਕੀਤਾ ਸੀ। ਅੱਜ ਚੋਣਾਂ ਹਨ ਤਾਂ ''ਹਨੂੰਮਾਨ ਜੀ ਤਸ਼ਰੀਫ ਲਿਆਏ ਹਨ, ਉਸ ਨੇ ਬਟਨ ਦਬਾਇਆ। ਇਕ ਬਟਨ ਗਲਤ ਦਬ ਗਿਆ ਅਤੇ ਹੈਲੀਕਾਪਟਰ ਡਿੱਗ ਗਿਆ ਅਤੇ ਸਾਡੇ 6 ਜਵਾਨ ਵੀ ਸ਼ਹੀਦ ਹੋ ਗਏ।''

 


Tanu

Content Editor

Related News