CRPF 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਾਣੋ ਯੋਗਤਾ ਸਣੇ ਪੂਰਾ ਵੇਰਵਾ

Saturday, Apr 27, 2024 - 02:36 PM (IST)

CRPF 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਾਣੋ ਯੋਗਤਾ ਸਣੇ ਪੂਰਾ ਵੇਰਵਾ

ਨਵੀਂ ਦਿੱਲੀ- ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF) 'ਚ ਅਸਿਸਟੈਂਟ ਕਮਾਂਡੈਂਟ ਬਣਨ ਦੇ ਚਾਹਵਾਨ ਨੌਜਵਾਨਾਂ ਲਈ ਇਹ ਸੁਨਹਿਰੀ ਮੌਕਾ ਹੈ। ਜੇਕਰ ਤੁਸੀਂ ਵੀ CRPF 'ਚ ਅਧਿਕਾਰੀ ਬਣਨ ਦੀ ਇੱਛਾ ਰੱਖਦੇ ਹੋ, ਤਾਂ ਤੁਸੀਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦੀ ਅਧਿਕਾਰਤ ਵੈੱਬਸਾਈਟ upsc.gov.in ਰਾਹੀਂ ਅਪਲਾਈ ਕਰ ਸਕਦੇ ਹੋ। ਇਸ ਲਈ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਮੀਦਵਾਰ ਬਿਨਾਂ ਕਿਸੇ ਦੇਰੀ ਦੇ ਤੁਰੰਤ ਅਪਲਾਈ ਕਰ ਸਕਦੇ ਹਨ। CRPF ਭਰਤੀ ਰਾਹੀਂ ਕੁੱਲ 120 ਅਸਾਮੀਆਂ ਭਰੀਆਂ ਜਾਣਗੀਆਂ। ਕੋਈ ਵੀ ਉਮੀਦਵਾਰ ਜੋ CRPF ਵਿਚ ਕੰਮ ਕਰਨਾ ਚਾਹੁੰਦਾ ਹੈ, 14 ਮਈ ਨੂੰ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦਾ ਹੈ।

ਇਨ੍ਹਾਂ ਅਸਾਮੀਆਂ 'ਤੇ ਹੋਵੇਗੀ ਭਰਤੀ 

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਵਲੋਂ CRPF ਵਿਚ ਸਹਾਇਕ ਕਮਾਂਡੈਂਟ ਦੀਆਂ ਕੁੱਲ 120 ਅਸਾਮੀਆਂ ਭਰੀਆਂ ਜਾਣਗੀਆਂ।

 ਯੋਗਤਾ

ਕੋਈ ਵੀ ਉਮੀਦਵਾਰ ਜੋ ਇਸ CRPF ਭਰਤੀ ਲਈ ਅਪਲਾਈ ਕਰਨ ਬਾਰੇ ਸੋਚ ਰਿਹਾ ਹੈ, ਉਸ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ।

CRPF ਲਈ ਅਰਜ਼ੀ ਦੇਣ ਲਈ ਜ਼ਰੂਰੀ ਉਮਰ ਹੱਦ

ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਸੀਮਾ 1 ਅਗਸਤ, 2024 ਤੱਕ 20 ਸਾਲ ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। OBC ਅਤੇ SC/ST ਨੂੰ ਵੱਧ ਤੋਂ ਵੱਧ ਉਮਰ ਵਿਚ ਕ੍ਰਮਵਾਰ 3 ਅਤੇ 5 ਸਾਲ ਦੀ ਛੋਟ ਦਿੱਤੀ ਜਾਵੇਗੀ।

ਅਰਜ਼ੀ ਫ਼ੀਸ

CRPF ਭਰਤੀ 2024 ਰਾਹੀਂ ਅਪਲਾਈ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 200 ਰੁਪਏ ਅਦਾ ਕਰਨੇ ਪੈਣਗੇ। ਹਾਲਾਂਕਿ, ਸਾਰੀਆਂ ਸ਼੍ਰੇਣੀਆਂ ਦੇ SC/ST ਪੁਰਸ਼ ਅਤੇ ਮਹਿਲਾ ਉਮੀਦਵਾਰਾਂ ਨੂੰ ਅਰਜ਼ੀ ਫੀਸ ਦਾ ਭੁਗਤਾਨ ਕਰਨ ਤੋਂ ਛੋਟ ਹੈ।

ਇਸ ਤਰ੍ਹਾਂ ਹੋਵੇਗੀ CRPF 'ਚ ਚੋਣ

ਅਧਿਕਾਰਤ ਨੋਟੀਫਿਕੇਸ਼ਨ  ਮੁਤਾਬਕ ਇਸ CRPF ਭਰਤੀ ਲਈ ਚੋਣ ਪ੍ਰਕਿਰਿਆ ਵਿਚ ਤਿੰਨ ਪੜਾਅ ਸ਼ਾਮਲ ਹਨ- ਲਿਖਤੀ ਪ੍ਰੀਖਿਆ, PST/PET ਅਤੇ ਇੰਟਰਵਿਊ/ਪਰਸਨਲ ਟੈਸਟ ਸ਼ਾਮਲ ਹੈ।

ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।


author

Tanu

Content Editor

Related News