ਯੂਟਿਊਬ ਤੋਂ ਸਹਾਇਤਾ ਲੈ ਕੇ ਕਰਦੇ ਹਨ ਖੇਤੀ, ਫੇਸਬੁੱਕ-ਵਾਟਸਐਪ ''ਤੇ ਵੇਚਦੇ ਹਨ ਫਸਲ

11/18/2017 1:40:17 PM

ਟੋਹਾਨਾ — ਕਿਹਾ ਜਾਂਦਾ ਹੈ ਕਿ ਅੱਜ ਦੇ ਦੌਰ 'ਚ ਇੰਟਰਨੈੱਟ ਨੌਜਵਾਨਾਂ ਨੂੰ ਗਲਤ ਕੰਮਾਂ 'ਚ ਫਸਾ ਰਿਹਾ ਹੈ ਪਰ ਇਹ ਅਧੂਰਾ ਸੱਚ ਹੈ। ਦੂਸਰੇ ਪਾਸੇ ਜੇਕਰ ਇਸ ਦਾ ਸਹੀ ਇਸਤੇਮਾਲ ਕੀਤਾ ਜਾਵੇ ਇਸ ਦੀ ਸਹਾਇਤਾ ਨਾਲ ਸਫਲਤਾ ਅਤੇ ਖੁਸ਼ਹਾਲੀ ਦੋਵੇਂ ਚੀਜ਼ਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਦਾ ਹੀ ਉਦਾਹਰਣ ਫੇਤਹਾਬਾਦ ਦੇ ਜ਼ਿਲੇ ਦੇ ਪਿੰਡ ਚੂਹੜਪੁਰ ਤੋਂ ਨੋਜਵਾਨ ਕਿਸਾਨ ਹਰਵਿੰਦਰ ਸਿੰਘ ਲਾਲੀ ਨੇ ਪੇਸ਼ ਕੀਤਾ ਹੈ। ਹਰਵਿੰਦਰ ਸਿੰਘ ਨੇ ਆਪਣੇ ਆਪ ਨੂੰ ਆਧੁਨਿਕ ਵਿਗਿਆਨ ਅਤੇ ਤਕਨੀਕ ਨਾਲ ਜੋੜ ਕੇ ਖੇਤੀ ਨੂੰ ਨਵਾਂ ਰੂਪ ਦਿੱਤਾ ਹੈ। ਉਸਨੇ ਸੋਸ਼ਲ ਮੀਡੀਆ 'ਚ ਵਾਟਸਐਪ, ਫੇਸਬੁੱਕ, ਟਵਿੱਟਰ ਅਤੇ ਯੂਟਿਊਬ ਨਾਲ ਜੁੜ ਕੇ ਹਰਬਲ ਖੇਤੀ ਨੂੰ ਆਧੁਨਿਕ ਤਕਨੀਕ ਨਾਲ ਜੋੜ ਦਿੱਤਾ ਅਤੇ ਹੁਣ ਇਸ ਰਸਤੇ 'ਤੇ ਪਿੰਡ ਦੇ ਹੋਰ ਕਿਸਾਨ ਵੀ ਚਲ ਰਹੇ ਹਨ।

PunjabKesari
ਕਿਸਾਨ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਖੇਤੀ ਦੀ ਪ੍ਰੇਰਣਾ ਉਨ੍ਹਾਂ ਨੂੰ ਆਪਣੇ ਚਾਚੇ ਤੋ ਮਿਲੀ, ਹਰਬਲ ਖੇਤੀ 'ਚ ਮਹਾਰਤ ਹਾਸਲ ਕੀਤੀ। ਯੂਟਿਊਬ ਦੇ ਜ਼ਰੀਏ ਖੇਤੀ ਦੀਆਂ ਆਧੁਨਿਕ ਮਸ਼ੀਨਾਂ ਅਤੇ ਤਕਨੀਕ ਦਾ ਗਿਆਨ ਹਾਸਲ ਕੀਤਾ। ਹਰਵਿੰਦਰ ਕੀਨਾਸ਼ਕ ਦੀ ਵਰਤੋਂ ਨਹੀਂ ਕਰਦਾ ਕਿਉਂਕਿ ਉਸਦਾ ਕਹਿਣਾ ਹੈ ਕਿ ਹਰਬਲ ਖੇਤੀ 'ਚ ਕੀੜੇ-ਮਕੌੜੇ ਦਾਖਲ ਨਹੀਂ ਹੁੰਦੇ ਹਨ।

PunjabKesari
ਸੋਸ਼ਲ ਮੀਡੀਆ 'ਤੇ ਮਿਲਦੀ ਹੈ ਮੂੰਹ ਮੰਗੀ ਕੀਮਤ
ਹਰਵਿੰਦਰ ਨੇ ਦੱਸਿਆ ਕਿ ਉਸਨੂੰ ਫੇਸਬੁੱਕ 'ਤੇ ਖਰੀਦਦਾਰ ਹਰਬਲ ਖੇਤੀ ਦੀ ਉਪਜ ਬਦਲੇ ਮੂੰਹ ਮੰਗੀ ਕੀਮਤ ਦੇਣ ਲਈ ਤਿਆਰ ਹਨ। ਜਿਥੇ ਹੋਰ ਕਿਸਾਨ ਪਰਾਲੀ ਸਾੜਣ 'ਤੇ ਜ਼ੋਰ ਦੇ ਰਹੇ ਹਨ ਉਥੇ ਕਿਸਾਨ ਹਰਵਿੰਦਰ ਸਿੰਘ ਨੇ ਆਪਣੇ ਖੇਤਾਂ 'ਚ ਪਿਛਲੇ 15 ਸਾਲਾਂ ਤੋਂ ਪਰਾਲੀ ਨਹੀਂ ਸਾੜੀ। ਪਰਾਲੀ ਨਾ ਸਾੜਣ ਕਾਰਨ ਖੇਤਾਂ ਦੀ ਉਪਜਾਊ ਸਮਰਥਾਂ 'ਚ ਜ਼ਬਰਦਸਤ ਵਾਧਾ ਹੋਇਆ ਹੈ। ਜਦੋਂ ਤੱਕ ਦੂਸਰੇ ਕਿਸਾਨ ਕਣਕ ਬੀਜਣ ਦੀ ਤਿਆਰੀ ਕਰ ਰਹੇ ਹੁੰਦੇ ਹਨ ਉਸ ਸਮੇਂ ਤੱਕ ਉਨ੍ਹਾਂ ਦੇ ਖੇਤਾਂ 'ਚ ਕਣਕ ਪੁੰਗਰਣ ਲੱਗ ਜਾਂਦੀ ਹੈ।

PunjabKesari
ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਪਸੰਦ
ਹਰਵਿੰਦਰ ਦਾ ਕਹਿਣਾ ਹੈ ਕਿ ਇਸ ਖੇਤੀ 'ਚ ਲਾਗਤ ਘੱਟ ਲੱਗਦੀ ਹੈ, ਬਸ ਉਤਪਾਦਨ ਦੂਸਰੇ ਤੋਂ ਘੱਟ ਹੁੰਦਾ ਹੈ ਪਰ ਸਹੀ ਮੁੱਲ ਮਿਲÎਣ 'ਤੇ ਇਸ ਦਾ ਵੀ ਕੋਈ ਦੁੱਖ ਨਹੀਂ ਹੁੰਦਾ। ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਮੁਨਾਫੇ ਲਈ ਦੇਸ਼ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਬਿਲਕੁੱਲ ਠੀਕ ਨਹੀਂ ਹੈ।
ਜ਼ਿਕਰਯੋਗ ਹੈ ਕਿ ਇਸ ਆਧੁਨਿਕ ਅਤੇ ਪੁਰਾਤਨ ਖੇਤੀ ਦੇ ਮੇਲ ਦੇ ਸਫਲ ਪ੍ਰੀਖਣ 'ਤੇ ਹਰਵਿੰਦਰ ਨੂੰ ਸਨਮਾਨਿਤ ਕਰਨ ਲਈ ਨਾ ਕੋਈ ਮੰਤਰੀ ਅੱਗੇ ਆਇਆ ਅਤੇ ਨਾ ਹੀ ਕੋਈ ਅਧਿਕਾਰੀ ਜਿਸ ਦਾ ਉਸ ਨੂੰ ਕੋਈ ਗਿਲਾ ਨਹੀਂ ਹੈ। ਫਿਲਹਾਲ ਉਹ ਮੰਤਰੀਆਂ ਵਲੋਂ ਮਿਲ ਰਹੀ ਤਾਰੀਫ ਨਾਲ ਹੀ ਖੁਸ਼ ਹੈ।


Related News