ਕਿਸਾਨ ਮੁੜ ਕਰਨਗੇ ਵੱਡਾ ਅੰਦੋਲਨ, ਰਾਕੇਸ਼ ਟਿਕੈਤ ਨੇ ਦਿੱਤਾ ਵੱਡਾ ਬਿਆਨ

Monday, Mar 06, 2023 - 10:16 AM (IST)

ਜੈਪੁਰ (ਵਾਰਤਾ)- ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਹੁਣ 10 ਸਾਲ ਪੁਰਾਣੇ ਟਰੈਕਟਰ ਬੰਦ ਕਰਨ ਦੇ ਮਾਮਲੇ ਨੂੰ ਲੈ ਕੇ ਇਕ ਹੋਰ ਵੱਡਾ ਅੰਦੋਲਨ ਕਰਨ ਲਈ ਤਿਆਰ ਰਹਿਣਾ ਹੋਵੇਗਾ। ਟਿਕੈਤ ਐਤਵਾਰ ਨੂੰ ਇੱਥੇ ਜਾਟ ਮਹਾਕੁੰਭ 'ਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹੁਣ ਇਕ ਵਾਰ ਮੁੜ ਵੱਡਾ ਅੰਦੋਲਨ ਚਾਲੂ ਕਰਨਾ ਪਵੇਗਾ ਅਤੇ ਉਸ ਲਈ ਤਿਆਰੀ ਰੱਖਣੀ ਹੋਵੇਗੀ, ਕਿਉਂਕਿ 10 ਸਾਲ ਪੁਰਾਣਾ ਟਰੈਟਕਰ ਬੰਦ ਹੋਵੇਗਾ, ਇਹ ਪਾਲਿਸੀ ਸਰਕਾਰ ਦੀ ਆ ਗਈ ਹੈ। ਉਨ੍ਹਾਂ ਕਿਹਾ ਕਿ ਕਿਹੜਾ ਕਿਸਾਨ ਹੈ ਜੋ 10 ਸਾਲ ਪੁਰਾਣਾ ਟਰੈਕਟਰ ਬਦਲ ਦੇਵੇਗਾ। ਕੋਈ ਨਹੀਂ ਬਦਲ ਸਕਦਾ। ਇਸ ਲਈ ਇਕ ਵੱਡਾ ਅੰਦੋਲਨ ਮੁੜ ਕਿਸਾਨ ਮੰਚ 'ਤੇ ਹੋਵੇਗਾ। ਰਾਜਸਥਾਨ ਵਾਲੇ ਅਤੇ ਸਮਾਜ ਦੇ ਲੋਕ ਮੋਰਚੇ ਨੂੰ ਸੰਭਾਲਣ ਦਾ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਕੋਈ ਹੋਵੇ ਭਾਵੇਂ ਕੇਂਦਰ ਜਾਂ ਰਾਜ, ਅਸੀਂ ਕਿਸੇ ਪਾਰਟੀ ਖ਼ਿਲਾਫ਼ ਨਹੀਂ ਹਾਂ ਪਰ ਸਰਕਾਰ ਦੀ ਗਲਤ ਪਾਲਿਸੀ ਹੋਵੇਗੀ ਤਾਂ ਅੰਦੋਲਨ ਹੋਵੇਗਾ।

PunjabKesari

ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਟਰੈਕਟਰ 10 ਸਾਲ ਕੰਮ 'ਚ ਲੈਣ ਤੋਂ ਬਾਅਦ ਟੈਂਕ ਦਾ ਕੰਮ ਕਰੇਗਾ ਅਤੇ ਉਸ ਨੂੰ ਸੜਕਾਂ 'ਤੇ ਲੈ ਕੇ ਰੱਖਣਾ। ਇਹ ਟੈਂਕ ਉਹ ਹੀ ਹਨ ਜੋ 4 ਲੱਖ ਟਰੈਕਟਰ ਦਿੱਲੀ 'ਚ ਕਿਸਾਨ ਅੰਦੋਲਨ ਦੇ ਸਮੇਂ ਗਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਕਿੱਥੇ, ਕਦੋਂ ਲੋੜ ਪਵੇਗੀ, ਸਮਾਂ ਆਏਗਾ ਉਦੋਂ ਦੱਸਿਆ ਜਾਵੇਗਾ। ਟਿਕੈਤ ਨੇ ਕਿਹਾ ਕਿ ਮੋਟੇ ਅਨਾਜ ਦੀ ਗੱਲ ਕੀਤੀ ਜਾ ਰਹੀ ਹੈ ਪਰ ਉਸ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਗਾਰੰਟੀ ਕਾਨੂੰਨ ਵੀ ਮਿਲਣਾ ਚਾਹੀਦਾ ਤਾਂ ਰਾਜਸਥਾਨ ਦਾ ਕਿਸਾਨ ਬਚ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਹ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਖੋਹਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਅੰਦੋਲਨ ਕਰਨਾ ਪਵੇਗਾ। ਉਨ੍ਹਾਂ ਨੇ ਮਹਾਕੁੰਭ 'ਚ ਆਈ ਗਾਇਕ ਅਜੇ ਹੁੱਡਾ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਟੀਮ ਦੇ ਕਲਾਕਾਰਾਂ ਨੇ ਕਿਸਾਨ ਅੰਦੋਲਨ 'ਚ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਇਨ੍ਹਾਂ 'ਚ ਕਈਆਂ ਨੂੰ ਨੋਟਿਸ ਵੀ ਮਿਲੇ। ਉਨ੍ਹਾਂ ਨੇ ਜਾਟ ਮਹਾਕੁੰਭ ਦੇ ਸ਼ਾਨਦਾਰ ਅਤੇ ਇੰਨੇ ਵੱਡੇ ਆਯੋਜਨ ਲਈ ਰਾਜਸਥਾਨ ਜਾਟ ਮਹਾਸਭਾ ਦੇ ਪ੍ਰਧਾਨ ਰਾਜਾਰਾਜ ਮੀਲ ਅਤੇ ਉਨ੍ਹਾਂ ਦੀ ਟੀਮ ਦਾ ਵੀ ਧੰਨਵਾਦ ਕੀਤਾ।


DIsha

Content Editor

Related News