ਮਹਾਜਾਮ ਲਾਉਣ ਤੋਂ 5 ਘੰਟੇ ਬਾਅਦ ਕਿਸਾਨਾਂ ਨੇ ‘ਦਿੱਲੀ ਕੂਚ’ ਲਿਆ ਵਾਪਸ, ਦਿੱਤਾ 7 ਦਿਨ ਦਾ ਸਮਾਂ

Friday, Feb 09, 2024 - 04:20 AM (IST)

ਮਹਾਜਾਮ ਲਾਉਣ ਤੋਂ 5 ਘੰਟੇ ਬਾਅਦ ਕਿਸਾਨਾਂ ਨੇ ‘ਦਿੱਲੀ ਕੂਚ’ ਲਿਆ ਵਾਪਸ, ਦਿੱਤਾ 7 ਦਿਨ ਦਾ ਸਮਾਂ

ਨਵੀਂ ਦਿੱਲੀ (ਏਜੰਸੀਆਂ, ਇੰਟ.)- ਦਿੱਲੀ-ਨੋਇਡਾ ਬਾਰਡਰ ’ਤੇ ਵੀਰਵਾਰ ਨੂੰ ਭਾਰੀ ਟ੍ਰੈਫਿਕ ਜਾਮ ਦੇਖਣ ਨੂੰ ਮਿਲਿਆ ਕਿਉਂਕਿ ਗ੍ਰੇਟਰ ਨੋਇਡਾ ’ਚ ਕਿਸਾਨਾਂ ਦੇ ਵਿਆਪਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ’ਚ ਦਾਖਲ ਹੋਣ ਵਾਲੇ ਵਾਹਨਾਂ ਦੀ ਚੈਕਿੰਗ ਤੇਜ਼ ਕਰ ਦਿੱਤੀ ਗਈ। ਵਾਹਨ ਚਾਲਕ ਮਯੂਰ ਵਿਹਾਰ ਨੇੜੇ ਦਿੱਲੀ-ਨੋਇਡਾ ਲਿੰਕ ਰੋਡ ’ਤੇ ਟ੍ਰੈਫਿਕ ਜਾਮ ’ਚ ਕਈ ਘੰਟੇ ਫਸੇ ਰਹੇ। ਧਰਨੇ ’ਤੇ ਬੈਠੇ ਕਿਸਾਨਾਂ ਨੇ 5 ਘੰਟੇ ਬਾਅਦ ਰਸਤਾ ਖਾਲੀ ਕਰ ਦਿੱਤਾ। ਕਿਸਾਨ ਜਥੇਬੰਦੀ ਦੇ ਪ੍ਰਧਾਨ ਸੁਖੇਰ ਖਲੀਫਾ ਨੇ ਕਿਹਾ ਕਿ ਪੁਲਸ ਕਮਿਸ਼ਨਰ ਵੱਲੋਂ ਭਰੋਸਾ ਦਿੱਤਾ ਗਿਆ ਹੈ। ਮੰਗਾਂ ਪੂਰੀਆਂ ਕਰਨ ਲਈ 7 ਦਿਨਾਂ ਦਾ ਸਮਾਂ ਦਿੱਤਾ ਹੈ। ਇਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ।

ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਦੇ ਦਿੱਲੀ ਕੂਚ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ, ਨਹੀਂ ਲਵਾਂਗੇ ਹਿੱਸਾ: ਗੁਰਨਾਮ ਚੜ੍ਹੂਨੀ

ਰਾਸ਼ਟਰੀ ਰਾਜਧਾਨੀ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਸ ਕਰਮਚਾਰੀ ਉਥੇ ਤਾਇਨਾਤ ਸਨ। ਬਾਰਡਰ ’ਤੇ ਬੁਲਡੋਜ਼ਰ, ਦੰਗਾ ਕੰਟਰੋਲ ਵਾਹਨ ਆਦਿ ਤਾਇਨਾਤ ਕੀਤੇ ਗਏ ਸਨ। ਨੋਇਡਾ ਅਤੇ ਗ੍ਰੇਟਰ ਨੋਇਡਾ ’ਚ ਕਈ ਕਿਸਾਨ ਜਥੇਬੰਦੀਆਂ ਦਸੰਬਰ 2023 ਤੋਂ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਕਿਸਾਨ ਸੰਗਠਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵੀਰਵਾਰ ਨੂੰ ਸੰਸਦ ਤੱਕ ਮਾਰਚ ਕਰਨ ਦਾ ਐਲਾਨ ਕੀਤਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News