ਕਿਸਾਨਾਂ ਨੇ ਲਾਇਆ ਜੁਗਾੜ; ਬਾਰਡਰ 'ਤੇ ਲਾ ਦਿੱਤਾ ਪੱਖਾ, ਪੁਲਸ ਵੱਲ ਭੇਜ ਰਹੇ ਹੰਝੂ ਗੈਸ ਦਾ ਧੂੰਆਂ

Wednesday, Feb 14, 2024 - 05:28 PM (IST)

ਕਿਸਾਨਾਂ ਨੇ ਲਾਇਆ ਜੁਗਾੜ; ਬਾਰਡਰ 'ਤੇ ਲਾ ਦਿੱਤਾ ਪੱਖਾ, ਪੁਲਸ ਵੱਲ ਭੇਜ ਰਹੇ ਹੰਝੂ ਗੈਸ ਦਾ ਧੂੰਆਂ

ਅੰਬਾਲਾ- ਕਿਸਾਨ ਅੰਦੋਲਨ ਦਾ ਅੱਜ ਦੂਜਾ ਦਿਨ ਹੈ। ਸ਼ੰਭੂ ਬਾਰਡਰ 'ਤੇ ਕਿਸਾਨਾਂ ਦਾ ਵੱਡਾ ਇਕੱਠ ਹੈ। ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਪੁਲਸ ਵਲੋਂ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਕਿਸਾਨਾਂ ਨੇ ਵੀ ਪੁਲਸ ਦੀ ਇਸ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਜੁਗਾੜ ਲਾ ਲਿਆ ਹੈ। ਕਿਸਾਨਾਂ ਨੇ ਬਾਰਡਰ 'ਤੇ ਇਕ ਵੱਡਾ ਪੱਖਾ ਲਾ ਦਿੱਤਾ ਹੈ, ਜੋ ਕਿ ਗੋਲਿਆਂ ਦੇ ਧੂੰਏਂ ਨੂੰ ਸਾਫ ਕਰ ਰਿਹਾ ਹੈ। ਇਸ ਪੱਖੇ ਦੀ ਹਵਾ ਨਾਲ ਪੁਲਸ ਵੱਲ ਹੰਝੂ ਗੈਸ ਦਾ ਧੂੰਆਂ ਵਾਪਸ ਭੇਜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਕਿਸਾਨਾਂ ਦਾ ਇਕੱਠ, ਪੁਲਸ ਨੇ ਸੁੱਟੇ ਹੰਝੂ ਗੈਸ ਦੇ ਗੋਲੇ, ਕਿਸਾਨ ਬੋਲੇ- ਟੱਪ ਕੇ ਜਾਵਾਂਗੇ ਬਾਰਡਰ

ਦੱਸ ਦੇਈਏ ਕਿ ਸ਼ੰਭੂ ਬਾਰਡਰ 'ਤੇ ਵੱਡੀ ਗਿਣਤੀ ਵਿਚ ਕਿਸਾਨ ਜੁੱਟੇ ਹੋਏ ਹਨ। ਕਿਸਾਨਾਂ ਨੇ ਪੁਲਸ ਦੀ ਹਰ ਕੋਸ਼ਿਸ਼ ਰੋਕਣ ਲਈ ਨੌਜਵਾਨਾਂ ਵਲੋਂ ਪਾਣੀ ਦੀ ਪਾਈਪ ਵੀ ਲਾਈ ਗਈ ਹੈ। ਕਿਸਾਨ ਬੋਰੀਆਂ ਨੂੰ ਗੀਲੀਆਂ ਕਰ ਕੇ ਸੜਕਾਂ 'ਤੇ ਵਿਛਾ ਰਹੇ ਹਨ  ਤਾਂ ਕਿ ਗੋਲਾ ਜਦੋਂ ਹੇਠਾਂ ਡਿੱਗੇ ਤਾਂ ਉਸ ਦੇ ਧੂੰਏਂ ਦਾ ਅਸਰ ਘੱਟ ਹੋਵੇ, ਉਸ ਨੂੰ ਨਕਾਰਾ ਕੀਤਾ ਜਾ ਸਕੇ।  ਸ਼ੰਭੂ ਬਾਰਡਰ ਹਾਲਾਂਕਿ ਪੁਲਸ ਅਤੇ ਕਿਸਾਨਾਂ ਵਿਚਾਲੇ ਤਣਾਅਪੂਰਨ ਸਥਿਤੀ ਬਣੀ ਹੋਈ ਹੈ। ਕੁੱਲ ਮਿਲਾ ਕੇ ਆਖ ਸਕਦੇ ਹਾਂ ਕਿ ਜੰਗ ਵਰਗੇ ਮਾਹੌਲ ਬਣ ਗਏ ਹਨ। ਪੁਲਸ ਵਲੋਂ ਓਧਰੋਂ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ ਅਤੇ ਕਿਸਾਨਾਂ ਵਲੋਂ ਗੀਲੇ ਪਾਣੀ ਦੀਆਂ ਬੋਰੀਆਂ, ਪਾਣੀ ਦੀ ਪਾਈਪ ਅਤੇ ਵੱਡੇ ਪੱਖੇ ਨਾਲ ਇਸ ਨੂੰ ਰੋਕਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ-  ਕਿਸਾਨ ਅੰਦੋਲਨ 2.0: ਟਿਕਰੀ ਬਾਰਡਰ ਵੀ ਬੰਦ, ਕਿਸਾਨਾਂ ਨੂੰ ਰੋਕਣ ਲਈ ਵੇਖੋ ਪੁਲਸ ਦੀ ਤਿਆਰੀ

ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ, ਘੱਟੋ-ਘੱਟ ਸਮਰਥਨ ਮੁੱਲ (MSP) ਦੀ ਕਾਨੂੰਨੀ ਗਾਰੰਟੀ ਤੋਂ ਇਲਾਵਾ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਕਿਸਾਨੀ ਕਰਜ਼ਾ ਮੁਆਫ਼ੀ, ਪੁਲਸ 'ਚ ਦਰਜ ਕੇਸ ਵਾਪਸ ਲੈਣ, ਲਖੀਮਪੁਰੀ ਖੀਰੀ ਹਿੰਸਾ ਦੇ ਪੀੜਤਾਂ ਨੂੰ ਰਾਹਤ ਦੇਣ ਦੀ ਮੰਗ ਕਰ ਰਹੀ ਹੈ। । ਭੂਮੀ ਐਕੁਵਾਇਰ ਐਕਟ 2013 ਨੂੰ ਬਹਾਲ ਕਰਨ ਅਤੇ ਪਿਛਲੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ- ਕਿਸਾਨ ਅੰਦੋਲਨ 2.0: ਕਿਸਾਨਾਂ ਵਲੋਂ ਭਲਕੇ ਰੇਲਾਂ ਰੋਕਣ ਦਾ ਐਲਾਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News