‘ਐੱਨ. ਆਈ. ਏ. ਦੇ ਨੋਟਿਸਾਂ ਤੋਂ ਬਾਅਦ ਕਿਸਾਨ ਜਥੇਬੰਦੀਆਂ ’ਚ ਵਿਰੋਧੀ ਸੁਰ’

01/19/2021 10:47:55 AM

ਚੰਡੀਗੜ੍ਹ/ਨਵੀਂ ਦਿੱਲੀ(ਰਮਨਜੀਤ): ਲਗਭਗ ਡੇਢ ਮਹੀਨੇ ਤੋਂ ਦਿੱਲੀ ਬਾਰਡਰ ’ਤੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਕਿਸਾਨ ਜਥੇਬੰਦੀਆਂ ਵਿਚ ਆਖਿਰਕਾਰ ਵਿਰੋਧੀ ਸੁਰ ਉੱਠਣੇ ਸ਼ੁਰੂ ਹੋ ਗਏ ਹਨ। ਕੇਂਦਰ ਸਰਕਾਰ ਦੀ ਅੱਤਵਾਦੀ ਗਤੀਵਿਧੀਆਂ ’ਤੇ ਨਜ਼ਰ ਰੱਖਣ ਵਾਲੀ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਵਲੋਂ ਕਿਸਾਨ ਜਥੇਬੰਦੀਆਂ ਦੀ ਮਦਦ ਕਰ ਰਹੇ 40 ਦੇ ਕਰੀਬ ਲੋਕਾਂ ਨੂੰ ਜਾਂਚ ਵਿਚ ਸ਼ਾਮਲ ਹੋਣ ਸਬੰਧੀ ਭੇਜੇ ਗਏ ਨੋਟਿਸਾਂ ਤੋਂ ਬਾਅਦ ਇਹ ਹਾਲਾਤ ਬਣੇ ਹਨ। ਜਿਨ੍ਹਾਂ ਨੂੰ ਨੋਟਿਸ ਭੇਜੇ ਗਏ ਹਨ, ਉਨ੍ਹਾਂ ਵਿਚ ਜ਼ਿਆਦਾਤਰ ਲੋਕ ਪੰਜਾਬ ਨਾਲ ਜੁੜੇ ਹਨ।

PunjabKesari

ਹਾਲਾਂਕਿ ਕੁਝ ਕਿਸਾਨ ਆਗੂ ਖੁੱਲ੍ਹੇ ਤੌਰ ’ਤੇ ਕਾਰਵਾਈ ਨੂੰ ਕਿਸਾਨ ਸੰਘਰਸ਼ ਨੂੰ ਸਾਬੋਤਾਜ ਕਰਨ ਦੀ ਚਾਲ ਕਹਿ ਕੇ ਜਾਂਚ ਵਿਚ ਸ਼ਾਮਲ ਹੋਣ ਦਾ ਸਮਰਥਨ ਕਰ ਰਹੇ ਹਨ, ਜਦੋਂਕਿ ਕੁਝ ਦਾ ਕਹਿਣਾ ਹੈ ਕਿ ਇਨ੍ਹਾਂ ਨੋਟਿਸਾਂ ਤੋਂ ਬਿਲਕੁਲ ਵੀ ਘਬਰਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਜਾਂਚ ਵਿਚ ਸ਼ਾਮਲ ਹੋਣ ਦੀ ਜ਼ਰੂਰਤ ਨਹੀਂ ਹੈ। ਉਥੇ ਹੀ, ਹਰਿਆਣਾ ਨਾਲ ਸਬੰਧਤ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਇਕ ਹੋਰ ਹੀ ਵਿਵਾਦ ਵਿਚ ਉਲਝ ਗਏ ਹਨ। ਇਸ ਤੋਂ ਬਾਅਦ ਚਢੂਨੀ ਅਤੇ ਮੱਧ ਪ੍ਰਦੇਸ਼ ਨਾਲ ਸਬੰਧਤ ਕਿਸਾਨ ਆਗੂ ਸ਼ਿਵ ਕੁਮਾਰ ਸ਼ਰਮਾ ਕੱਕਾਜੀ ਵਿਚਕਾਰ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ। 

PunjabKesari

‘ਪੰਜਾਬ-ਹਰਿਆਣਾ ਦੇ ਤੌਰ ’ਤੇ ਵੰਡਣ ਦੇ ਵੀ ਹੋਏ ਸਨ ਯਤਨ’
ਕਿਸਾਨ ਜਥੇਬੰਦੀਆਂ ਦੀ ਇਕਜੁੱਟਤਾ ਨੂੰ ਤੋੜਨ ਲਈ ‘ਦਿੱਲੀ ਚੱਲੋ’ ਦੇ ਸ਼ੁਰੂਆਤੀ ਦਿਨਾਂ ਵਿਚ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਅਤੇ ਹਰਿਆਣਾ ਵਿਚ ਚੱਲ ਰਹੇ ਐੱਸ. ਵਾਈ. ਐੱਲ. ਦੇ ਮੁੱਦੇ ’ਤੇ ਆਪਸ ਵਿਚ ਭਿੜਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਕਿਸਾਨ ਜਥੇਬੰਦੀਆਂ ਨੇ ਇਸ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਸੀ। ਇਸ ਨਾਲ ਕਿਸਾਨ ਸੰਘਰਸ਼ ਵਿਚ ਲੱਗੀਆਂ ਜਥੇਬੰਦੀਆਂ ਨੂੰ ਹਰਿਆਣਾ ਤੋਂ ਹੋਰ ਵੀ ਜ਼ਿਆਦਾ ਮਜ਼ਬੂਤੀ ਨਾਲ ਸਮਰਥਨ ਹਾਸਲ ਹੋਇਆ।

PunjabKesari

‘ਨੋਟਿਸਾਂ ਦੇ ਬਹਾਨੇ ਰਾਜ ਨੇਤਾਵਾਂ ਨੇ ਲਾਇਆ ਕੇਂਦਰ ਸਰਕਾਰ ’ਤੇ ਨਿਸ਼ਾਨਾ’
ਕਿਸਾਨ ਸੰਘਰਸ਼ ਵਿਚ ਕਿਸੇ ਨਾ ਕਿਸੇ ਤੌਰ ’ਤੇ ਸਹਿਯੋਗ ਕਰਨ ਵਾਲੇ ਤਕਰੀਬਨ 40 ਲੋਕਾਂ ਨੂੰ ਐੱਨ. ਆਈ. ਏ. ਵਲੋਂ ਭੇਜੇ ਗਏ ਨੋਟਿਸਾਂ ’ਤੇ ਰਾਜਨੀਤੀ ਖੂਬ ਭਖ ਗਈ ਹੈ। ਭਾਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜਾਂ ਫਿਰ ‘ਆਪ’ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਸਾਰਿਆਂ ਨੇ ਐੱਨ. ਆਈ. ਏ. ਨੋਟਿਸਾਂ ਨੂੰ ਕੇਂਦਰ ਸਰਕਾਰ ਦੀ ਨਵੀਂ ਚਾਲ ਕਰਾਰ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਕੌਮੀ ਜਾਂਚ ਏਜੰਸੀ ਦੀ ਦੁਰਵਰਤੋਂ ਕਰ ਕੇ ਕਿਸਾਨ ਅੰਦੋਲਨ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

PunjabKesari

‘ਹੁਣ ਤਕ ਸਰਵਸੰਮਤੀ ਨਾਲ ਬਣਦੀ ਰਹੀ ਹੈ ਰਣਨੀਤੀ ’
ਪੰਜਾਬ ਵਿਚ ਕਈ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਦੇ ਸ਼ੁਰੂ ਤੋਂ ਹੀ ਕਿਸਾਨ ਸੰਗਠਨਾਂ ਦਾ ਬਹੁਤ ਡੂੰਘਾ ਤਾਲਮੇਲ ਰਿਹਾ ਹੈ। 31 ਕਿਸਾਨ ਜੱਥੇਬੰਦੀਆਂ ਵਲੋਂ ਚਲਾਏ ਗਏ ਇਸ ਸੰਘਰਸ਼ ਦੌਰਾਨ ਹਰ 15 ਦਿਨਾਂ ਵਿਚ ਇਕ ਸੰਯੁਕਤ ਬੈਠਕ ਕੀਤੀ ਜਾਂਦੀ ਰਹੀ ਸੀ ਅਤੇ ਅਗਲੇ ਦਿਨਾਂ ਦੀ ਪੂਰੀ ਰਣਨੀਤੀ ਸਰਵਸੰਮਤੀ ਨਾਲ ਬਣਦੀ ਰਹੀ ਸੀ ਅਤੇ ਸ਼ਾਇਦ ਇਹੀ ਕਾਰਨ ਸੀ ਕਿ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਬਹੁਤ ਹੀ ਅਨੁਸਾਸ਼ਿਤ ਤਰੀਕੇ ਨਾਲ ਅੱਗੇ ਵਧਿਆ। ਦਿੱਲੀ ਦੇ ਬਾਰਡਰਾਂ ’ਤੇ ਪਹੁੰਚਣ ਤੋਂ ਬਾਅਦ ਵੀ ਭਾਵੇਂ ਹੀ ਜ਼ਿਆਦਾਤਰ ਜੱਥੇਬੰਦੀਆਂ ਵਲੋਂ ਸਿੰਘੂ ਬਾਰਡਰ ’ਤੇ ਡੇਰਾ ਲਾਇਆ ਗਿਆ ਅਤੇ ਭਾਰਤੀ ਕਿਸਾਨ ਯੂਨੀਅਨ  (ਉਗਰਾਹਾਂ) ਵਲੋਂ ਟਿਕਰੀ ਬਾਰਡਰ ’ਤੇ ਪਰ ਇਸਦੇ ਬਾਵਜੂਦ ਵੀ ਤਾਲਮੇਲ ਵਿਚ ਕਮੀ ਨਹੀਂ ਰਹੀ। ਵਿਚਾਰਧਾਰਾ ਹਮਲਾਵਰ ਹੋਣ ਦੇ ਬਾਵਜੂਦ ਵੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵਲੋਂ ਇਹੀ ਕਿਹਾ ਜਾਂਦਾ ਰਿਹਾ ਕਿ ਭਲੇ ਹੀ ਉਨ੍ਹਾਂ ਦਾ ਕਿਸੇ ਵਿਸ਼ੇ ’ਤੇ ਵਿਚਾਰ ਵੱਖ ਹੋਵੇ ਪਰ ਉਹ ਸੰਯੁਕਤ ਕਿਸਾਨ ਮੋਰਚੇ ਵਲੋਂ ਤੈਅ ਕੀਤੇ ਗਏ ਪ੍ਰੋਗਰਾਮ ਮੁਤਾਬਕ ਹੀ ਚੱਲਣਗੇ।

PunjabKesari

‘ਖਾਲਿਸਤਾਨੀ ਅਤੇ ਵੱਖਵਾਦੀ ਮਸਲੇ ਉੱਠਣ ’ਤੇ ਵਧਿਆ ਵਿਵਾਦ’
ਕਿਸਾਨ ਸੰਘਰਸ਼ ਨੂੰ ਲੈ ਕੇ ਵੱਖਵਾਦੀ ਅਤੇ ਖਾਲਿਸਤਾਨੀ ਵਿਚਾਰਧਾਰਾ ਨਾਲ ਜੁੜੇ ਲੋਕਾਂ ਵਲੋਂ ਸੰਘਰਸ਼ ਵਿਚ ਦਾਖਲੇ ਨੂੰ ਲੈ ਕੇ ਰਾਜਨੇਤਾਵਾਂ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਟਿੱਪਣੀਆਂ ਅਤੇ 26 ਜਨਵਰੀ ਨੂੰ ਟਰੈਕਟਰ ਪਰੇਡ ਨੂੰ ਲੈ ਕੇ ਹੋਈ ਵੱਖ-ਵੱਖ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਬਾਅਦ ਕਿਸਾਨ ਆਗੂਆਂ ਦੇ ਵਿਚਕਾਰ ਖਿੱਚੋਤਾਣ ਉਭਰ ਕੇ ਆਉਣੇ ਸ਼ੁਰੂ ਹੋਈ। ਭਾਰਤੀ ਕਿਸਾਨ ਯੂਨੀਅਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਖੁੱਲ੍ਹ ਕੇ ਸਟੇਜ ’ਤੋਂ ਵੀ ਬੋਲਿਆ ਅਤੇ ਖੁੱਲ੍ਹੇ ਪੱਤਰ ਦੇ ਜ਼ਰੀਏ ਵੀ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਕੁਝ ਲੋਕਾਂ ਵਲੋਂ ਗੈਰ-ਜ਼ਰੂਰੀ ਭੜਕਾਹਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਿਹਾ ਹੈ।

PunjabKesari

ਹਾਲਾਂਕਿ ਬਲਬੀਰ ਰਾਜੇਵਾਲ ਦਾ ਇਸ਼ਾਰਾ ਕੁਝ ਜੱਥੇਬੰਦੀਆਂ ਦੇ ਆਗੂਆਂ ਵੱਲ ਹੀ ਸੀ ਪਰ ਉਨ੍ਹਾਂ ਨੇ ਕਿਸੇ ਦਾ ਨਾਂ ਨਹੀਂ ਲਿਆ। ਉਨ੍ਹਾਂ ਨੇ ਆਪਣੇ ਇਸ ਪੱਤਰ ਵਿਚ ਉਨ੍ਹਾਂ ਸਾਰੇ ਬਿਆਨਾਂ ਦੀ ਨਿੰਦਾ ਕੀਤੀ ਅਤੇ ਕਿਸਾਨ ਵਿਰੋਧੀ ਦੱਸਿਆ, ਜਿਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ 26 ਜਨਵਰੀ ਦੀ ਟਰੈਕਟਰ ਪਰੇਡ ਦੇ ਜ਼ਰੀਏ ਲਾਲ ਕਿਲ੍ਹੇ ’ਤੇ ਝੰਡਾ ਲਹਿਰਾ ਦਿੱਤਾ ਜਾਵੇਗਾ ਜਾਂ ਫਿਰ ਪਾਰਲੀਮੈਂਟ ਤਕ ਪਹੁੰਚਿਆ ਜਾਵੇਗਾ। ਰਾਜੇਵਾਲ ਨੇ ਸਖਤ ਸ਼ਬਦਾਂ ਵਿਚ ਅਜਿਹੀ ਬਿਆਨਬਾਜ਼ੀ ਦੀ ਨਿੰਦਾ ਕੀਤੀ ਅਤੇ ਤਾਕੀਦ ਕੀਤੀ ਕਿ ਕਿਸਾਨ ਸੰਘਰਸ਼ ਵਿਚ ਸ਼ਾਮਲ ਜਥੇਬੰਦੀਆਂ ਦਾ ਅਜਿਹੀ ਕਿਸੇ ਵੀ ਕਾਰਵਾਈ ਵਿਚ ਵਿਸ਼ਵਾਸ ਨਹੀਂ ਹੈ, ਸਗੋਂ ਸ਼ਾਂਤੀਪੂਰਵਕ ਤਰੀਕੇ ਨਾਲ ਹੀ ਹਰ ਕਦਮ ਅੱਗੇ ਵਧਾਇਆ ਜਾਵੇਗਾ।

PunjabKesari

‘ਪੰਜਾਬ ਅਤੇ ਹਰਿਆਣਾ ਦੇ ਘਰ-ਘਰ ਅਤੇ ਬਾਜ਼ਾਰਾਂ ਵਿਚ ਝੰਡੇ ਲਾਉਣ ਦੀ ਮੁਹਿੰਮ’
ਕਿਸਾਨ ਸੰਗਠਨਾਂ ਦੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਅਤੇ ਇਸ ਦਾ ਦਾਇਰਾ ਹੋਰ ਜ਼ਿਆਦਾ ਵਧਾਉਣ ਦੇ ਮਕਸਦ ਨਾਲ ਕਿਸਾਨ ਏਕਤਾ ਮੋਰਚੇ ਦੇ ਝੰਡੇ ਵੱਡੀ ਗਿਣਤੀ ਵਿਚ ਵੰਡਣ ਦੀ ਯੋਜਨਾ ਬਣਾਈ ਗਈ ਹੈ। ਹਾਲੇ ਤੱਕ ਕਿਸਾਨ ਸੰਗਠਨਾਂ ਵਲੋਂ ਆਪਣੇ ਯੂਨਿਟਾਂ ਅਤੇ ਨੇਤਾਵਾਂ ਦੇ ਜ਼ਰੀਏ ਹੀ ਝੰਡੇ ਸਿਰਫ ਸੰਗਠਨ ਕਾਡਰ ਨੂੰ ਹੀ ਉਪਲਬਧ ਕਰਵਾਏ ਜਾ ਰਹੇ ਸਨ ਪਰ ਹੁਣ ਕਿਸਾਨ ਸੰਘਰਸ਼ ਨਾਲ ਜੁੜੇ ਮਾਣਿਕ ਗੋਇਲ ਨੇ ਦੱਸਿਆ ਕਿ ਕਿਸਾਨ ਸੰਘਰਸ਼ ਨਾਲ ਜੁੜੇ ਕੁਝ ਨੌਜਵਾਨਾਂ ਦੇ ਇੱਕ ਗਰੁੱਪ ਨੇ ਕਿਸਾਨ ਨੇਤਾਵਾਂ ਤੋਂ ਆਗਿਆ ਲੈ ਕੇ ਝੰਡੇ ਬਣਵਾ ਕੇ ਪੰਜਾਬ ਅਤੇ ਹਰਿਆਣਾ ਦੇ ਘਰ-ਘਰ ਅਤੇ ਬਾਜ਼ਾਰਾਂ ਵਿਚ ਝੰਡੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤਹਿਤ ਸ਼ਹਿਰਾਂ ਦੇ ਬਾਜ਼ਾਰਾਂ ਵਿਚ ਕਿਸਾਨ ਸੰਘਰਸ਼ ਨਾਲ ਹਮਦਰਦੀ ਰੱਖਣ ਵਾਲੇ ਲੋਕਾਂ ਨੂੰ ਝੰਡੇ ਦਿੱਤੇ ਜਾਣਗੇ ਤਾਂ ਕਿ ਉਹ ਆਪਣੀਆਂ ਦੁਕਾਨਾਂ ’ਤੇ ਜਾਂ ਵਾਹਨਾਂ ’ਤੇ ਝੰਡੇ ਲਾ ਕੇ ਕਿਸਾਨਾਂ ਦੇ ਪੱਖ ਵਿਚ ਸਮਰਥਨ ਹਾਸਲ ਕਰ ਸਕਣ। ਇਸ ਨਾਲ ਸਰਕਾਰ ’ਤੇ ਵੀ ਲੋਕ ਸਮਰਥਨ ਦਾ ਦਬਾਅ ਬਣੇਗਾ।

PunjabKesari


Tanu

Content Editor

Related News