ਜਾਣੋ ਦੇਸ਼ ਭਰ ਦੇ ਟੋਲ ਪਲਾਜ਼ਾ ਦੇ ਤਾਜ਼ਾ ਹਾਲਾਤ, ਕਿੱਥੇ ਲੱਗਾ ਹੈ ਜਾਮ ਤੇ ਕਿੱਥੋਂ ਨਿਕਲਣਾ ਆਸਾਨ

Saturday, Dec 12, 2020 - 03:34 PM (IST)

ਨਵੀਂ ਦਿੱਲੀ– ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅੱਜ ਲਗਾਤਾਰ 17ਵੇਂ ਦਿਨ ਅੰਦੋਲਨ ਜਾਰੀ ਹੈ। ਆਪਣੇ ਅੰਦੋਲਨ ਨੂੰ ਗਤੀ ਦਿੰਦੇ ਹੋਏ ਕਿਸਾਨਾਂ ਨੇ ਸ਼ਨੀਵਾਰ ਨੂੰ ਦੇਸ਼ ਭਰ ’ਚ ਟੋਲ ਪਲਾਜ਼ਾ ਮੁਫ਼ਤ ਕਰਨ ਦੀ ਅਪੀਲ ਕੀਤੀ ਹੈ। ਇਸ ਤਹਿਤ ਕਈ ਟੋਲ ਪਲਾਜ਼ਾ ਤਾਂ ਮੁਫ਼ਤ ਹੋ ਗਏ ਹਨ, ਉਥੇ ਹੀ ਕਈ ਥਾਵਾਂ ’ਤੇ ਇਸ ਦਾ ਕੋਈ ਅਸਰ ਨਹੀਂ ਵਿਖਾਈ ਦੇ ਰਿਹਾ। ਲੋਕ ਅੱਜ ਵੀ ਆਪਣੇ ਵਾਹਨ ਨਾਲ ਟੋਲ ਪਲਾਜ਼ਾ ’ਤੇ ਕੈਸ਼ ਦੀ ਲਾਈਨ ’ਚ ਲੱਗੇ ਵੇਖੇ ਜਾ ਰਹੇ ਹਨ। ਇਥੇ ਪੜ੍ਹੋ ਕਿਸ ਟੋਲ ਪਲਾਜ਼ਾ ’ਤੇ ਕੀ ਹਾਲਾਤ ਹਨ ਅਤੇ ਕਿੱਥੋਂ ਜਾਮ ’ਚੋਂ ਨਿਕਲਣਾ ਆਸਾਨ ਹੈ। 

ਇਹ ਵੀ ਪੜ੍ਹੋ– iPhone 12 ਖ਼ਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ ਹੈ 63,000 ਰੁਪਏ ਤਕ ਦੀ ਛੋਟ

ਮੁਰਾਦਾਬਾਦ: ਇਕਰੋਟਿਆ ਟੋਲ ਪਲਾਜ਼ਾ ’ਤੇ ਕਿਸਾਨਾਂ ਦਾ ਹੰਗਾਮਾ
ਅੱਜ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਮੁਰਾਦਾਬਾਦ ਦੌਰੇ ਦੇ ਮੱਦੇਨਜ਼ਰ ਕਿਸਾਨਾਂ ਨੂੰ ਲੈ ਕੇ ਪੁਲਸ ਜ਼ਿਆਦਾ ਸਖ਼ਤੀ ਵਰਤ ਰਹੀ ਹੈ। ਇਸ ਦੇ ਬਾਵਜੂਦ ਕਿਸਾਨ ਦਿੱਲੀ-ਬਰੇਲੀ ਹਾਈਵੇ ’ਤੇ ਇਕਰੋਟਿਆ ਟੋਲ ਪਲਾਜ਼ਾ ਪਹੁੰਚ ਗਏ ਅਤੇ ਹੰਗਾਮਾ ਕੀਤਾ। ਬਾਅਦ ’ਚ ਕਿਸੇ ਤਰ੍ਹਾਂ ਸਮਝਾ ਕੇ ਪੁਲਸ ਨੇ ਉਨ੍ਹਾਂ ਨੂੰ ਹਟਾਇਆ। 
‘ਐੱਨ.ਐੱਚ.ਏ.ਆਈ. ਦੇ ਦਿਸ਼ਾ ਨਿਰਦੇਸ਼ਾਂ ਦਾ ਹੋਵੇਗਾ ਪਾਲਨ’ ਫਰੀਦਾਬਾਦ ਟੋਲ ਪਲਾਜ਼ਾ ਦੇ ਸ਼ਿਫਟ ਇੰਚਾਰਜ ਅਜੇ ਗੌਡ ਨੇ ਕਿਹਾ ਕਿ ਇਥੇ ਪੁਲਸ ਤਾਇਨਾਤ ਹੈ। ਜੇਕਰ ਸਾਨੂੰ ਭਾਰਤੀ ਰਾਸ਼ਟਰੀ ਰਾਜਮਾਰਗ ਟ੍ਰਾਂਸਪੋਰਟ ਵਲੋਂ ਕੋਈ ਦਿਸ਼ਾ ਨਿਰਦੇਸ਼ ਮਿਲਦੇ ਹਨ ਤਾਂ ਉਨ੍ਹਾਂ ਦਾ ਪਾਲਨ ਕੀਤਾ ਜਾਵੇਗਾ। 

ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ

 

ਝਾਂਸੀ: ਟੋਲ ਨਾਕਿਆਂ ’ਤੇ ਵਧਾਈ ਸੁਰੱਖਿਆ, ਪੁਲਸ ਤਾਇਨਾਤ
ਕਿਸਾਨ ਅੰਦੋਲਨ ਦੇ ਚਲਦੇ ਝਾਂਸੀ ਜ਼ਿਲੇ ਦੀ ਸਰਹੱਦ ’ਚ ਆਉਣ ਵਾਲੇ ਸਾਰੇ ਟੋਲ ਨਾਕਿਆਂ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਸਵੇਰ ਤੋਂ 6 ਟੋਲ ਪਲਾਜ਼ਾ ’ਤੇ ਭਾਰੀ ਗਿਣਤੀ ’ਚ ਪੁਲਸ ਬਲ ਤਾਇਨਾਤ ਹੈ। ਆਵਾਜਾਈ ਸੁਚਾਰੂ ਰੂਪ ਨਾਲ ਜਾਰੀ ਹੈ। ਕਿਸਾਨਾਂ ਵਲੋਂ ਟੋਲ ਨਾਕਿਆਂ ’ਤੇ ਅੰਦੋਲਨ ਵਰਗੇ ਅਜੇ ਕੋਈ ਸੰਕੇਤ ਨਹੀਂ ਦਿੱਤੇ ਗਏ ਹਨ। ਇਸ ਦੇ ਬਾਵਜੂਦ ਸਾਵਧਾਨੀ ਵਰਤੀ ਜਾ ਰਹੀ ਹੈ। 

ਫਰੀਦਾਬਾਦ: ਤੁਮਸਰਾ ਟੋਲ ਪਲਾਜ਼ਾ ਫ੍ਰੀ
ਪਲਵਲ ਅਤੇ ਫਰੀਦਾਬਾਦ ਜ਼ਿਲੇ ’ਚ ਆਉਣ ਵਾਲੇ 6 ਟੋਲਾਂ ’ਚੋਂ ਸਿਰਫ ਦਿੱਲੀ-ਆਗਰਾ ਨੈਸ਼ਨਲ ਹਾਈਵੇ ਦਾ ਤੁਮਸਰਾ ਟੋਲ ਪਲਾਜ਼ਾ ਮੁਫ਼ਤ ਹੈ। ਬਾਕੀ ਨੂੰ ਅਜੇ ਮੁਫ਼ਤ ਨਹੀਂ ਕਰਵਾਇਆ ਗਿਆ ਪਰ ਇਥੇ ਪੁਲਸ ਦੀ ਹਲਚਲ ਤੇਜ਼ ਹੋ ਗਈ ਹੈ। ਫਰੀਦਾਬਾਦ ’ਚ ਦਿੱਲੀ-ਬਦਰਪੁਰ ਬਾਰਡਰ ’ਤੇ ਭਾਰੀ ਗਿਣਤੀ ’ਚ ਪੁਲਸ ਬਲ ਤਾਇਨਾਤ ਹੈ। 

ਇਹ ਵੀ ਪੜ੍ਹੋ– ਆਈਫੋਨ ਬਣਿਆ ਇਸ ਖ਼ੂਬਸੂਰਤ ਮਾਡਲ ਦੀ ਦਰਦਨਾਕ ਮੌਤ ਦਾ ਕਾਰਨ

ਲਖਨਊ: ਆਗਰਾ ਐਕਸਪ੍ਰੈਸ਼ ਵੇਅ ਟੋਲ ਪਲਾਜ਼ਾ ’ਤੇ ਪੁਲਸ ਬਲ ਤਾਇਨਾਤ
ਲਖਨਊ ਦੇ ਆਗਰਾ ਐਕਸਪ੍ਰੈੱਸ ਵੇਅ ਟੋਲ ਪਲਾਜ਼ਾ ’ਤੇ ਪੁਲਸ ਬਲ ਦੀ ਤਾਇਨਾਤੀ ਕੀਤੀ ਗਈ ਹੈ। ਆਗਰਾ ਐਕਸਪ੍ਰੈੱਸ ਵੇਅ ਟੋਲ ਪਲਾਜ਼ਾ ’ਤੇ ਪੀ.ਏ.ਸੀ. ਨਾਲ ਪੁਲਸ ਬਲ ਤਾਇਨਾਤ ਕੀਤੇ ਗਏ ਹਨ। ਏ.ਸੀ.ਪੀ. ਕਾਕੋਰੀ ਅਰਚਨਾ ਸਿੰਘ, ਇੰਚਾਰਜ ਪ੍ਰਮਿੰਦਰ ਸਿੰਘ ਸਮੇਤ ਭਾਰੀ ਪੁਲਸ ਬਲ ਤਾਇਨਾਤ ਹੈ। 

ਮੇਰਠ: ਸਿਵਾਯਾ ਟੋਲ ਪਲਾਜ਼ਾ ਨੂੰ ਕੀਤਾ ਗਿਆ ਮੁਫ਼ਤ
ਮੇਰਠ ’ਤੇ ਖੇਤੀ ਕਾਨੂੰਨ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ ਦੇ ਅਧਿਕਾਰੀਆਂ ਨੇ ਸਿਵਾਯਾ ਟੋਲ ਪਲਾਜ਼ਾ ਨੂੰ ਮੁਫ਼ਤ ਕਰ ਦਿੱਤਾ ਹੈ। ਸਵੇਰੇ 11 ਵਜੇ ਤਕ ਟੋਲ ਪਲਾਜ਼ਾ ਮੁਫ਼ਤ ਰੱਖਿਆ ਜਾਵੇਗਾ। ਵਰਕਰ ਟੋਲ ਪਲਾਜ਼ਾ ’ਤੇ ਹੀ ਧਰਨਾ ਦੇ ਕੇ ਬੈਠ ਗਏ ਹਨ। ਬਾਗਪਤ ’ਚ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਭਾਕਿਊ ਦਾ ਈਸਟਰਨ ਪੇਰੀਫੇਰਲ ਐਕਸਪ੍ਰੈਸ਼ ਵੇਅ ’ਤੇ ਧਰਨਾ ਚੱਲ ਰਿਹਾ ਹੈ। ਵਾਹਨਾਂ ਨੂੰ ਬਿਨਾਂ ਟੋਲ ਦਿੱਤੇ ਕੱਢਵਾਇਆ। ਭਾਕਿਊ ਵਰਕਰ ਜ਼ਿਲਾ ਪ੍ਰਧਾਨ ਪ੍ਰਤਾਪ ਗੁਰਜਰ ਦੀ ਅਗਵਾਈ ’ਚ ਮਵੀ ਕਲਾਂ ਟੋਲ ਪਲਾਜ਼ਾ ’ਤੇ ਇਕੱਠੇ ਹੋਏ। 

ਹਰਿਆਣਾ ਦੇ ਕੇ.ਐੱਮ.ਪੀ. ਅਤੇ ਕੇ.ਜੀ.ਪੀ. ਟੋਲ ਪਲਾਜ਼ਾ ਮੁਫ਼ਤ ਨਹੀਂ
ਹਰਿਆਣਾ ਦੇ ਕੇ.ਐੈੱਮ.ਪੀ. ਅਤੇ ਕੇ.ਜੀ.ਪੀ. ਨੂੰ ਟੋਲ ਮੁਫ਼ਤ ਨਹੀਂ ਕੀਤਾ ਗਿਆ। ਇਨ੍ਹਾਂ ਦੋਵਾਂ ਟੋਲ ’ਤੇ ਭਾਰੀ ਪੁਲਸ ਬਲ ਮੌਜੂਦ ਹੈ। ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਹਨ। ਰੇਵਾੜੀ ਰੋਹਤਕ ਹਾਈਵੇਅ ਸਥਿਤ ਰੇਵਾੜੀ ਦੇ ਗੰਗਯਚਾ ਟੋਲ ਪਲਾਜ਼ਾ ਨੂੰ ਵੀ ਮੁਫ਼ਤ ਨਹੀਂ ਕੀਤਾ ਗਿਆ। ਮੌਕੇ ’ਤੇ ਸੀ.ਆਰ.ਪੀ.ਐੱਫ. ਅਤੇ ਆਰ.ਐੱਫ. ਤਾਇਨਾਤ ਹੈ। 

ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ

ਹਰਿਆਣਾ ਦੇ ਖਟਕੜ ਅਤੇ ਬੱਦੋਵਾਲ ਟੋਲ ਮੁਫ਼ਤ
ਜੀਂਦ ’ਚ ਕਟਕੜ ਅਤੇ ਬੱਦੋਵਾਲ ਟੋਲ ਮੁਫ਼ਤ ਕਰਵਾਏ ਗਏ ਹਨ। ਮੁਰਥਲ ਟੋਲ ਤੋਂ ਵੀ ਵਾਹਨਾਂ ਨੂੰ ਬਿਨਾਂ ਟੋਲ ਦਿੱਤੇ ਕੱਢਵਾਇਆ ਗਿਆ। ਘਰੌਂਡਾ ਟੋਲ ’ਤੇ ਵੀ ਕਿਸਾਨਾਂ ਨੇ ਧਰਨਾ ਦੇ ਕੇ ਟੋਲ ਫ੍ਰੀ ਕਰਵਾ ਦਿੱਤਾ। 

ਉੱਤਰਾਖੰਡ ਦੇ ਭਗਵਾਨਪੁਰ ਟੋਲ ਪਲਾਜ਼ਾ ’ਤੇ ਕਬਜ਼ਾ ਕਰਨਗੇ ਕਿਸਾਨ
ਹਰਿਦੁਆਰ ਜ਼ਿਲੇ ਦੇ ਕਿਸਾਨ ਅੱਜ ਭਗਵਾਨਪੁਰ ਟੋਲ ਪਲਾਜ਼ਾ ’ਤੇ ਕਬਜ਼ਾ ਕਰਨਗੇ। ਨਾਲ ਹੀ ਕੇਂਦਰ ਸਰਕਾਰ ਨੂੰ ਚਿਤਾਵਨੀ ਲਈ ਯਾਤਰੀਆਂ ਲਈ ਟੋਲ ਪਲਾਜ਼ਾ ਮੁਫ਼ਤ ਕਰਵਾਉਣਗੇ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਵਿਜੇ ਸ਼ਾਸਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਤਾਨਾਸ਼ਾਹੀ ਰਵੱਈਆ ਅਪਣਾਉਂਦੇ ਹੋਏ ਤਿੰਨੋਂ ਖੇਤੀ ਕਾਨੂੰਨਾਂ ਨੂੰ ਲਾਗੂ ਕੀਤਾ ਗਿਆ ਹੈ। ਇਸ ਨਾਲ ਕਿਸਾਨ ਬਰਬਾਦੀ ਦੀ ਕਗਾਰ ’ਤੇ ਪਹੁੰਚ ਜਾਵੇਗਾ। 

ਯੂ.ਪੀ. ’ਚ ਮੁਫ਼ਤ ਨਹੀਂ ਹੋਏ ਟੋਲ
ਆਗਰਾ ਟੋਲ ਪਲਾਜ਼ਾ ਸਮੇਤ ਯੂ.ਪੀ. ਦੇ ਕਈ ਟੋਲ ਪਲਾਜ਼ਾ ’ਤੇ ਨਿਯਮਿਤ ਰੂਪ ਨਾਲ ਵਾਹਨ ਚੱਲ ਰਹੇ ਹਨ। ਆਗਰਾ ਦੇ ਏ.ਐੱਸ.ਪੀ. ਨੇ ਦੱਸਿਆ ਕਿ ਇਸ ਰੇਂਜ ’ਚ ਪੰਜ ਪ੍ਰਮੁੱਖ ਟੋਲ ਪਲਾਜ਼ਾ ਹਨ ਅਤੇ ਇਥੇ ਸਾਨੂੰ ਕਿਸੇ ਕਿਸਾਨ ਦੁਆਰਾ ਟੋਲ ਫ੍ਰੀ ਕਰਨ ਦੀ ਕੋਈ ਸੂਚਨਾ ਨਹੀਂ ਹੈ। ਅਸੀਂ ਪਲਾਜ਼ਾ ’ਤੇ ਵੀ ਨਜ਼ਰ ਰੱਖ ਰਹੇ ਹਾਂ।

ਇਹ ਵੀ ਪੜ੍ਹੋ– ਸਾਵਧਾਨ! 70 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਫੋਨ ਨੰਬਰਾਂ ਸਮੇਤ ਬੈਂਕਿੰਗ ਡਿਟੇਲ ਲੀਕ

ਕਲ ਰਾਤ ਤੋਂ ਸ਼ੰਭੁ ਟੋਲ ਪਲਾਜਾ ਫ੍ਰੀ
ਸ਼ੰਭੁ ਟੋਲ ਪਲਾਜ਼ਾ ਦੇ ਇੰਚਾਰਜ ਰਵੀ ਤਿਵਾਰੀ ਨੇ ਦੱਸਿਆ ਕਿ ਕੱਲ ਰਾਤ 12 ਵਜੇ ਤੋਂ ਇਹ ਟੋਲ ਫ੍ਰੀ ਹੋ ਗਿਆ ਹੈ। ਕੁਝ ਕਿਸਾਨ ਆਏ ਸਨ ਅਤੇ ਇਹ ਉਨ੍ਹਾਂ ਦੇ ਅੰਦੋਲਨ ਦੇ ਸਮਰਥਨ ’ਚ ਕੀਤਾ ਗਿਆ ਹੈ। ਸਾਨੂੰ ਅਜੇ ਤਕ ਕੋਈ ਆਦੇਸ਼ ਨਹੀਂ ਮਿਲਿਆ ਕਿ ਇਹ ਕਦੋਂ ਤਕ ਜਾਰੀ ਰਹੇਗਾ ਪਰ ਕਿਸਾਨ ਕਹਿ ਰਹੇ ਹਨ ਕਿ ਇਹ ਅੱਜ ਰਾਤ 12 ਵਜੇ ਤਕ ਮੁਫ਼ਤ ਰਹੇਗਾ। 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


Rakesh

Content Editor

Related News