ਕਿਸਾਨ ਆਗੂ ਬੋਲੇ- ਸ਼ੁਭਕਰਨ ਸਣੇ 6 ਕਿਸਾਨ ਹੋਏ ਸ਼ਹੀਦ, ਪ੍ਰਿਤਪਾਲ ਨਾਲ ਕੀਤਾ ਗਿਆ ਅੱਤਵਾਦੀਆਂ ਵਾਂਗ ਸਲੂਕ

Sunday, Feb 25, 2024 - 01:09 PM (IST)

ਅੰਬਾਲਾ- ਕਿਸਾਨ ਅੰਦੋਲਨ ਅੱਜ ਯਾਨੀ ਕਿ ਐਤਵਾਰ ਨੂੰ 13ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ ਹੈ। ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਕਿਸਾਨ ਡਟੇ ਹੋਏ ਹਨ। ਸ਼ੰਭੂ ਬਾਰਡਰ 'ਤੇ ਡਟੇ ਕਿਸਾਨ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਮ੍ਰਿਤਕ ਸ਼ੁਭਕਰਨ ਮਾਮਲੇ 'ਤੇ ਕਿਹਾ ਕਿ ਅੱਜ 5 ਦਿਨ ਹੋ ਗਏ ਪਰ ਅਜੇ ਤੱਕ ਪੋਸਟਮਾਰਟਮ ਨਹੀਂ ਹੋਇਆ। ਅਸੀਂ ਉਸ ਦਾ ਸਨਮਾਨ ਨਾਲ ਸੰਸਕਾਰ ਕਰਨਾ ਸੀ, ਉਹ ਅਜੇ ਤੱਕ ਨਹੀਂ ਹੋਇਆ। ਉਸ ਦਾ ਪੇਚ ਫਸਿਆ ਹੋਇਆ ਹੈ, ਕਿਉਂਕਿ ਭਗਵੰਤ ਮਾਨ ਸਰਕਾਰ ਨੇ ਖ਼ੁਦ ਲਾਈਵ ਹੋ ਕੇ  ਕਿਹਾ ਕਿ ਸਖ਼ਤ ਕਾਨੂੰਨੀ ਕਾਰਵਾਈ ਕਰਾਂਗੇ।  ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ FIR ਨਹੀਂ ਹੁੰਦੀ ਤਾਂ ਕਾਰਵਾਈ ਕਿਵੇਂ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਸੀ ਕਿ ਜੋ ਵੀ ਇਸ 'ਚ ਦੋਸ਼ੀ ਹੋਵੇਗਾ, ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਨੇ ਫੋਕੇ ਬਹਾਨੇ ਸਾਡੇ ਸਾਹਮਣੇ ਲਾਏ ਹਨ। ਅਸਲ ਵਿਚ ਕਾਰਨ ਹੋਰ ਹੈ, ਇਹ ਦੱਸ ਕੁਝ ਹੋਰ ਰਹੇ ਹਨ। ਇਸ ਕਰ ਕੇ ਇਹ ਪੇਚ ਫਸਿਆ ਹੋਇਆ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਲਿੱਖੀ ਚਿੱਠੀ ਦਾ ਅਸਰ : ਰੋਹਤਕ ਤੋਂ ਚੰਡੀਗੜ੍ਹ ਰੈਫਰ ਕੀਤਾ ਜ਼ਖਮੀ ਕਿਸਾਨ ਪ੍ਰਿਤਪਾਲ ਸਿੰਘ

ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਕੁੱਲ 167 ਜ਼ਖਮੀ ਹਨ। ਜਿਨ੍ਹਾਂ 'ਚ 3 ਪੀ. ਜੀ. ਆਈ. 'ਚ ਦਾਖ਼ਲ ਹੈ। ਇਸ ਸੰਘਰਸ਼ ਵਿਚ ਹੁਣ ਤੱਕ 6 ਕਿਸਾਨ ਸ਼ਹੀਦ ਹੋ ਚੁੱਕੇ ਹਨ। ਸਾਡਾ ਜ਼ਖਮੀ ਕਿਸਾਨ ਸਾਥੀ ਪ੍ਰਿਤਪਾਲ ਜਿਸ ਨੂੰ ਹਰਿਆਣਾ ਪੁਲਸ ਚੁੱਕ ਕੇ ਲੈ ਗਈ ਸੀ। ਪੀ. ਜੀ. ਆਈ. ਰੋਹਤਕ ਨੇ ਪ੍ਰਿਤਪਾਲ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਸੀ ਪਰ ਹਰਿਆਣਾ ਪੁਲਸ ਇਸ ਨੂੰ ਪੀ. ਜੀ. ਆਈ. ਭੇਜਣ ਵਿਚ ਇੱਛੁਕ ਨਹੀਂ ਸੀ। ਸਾਡੇ ਇਕ ਲੀਗਲ ਡੈਲੀਗੇਸ਼ਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਆਰਡਰ ਪਾਸ ਕਰਵਾ ਕੇ ਉਸ ਨੂੰ ਪੀ. ਜੀ. ਆਈ. ਰੋਹਤਕ ਤੋਂ ਪੀ. ਜੀ. ਆਈ. ਚੰਡੀਗੜ੍ਹ ਲੈ ਆਏ ਹਨ। 

ਇਹ ਵੀ ਪੜ੍ਹੋ-  ਰਾਜਿੰਦਰਾ ਹਸਪਤਾਲ ਦੇ ਬਾਹਰ ਡਟੇ ਕਿਸਾਨ, ਸ਼ੁਭਕਰਨ ਦੀ ਮ੍ਰਿਤਕ ਦੇਹ ਦੀ ਰਾਖੀ ਲਈ ਲਾਇਆ ਸਖ਼ਤ ਪਹਿਰਾ

ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਿਤਪਾਲ ਨੂੰ 14 ਤੋਂ 15 ਪੁਲਸ ਵਾਲਿਆਂ ਨੇ ਡੰਡਿਆਂ ਨਾਲ ਕੁੱਟਿਆ। ਉਸ ਦੇ ਸਿਰ 'ਤੇ ਡੰਡਾ ਮਾਰਿਆ ਗਿਆ ਹੈ, ਉਸ ਦੀ ਲੱਤ 'ਤੇ ਫਰੈਕਚਰ ਹੈ। ਉਸ ਦੇ ਗਲ 'ਤੇ ਰੱਸੀ ਦੇ ਨਿਸ਼ਾਨ ਹਨ। ਕਿਸਾਨ ਆਗੂ ਨੇ ਕਿਹਾ ਕਿ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਹ ਕੋਈ ਅੱਤਵਾਦੀ ਸੀ, ਜਿਸ ਲਈ ਉਸ ਨਾਲ ਅਜਿਹਾ ਸਲੂਕ ਕੀਤਾ ਗਿਆ। ਪ੍ਰਿਤਪਾਲ ਦੀ ਉਮਰ 25-30 ਸਾਲ ਹੋਵੇਗੀ। ਤੁਸੀਂ ਸਾਡੇ ਬੱਚਿਆਂ ਨੂੰ ਗਲ਼ ਵਿਚ ਰੱਸੀ ਪਾ ਕੇ ਖਿੱਚੋਗੇ ਇਹ ਸਾਨੂੰ ਬਰਦਾਸ਼ਤ ਨਹੀਂ ਹੈ। ਪ੍ਰਿਤਪਾਲ ਵਲੋਂ ਸੰਦੇਸ਼ ਹੈ ਕਿ ਉਹ ਚੜ੍ਹਦੀ ਕਲਾ ਵਿਚ ਹੈ ਅਤੇ ਠੀਕ ਹੋ ਕੇ ਮੋਰਚੇ ਵਿਚ ਪਰਤ ਆਵੇਗਾ।

ਇਹ ਵੀ ਪੜ੍ਹੋ- ਸ਼ੁਭਕਰਨ ਦੀ ਭੈਣ ਤੇ ਦਾਦੀ ਨੇ ਮਾਂ ਨੂੰ ਲੈ ਕੇ ਦੱਸੀ ਪੂਰੀ ਕਹਾਣੀ, ਕੀਤੇ ਹੈਰਾਨ ਕਰਦੇ ਖ਼ੁਲਾਸੇ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Tanu

Content Editor

Related News