ਹੁਣ CCTV ਨਾਲ ਹੋਵੇਗੀ ਟਮਾਟਰ ਦੀ ਨਿਗਰਾਨੀ, ਚੋਰੀ ਤੋਂ ਅੱਕੇ ਕਿਸਾਨ ਨੇ ਲਾਇਆ ਇਹ ਜੁਗਾੜ

Tuesday, Aug 08, 2023 - 03:43 PM (IST)

ਹੁਣ CCTV ਨਾਲ ਹੋਵੇਗੀ ਟਮਾਟਰ ਦੀ ਨਿਗਰਾਨੀ, ਚੋਰੀ ਤੋਂ ਅੱਕੇ ਕਿਸਾਨ ਨੇ ਲਾਇਆ ਇਹ ਜੁਗਾੜ

ਔਰੰਗਾਬਾਦ (ਭਾਸ਼ਾ)- ਟਮਾਟਰ ਦੀ ਭਾਰੀ ਮੰਗ ਅਤੇ ਆਸਮਾਨ ਛੂੰਹਦੀਆਂ ਕੀਮਤਾਂ ਨੇ ਮਹਾਰਾਸ਼ਟਰ ਦੇ ਇਕ ਕਿਸਾਨ ਨੂੰ ਇਸ 'ਤੇ ਨਜ਼ਰ ਰੱਖਣ ਲਈ ਆਪਣੇ ਖੇਤ 'ਚ ਸੀ.ਸੀ.ਟੀ.ਵੀ. ਕੈਮਰਾ ਲਗਾਉਣ ਲਈ ਪ੍ਰੇਰਿਤ ਕੀਤਾ ਹੈ। ਟਮਾਟਰ ਦੇਸ਼ ਭਰ 'ਚ 100 ਰੁਪਏ ਤੋਂ ਲੈ ਕੇ 200 ਰੁਪਏ ਦਰਮਿਆਨ ਵਿਕ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਉਸ ਨੇ ਔਰੰਗਾਬਾਦ ਤੋਂ ਲਗਭਗ 20 ਕਿਲੋਮੀਟਰ ਦੂਰ ਸ਼ਾਹਪੁਰ ਬੰਜਾਰ 'ਚ ਟਮਾਟਰ 'ਤੇ ਚੋਰਾਂ ਦੇ ਹਮਲੇ ਬੋਲਣ ਤੋਂ ਬਾਅਦ ਆਪਣੇ ਖੇਤ ਲਈ ਡਿਜੀਟਲ ਨਿਗਰਾਨੀ ਪ੍ਰਣਾਲੀ ਅਪਣਾਉਣ ਦਾ ਫ਼ੈਸਲਾ ਲਿਆ। ਸ਼ਰਦ ਰਾਵਟ ਨੇ ਦੱਸਿਆ ਕਿ ਅੱਜ ਸਭ ਤੋਂ ਵੱਧ ਮੰਗ ਵਾਲੀ ਸਬਜ਼ੀ ਟਮਾਟਰ ਦੀ ਚੋਰੀ ਉਹ ਹੋਰ ਵੱਧ ਬਰਦਾਸ਼ਤ ਨਹੀਂ ਕਰ ਸਕਦੇ।

ਇਹ ਵੀ ਪੜ੍ਹੋ: ਇਕ ਮਹੀਨੇ ’ਚ ਟਮਾਟਰ ਵੇਚ ਕੇ ਕਰੋੜਪਤੀ ਬਣਿਆ ਕਿਸਾਨ, 13 ਹਜ਼ਾਰ ਕ੍ਰੇਟ ਵੇਚ ਕੇ ਕਮਾਏ ਡੇਢ ਕਰੋੜ

ਉਨ੍ਹਾਂ ਕਿਹਾ ਕਿ 22-25 ਕਿਲੋ ਟਮਾਟਰ ਦੀ ਇਕ ਕ੍ਰੇਟ ਹੁਣ 3 ਹਜ਼ਾਰ ਰੁਪਏ 'ਚ ਵਿਕ ਰਹੀ ਹੈ। ਰਾਵਟੇ ਨੇ ਦੱਸਿਆ ਕਿ ਉਸ ਦਾ ਖੇਤ 5 ਏਕੜ 'ਚ ਫੈਲਿਆ ਹੋਇਆ ਹੈ ਅਤੇ ਉਨ੍ਹਾਂ ਨੇ ਡੇਢ ਏਕੜ 'ਚ ਟਮਾਟਰ ਉਗਾਏ ਹਨ, ਜਿਸ ਨਾਲ ਉਨ੍ਹਾਂ ਨੂੰ ਆਸਾਨੀ ਨਾਲ 6-7 ਲੱਖ ਰੁਪਏ ਮਿਲ ਸਕਦੇ ਹਨ। ਉਨ੍ਹਾਂ ਕਿਹਾ,''ਲਗਭਗ 10 ਦਿਨ ਪਹਿਲਾਂ ਗੰਗਾਪੁਰ ਤਾਲੁਕਾ 'ਚ ਮੇਰੇ ਖੇਤ ਤੋਂ 20-25 ਕਿਲੋ ਟਮਾਟਰ ਚੋਰੀ ਹੋ ਗਏ ਸਨ। ਬਚੀ ਹੋਈ ਫ਼ਸਲ ਜੋ ਅਜੇ ਪਕਣ ਵਾਲੀ ਹੈ, ਉਸ ਦੀ ਸੁਰੱਖਿਆ ਲਈ ਮੈਂ 22 ਹਜ਼ਾਰ ਰੁਪਏ ਦਾ ਸੀ.ਸੀ.ਟੀ.ਵੀ. ਕੈਮਰਾ ਲਗਾਇਆ ਹੈ।'' ਕਿਸਾਨ ਨੇ ਦੱਸਿਆ ਕਿ ਕੈਮਰਾ ਸੌਰ ਊਰਜਾ ਨਾਲ ਚੱਲਦਾ ਹੈ, ਇਸ ਲਈ ਉਨ੍ਹਾਂ ਨੂੰ ਇਸ ਦੀ ਬਿਜਲੀ ਸਪਲਾਈ ਬਾਰੇ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਅੇਤ ਉਹ ਆਪਣੇ ਫ਼ੋਨ 'ਤੇ ਕਿਤੇ ਵੀ ਉਸ ਦੇ ਦ੍ਰਿਸ਼ ਦੇਖ ਸਕਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News