ਕਿਸਮਤ ਹੋਵੇ ਤਾਂ ਅਜਿਹੀ! ਪੰਨਾ ਦੀ ਖਾਨ ''ਚੋਂ ਕਿਸਾਨ ਪਰਿਵਾਰ ਨੂੰ ਮਿਲਿਆ 30 ਲੱਖ ਦਾ ਹੀਰਾ

Tuesday, Jun 30, 2026 - 06:05 AM (IST)

ਕਿਸਮਤ ਹੋਵੇ ਤਾਂ ਅਜਿਹੀ! ਪੰਨਾ ਦੀ ਖਾਨ ''ਚੋਂ ਕਿਸਾਨ ਪਰਿਵਾਰ ਨੂੰ ਮਿਲਿਆ 30 ਲੱਖ ਦਾ ਹੀਰਾ

ਨੈਸ਼ਨਲ ਡੈਸਕ (ਏਜੰਸੀ) : ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ’ਚ ਆਦਿਵਾਸੀ ਕਿਸਾਨ ਪਰਿਵਾਰ ਨੂੰ ਇਕ ਖਾਨ ’ਚੋਂ ਸੋਮਵਾਰ ਨੂੰ 11.19 ਕੈਰੇਟ ਦਾ ਇਕ ਹੀਰਾ ਮਿਲਿਆ। ਹੀਰੇ ਦੀ ਅਨੁਮਾਨਿਤ ਕੀਮਤ ਲਗਭਗ 30 ਲੱਖ ਰੁਪਏ ਹੈ। ਇਸੇ ਪਰਿਵਾਰ ਨੂੰ ਸਾਲ 2024 ’ਚ 19.22 ਕੈਰੇਟ ਦਾ ਇਕ ਵੱਡਾ ਹੀਰਾ ਮਿਲਿਆ ਸੀ, ਜੋ ਸਰਕਾਰੀ ਨਿਲਾਮੀ ’ਚ 93 ਲੱਖ ਰੁਪਏ ’ਚ ਵਿਕਿਆ ਸੀ।

ਇਹ ਵੀ ਪੜ੍ਹੋ : ਭਾਰਤ ਨੇ 'ਆਪ੍ਰੇਸ਼ਨ ਅਮਿਸਤਾਦ' ਰਾਹੀਂ ਨਿਭਾਈ ਵਿਸ਼ਵਵਿਆਪੀ ਜ਼ਿੰਮੇਵਾਰੀ, ਵੈਨੇਜ਼ੁਏਲਾ ਨੂੰ ਭੇਜੀ ਸਹਾਇਤਾ

ਰਾਕੇਸ਼ ਗੌੜ ਨੇ ਇਸੇ ਸਾਲ ਅਪ੍ਰੈਲ ’ਚ ਅਹਿਰਗਵਾਂ ਖੇਤਰ ’ਚ ਪੱਟਾ ਲੈ ਕੇ ਆਪਣੇ 3 ਭਰਾਵਾਂ ਤੇ ਕੁਝ ਰਿਸ਼ਤੇਦਾਰਾਂ ਨਾਲ ਮਿਲ ਕੇ ਖਾਨ ’ਚ ਪੁਟਾਈ ਸ਼ੁਰੂ ਕੀਤੀ ਸੀ। ਲਗਭਗ 2 ਮਹੀਨੇ ਦੀ ਮਿਹਨਤ ਤੋਂ ਬਾਅਦ ਸੋਮਵਾਰ ਨੂੰ ਪਰਿਵਾਰ ਨੂੰ ਚਮਕਦਾ ਹੋਇਆ ਹੀਰਾ ਮਿਲਿਆ, ਜਿਸ ਨੂੰ ਉਨ੍ਹਾਂ ਨੇ ਸਰਕਾਰੀ ਦਫ਼ਤਰ ’ਚ ਜਮ੍ਹਾ ਕਰਵਾ ਦਿੱਤਾ। ਇਸ ਹੀਰੇ ਨੂੰ ਆਗਾਮੀ ਸਰਕਾਰੀ ਨਿਲਾਮੀ ’ਚ ਵਿਕਰੀ ਲਈ ਰੱਖਿਆ ਜਾਵੇਗਾ ਅਤੇ ਇਸ ਤੋਂ ਪ੍ਰਾਪਤ ਰਾਸ਼ੀ ’ਚੋਂ ਰਾਇਲਟੀ ਕੱਟਣ ਤੋਂ ਬਾਅਦ ਬਾਕੀ ਰਕਮ ਸਬੰਧਤ ਪਰਿਵਾਰ ਦੇ ਬੈਂਕ ਖਾਤੇ ’ਚ ਜਮ੍ਹਾ ਕਰ ਦਿੱਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News