3-4 ਸਾਲਾਂ ਵਿਚ ਲਸ਼ਕਰ-ਏ-ਤੋਇਬਾ ਦੇ 30 ਮੈਂਬਰ ਮਾਰੇ ਗਏ: ਰਿਜ਼ਵਾਨ ਹਨੀਫ਼
Tuesday, Aug 04, 2026 - 04:06 AM (IST)
ਇਸਲਾਮਾਬਾਦ - ਇਸਲਾਮਾਬਾਦ ਵਿਚ ਲਸ਼ਕਰ-ਏ-ਤੋਇਬਾ ਨਾਲ ਜੁੜੇ ਅੱਤਵਾਦੀ ਰਿਜ਼ਵਾਨ ਹਨੀਫ਼ ਨੇ ਦਾਅਵਾ ਕੀਤਾ ਹੈ ਕਿ ਪਿਛਲੇ 3-4 ਸਾਲਾਂ ਵਿਚ ਉਨ੍ਹਾਂ ਦੀ ਜਥੇਬੰਦੀ ਦੇ 30 ਤੋਂ ਵੱਧ ਮੈਂਬਰ ਮਾਰੇ ਗਏ ਹਨ।
ਉਸ ਦੇ ਮੁਤਾਬਕ ਇਹ ਹਮਲੇ ਪਿਸ਼ਾਵਰ, ਕਰਾਚੀ, ਰਾਵਲਪਿੰਡੀ, ਰਾਵਲਕੋਟ ਅਤੇ ਮੁਜ਼ੱਫਰਾਬਾਦ ਵਿਚ ਅਣਪਛਾਤੇ ਹਮਲਾਵਰਾਂ ਵਲੋਂ ਕੀਤੇ ਗਏ। ਉਸ ਨੇ ਦੋਸ਼ ਲਾਇਆ ਕਿ ਇਹ ਹਮਲਾਵਰ ਭਾਰਤੀ ਏਜੰਟ ਸਨ।
ਇਸ ਨਾਲ ਜੁੜੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵਿਚ ਹਨੀਫ਼ ਕਹਿੰਦਾ ਹੈ ਕਿ ਸਾਡੇ ਵਿਅਕਤੀਆਂ ਨੂੰ ਭਾਰਤੀ ਖੁਫ਼ੀਆ ਏਜੰਸੀਆਂ ਨੇ ਆਜ਼ਾਦ ਕਸ਼ਮੀਰ ਵਿਚ ਅਮਨ-ਚੈਨ ਨਾਲ ਨਹੀਂ ਰਹਿਣ ਦਿੱਤਾ। ਆਪਣੇ ਏਜੰਟਾਂ ਰਾਹੀਂ ਉਨ੍ਹਾਂ ਨੇ ਸਾਡੇ ਵਿਅਕਤੀਆਂ ਨੂੰ ਸ਼ਹੀਦ ਕਰ ਦਿੱਤਾ।
ਲਸ਼ਕਰ-ਏ-ਤੋਇਬਾ ਦੀ ਸਥਾਪਨਾ 1987 ਵਿਚ ਪਾਕਿਸਤਾਨ ਵਿਚ ਹੋਈ ਸੀ। ਇਹ ਜਥੇਬੰਦੀ ਸੋਵੀਅਤ-ਅਫ਼ਗਾਨ ਜੰਗ ਦੌਰਾਨ ਬਣੇ ਜਹਾਦੀ ਨੈੱਟਵਰਕ ਵਿਚੋਂ ਨਿਕਲੀ ਸੀ। ਓਸਾਮਾ ਬਿਨ ਲਾਦੇਨ ਦੇ ਮੈਂਟਰ ਮੰਨੇ ਜਾਣ ਵਾਲੇ ਅਬਦੁੱਲਾ ਅਜ਼ਾਮ ਅਤੇ ਉਸ ਦੇ 2 ਸਾਥੀਆਂ ਨੇ ਮਿਲ ਕੇ ‘ਮਰਕਜ਼-ਅਦ-ਦਾਵਾ-ਵਲ-ਇਰਸ਼ਾਦ’ ਨਾਂ ਦੀ ਧਾਰਮਿਕ ਜਥੇਬੰਦੀ ਦੀ ਸਥਾਪਨਾ ਕੀਤੀ ਸੀ।
