35 ਸਾਲ ਬਾਅਦ ਧੀ ਦੇ ਜਨਮ 'ਤੇ ਕਿਸਾਨ ਪਰਿਵਾਰ ਨੇ ਮਨਾਇਆ ਅਨੋਖਾ ਜਸ਼ਨ, ਹੈਲੀਕਾਪਟਰ 'ਤੇ ਲੈ ਕੇ ਆਏ ਘਰ

Thursday, Apr 22, 2021 - 12:27 PM (IST)

ਨਾਗੌਰ- ਇਸ ਦੇਸ਼ 'ਚ ਧੀਆਂ ਨੂੰ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਿਸ ਘਰ 'ਚ ਧੀ ਹੁੰਦੀ ਹੈ, ਉਹ ਘਰ ਸਵਰਗ ਤੋਂ ਸੁੰਦਰ ਹੁੰਦਾ ਹੈ। ਰਾਜਸਥਾਨ 'ਚ ਨਾਗੌਰ ਜ਼ਿਲ੍ਹੇ ਦੇ ਪਿੰਡ ਨਿੰਬੜੀ ਚਾਂਦਾਵਤਾ 'ਚ ਇਕ ਕਿਸਾਨ ਪਰਿਵਾਰ ਨੇ ਆਪਣੇ ਘਰ 35 ਸਾਲ ਬਾਅਦ ਹੋਈ ਧੀ ਦੇ ਜਨਮ ਦੀ ਖੁਸ਼ੀ ਨੂੰ ਅਨੋਖੇ ਅੰਦਾਜ 'ਚ ਮਨਾਇਆ। ਪਰਿਵਾਰ 'ਚ ਬੱਚੇ ਤਾਂ ਪੈਦਾ ਹੁੰਦੇ ਰਹੇ ਪਰ ਕਿਸੇ ਦੇ ਧੀ ਪੈਦਾ ਨਹੀਂ ਹੋਈ। ਕਾਫ਼ੀ ਮੰਨਤਾਂ ਅਤੇ ਇੰਤਜ਼ਾਰ ਤੋਂ ਬਾਅਦ ਜਦੋਂ ਧੀ ਹੋਣ ਦੀ ਇੱਛਾ ਪੂਰੀ ਹੋਈ ਤਾਂ ਘਰ ਵਾਲੇ ਖੁਸ਼ੀ ਨਾਲ ਝੂਮ ਉੱਠੇ। ਇਹ ਪਰਿਵਾਰ ਪੋਤੀ ਨੂੰ ਨਾਨਕੇ ਤੋਂ ਹੈਲੀਕਾਪਟਰ 'ਚ ਘਰ ਲੈ ਕੇ ਪਹੁੰਚੇ। ਇਸ ਦਾ ਖ਼ਰਚ 5 ਲੱਖ ਰੁਪਏ ਸੀ, ਜਿਸ ਨੂੰ ਪਰਿਵਾਰ ਨੇ ਫ਼ਸਲ ਵੇਚ ਕੇ ਜੁਟਾਇਆ। ਪਿੰਡ ਵਾਲਿਆਂ ਨੇ ਵੀ ਹੈਲੀਪੈਡ ਤੋਂ ਲੈ ਕੇ ਘਰ ਤੱਕ ਰਸਤੇ 'ਚ ਫੁਲ ਵਿਛਾਏ। ਬੱਚੀ ਦੇ ਗ੍ਰਹਿ ਪ੍ਰਵੇਸ਼ 'ਤੇ ਉਸ ਨੂੰ ਮਾਂ ਸਿੱਧੀਦਾਤਰੀ ਦਾ ਰੂਪ ਮੰਨਦੇ ਹੋਏ ਪੂਜਾ ਕੀਤੀ ਗਈ ਅਤੇ ਉਨ੍ਹਾਂ ਦੇ ਨਾਮ 'ਤੇ ਪੋਤੀ ਦਾ ਨਾਮ ਦਿੱਤਾ- ਸਿੱਧੀ। ਘਰ ਆਉਣ 'ਤੇ ਉਸ ਦੇ ਨੰਨ੍ਹੇ ਕਦਮਾਂ ਦੀ ਛਾਪ ਕੁਮਕੁਮ ਨਾਲ ਲਈ ਗਈ।

PunjabKesariਦਰਅਸਲ ਮਦਨਲਾਲ ਦੇ ਪੁੱਤਰ ਹਨੂੰਮਾਨ ਪ੍ਰਜਾਪਤ ਦੀ ਪਤਨੀ ਨੇ ਆਪਣੇ ਪੇਕੇ ਹਰਸੋਲਾਵ ਪਿੰਡ 'ਚ ਤਿੰਨ ਮਾਰਚ ਨੂੰ ਧੀ ਰੀਆ ਨੂੰ ਜਨਮ ਦਿੱਤਾ ਸੀ। ਪਿਤਾ ਹਨੂੰਮਾਨ ਉਸ ਨੂੰ ਪਹਿਲੀ ਵਾਰ ਬੁੱਧਵਾਰ ਦੁਰਗਾਨੌਮੀ ਦੀ ਸਵੇਰ ਹੈਲੀਕਾਪਟਰ 'ਤੇ ਨਾਨਕੇ ਹਰਸੋਲਾਵ ਲੈਣ ਪਹੁੰਚੇ ਅਤੇ ਦੁਪਹਿਰ ਨੂੰ ਉੱਥੋਂ ਘਰ ਤੱਕ ਹੈਲੀਕਾਪਟਰ 'ਚ ਹੀ ਲਿਆਏ। ਹੈਲੀਪੈਡ ਤੋਂ ਲੈ ਕੇ ਘਰ ਤੱਕ ਪੂਰੇ ਰਸਤੇ 'ਚ ਪਿੰਡ ਵਾਸੀਆਂ ਨੇ ਫੁੱਲਾਂ ਅਤੇ ਬੈਂਡ-ਬਾਜਿਆਂ ਨਾਲ ਉਸ ਦਾ ਸੁਆਗਤ ਕੀਤਾ। ਇੰਨਾ ਹੀ ਨਹੀਂ, ਧੀ ਦੇ ਜਨਮ ਦੀ ਖ਼ੁਸ਼ੀ 'ਚ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਖਾਣਾ ਖੁਆਇਆ ਗਿਆ। ਕਰੀਬ ਇਕ ਘੰਟੇ ਤੱਕ ਪੂਜਾ ਦਾ ਪ੍ਰੋਗਰਾਮ ਚੱਲਿਆ। ਦਾਦਾ ਮਦਨਲਾਲ ਨੇ ਸੰਕਲਪ ਲਿਆ ਕਿ ਸਿੱਧੀ ਨੂੰ ਪੜ੍ਹਾ-ਲਿਖਆ ਕੇ ਕਾਮਯਾਬ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।

PunjabKesariਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ 


DIsha

Content Editor

Related News