''ਓਖੀ'' ਤੂਫਾਨ ਦੇ ਕਾਰਨ ਹਰਿਆਣਾ ''ਚ ਹੋ ਸਕਦੀ ਹੈ ਬੱਦਲਵਾਈ, ਕਿਸਾਨ ਜਲਦੀ ਕਰਨ ਕਣਕ ਦੀ ਬਿਜਾਈ

12/06/2017 2:19:19 PM

ਹਿਸਾਰ — ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਚੌਧਰੀ ਚਰਨ ਸਿੰਘ ਨੇ ਕਿਹਾ ਹੈ ਕਿ ਦੱਖਣੀ ਭਾਰਤ 'ਚ ਆਏ ਓਖੀ ਤੂਫਾਨ ਦੇ ਕਾਰਨ ਹਰਿਆਣਾ 'ਚ ਵੀ ਮੌਸਮ ਬਦਲ ਸਕਦਾ ਹੈ। ਅਸਮਾਨ 'ਚ ਹਲਕੇ ਬੱਦਲ ਦਿਖਾਈ ਦੇਣ ਦੀ ਸੰਭਾਵਨਾ ਦੇ ਨਾਲ-ਨਾਲ ਹਲਕੀ ਬਾਰਿਸ਼ ਵੀ ਹੋ ਸਕਦੀ ਹੈ।

PunjabKesari
ਯੂਨੀਵਰਸਿਟੀ ਵਿਭਾਗ ਦੇ ਮੁਖੀ ਡਾ. ਸੁਰਿੰਦਰ ਸਿੰਘ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਉੱਤਰੀ ਹਿੰਦ ਮਾਹਸਾਗਰ 'ਚ ਉਠੇ ਉਖੀ ਨਾਮ ਦੇ ਤੂਫਾਨ ਕਾਰਨ ਹਿਸਾਰ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਬੱਦਲਵਾਹੀ ਰਹਿਣ ਦੀ ਸੰਭਾਵਨਾ ਹੈ। ਗੁਜਰਾਤ ਦੇ ਤੱਟ ਨੂੰ ਪਾਰ ਕਰਨ ਤੋਂ ਬਾਅਦ ਇਸ ਤੂਫਾਨ ਦੀ ਗਤੀ ਘੱਟ ਹੋ ਗਈ ਹੈ। ਤੂਫਾਨ ਦਾ ਅਸਰ ਦਿੱਲੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਵੀ ਦੇਖਿਆ ਜਾ ਰਿਹਾ ਹੈ। ਇਸੇ ਕਾਰਨ ਸੂਬੇ ਵਿਚ ਕਿਤੇ-ਕਿਤੇ ਬੱਦਲ ਅਤੇ ਹਲਕੀ ਧੁੰਦ ਰਹਿਣ ਦੇ ਆਸਾਰ ਦਿਖਾਈ ਦੇ ਰਹੇ ਹਨ। ਪੱਛਮੀ ਗੜਬੜੀ ਦੇ ਪ੍ਰਭਾਵਾਂ ਦੇ ਕਾਰਨ ਸੂਬੇ 'ਚ 10 ਦਸੰਬਰ ਨੂੰ ਇਲਾਕੇ ਅਤੇ ਆਸਪਾਸ ਕਿਤੇ-ਕਿਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਸ ਕਾਰਨ ਸੂਬੇ 'ਚ ਜਲਵਾਯੂ ਤਬਦੀਲੀ  ਦੀ ਸੰਭਾਵਨਾ ਦਿਖਾਈ ਦੇ ਰਹੀ ਹੈ।

PunjabKesari
ਕਿਸਾਨਾਂ ਲਈ ਸਲਾਹ...........
ਡਾ. ਸੁਰਿੰਦਰ ਸਿੰਘ ਨੇ ਕਿਹਾ ਹੈ ਕਿ ਇਸ ਸਮੇਂ ਮੌਸਮ 'ਚ ਮੌਜੂਦ ਨਮੀ ਨੂੰ ਦੇਖਦੇ ਹੋਏ ਆਉਣ ਵਾਲੇ ਕੁਝ ਦਿਨਾਂ 'ਚ ਸਵੇਰ ਦੇ ਸਮੇਂ ਹਲਕੀ ਧੁੰਦ ਰਹਿਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਦੱਸਿਆ ਕਿ ਮੌਸਮੀ ਸਬਜ਼ੀਆਂ ਅਤੇ ਕਣਕ ਦੀ ਫਸਲ ਲਈ ਸਮਾਂ ਬਿਲਕੁਲ ਅਨੁਕੂਲ ਹੈ। ਕਿਸਾਨਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਜਿਨ੍ਹਾਂ ਕਿਸਾਨ ਭਰਾਵਾਂ ਨੇ ਕਣਕ ਦੀ ਫਸਲ ਦੀ ਬਿਜਾਈ ਅਜੇ ਨਹੀਂ ਕੀਤੀ ਉਹ ਖੇਤੀਬਾੜੀ ਮਾਹਰਾਂ ਦੀ ਸਲਾਹ ਲੈ ਕੇ ਜਲਦੀ ਤੋਂ ਜਲਦੀ ਕਣਕ ਦੀ ਬਿਜਾਈ ਪੂਰੀ ਕਰ ਲੈਣ, ਤਾਂ ਜੋ ਕਣਕ ਦੀ ਫਸਲ ਨੂੰ ਪਕਣ ਲਈ ਪੂਰਾ ਸਮਾਂ ਮਿਲ ਸਕੇ।


Related News