ਮਹੋਬਾ ’ਚ ਕਿਸਾਨ ਨੇ ਕੀਤੀ ਆਤਮਹੱਤਿਆ, ਫਸਲ ਬਰਬਾਦ ਹੋਣ ਅਤੇ ਕਰਜ਼ਾ ਵਸੂਲੀ ਤੋਂ ਸੀ ਪ੍ਰੇਸ਼ਾਨ

Thursday, Sep 17, 2026 - 09:17 PM (IST)

ਮਹੋਬਾ ’ਚ ਕਿਸਾਨ ਨੇ ਕੀਤੀ ਆਤਮਹੱਤਿਆ, ਫਸਲ ਬਰਬਾਦ ਹੋਣ ਅਤੇ ਕਰਜ਼ਾ ਵਸੂਲੀ ਤੋਂ ਸੀ ਪ੍ਰੇਸ਼ਾਨ

ਮਹੋਬਾ, (ਏਜੰਸੀ)-ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲੇ ਦੇ ਖਰੇਲਾ ਖੇਤਰ ’ਚ ਬਹੁਤ ਜ਼ਿਆਦਾ ਮੀਂਹ ਪੈਣ ਨਾਲ ਫਸਲ ਬਰਬਾਦ ਹੋਣ ਅਤੇ ਕਰਜ਼ਾ ਵਸੂਲੀ ਲਈ ਕਥਿਤ ਤੌਰ ’ਤੇ ਸੂਦਖੋਰਾਂ ਵੱਲੋਂ ਤੰਗ-ਪ੍ਰੇਸ਼ਾਨ ਕਰਨ ਤੋਂ ਦੁਖੀ ਇਕ ਕਿਸਾਨ ਨੇ ਵੀਰਵਾਰ ਨੂੰ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ। ਪੁਲਸ ਦੇ ਡਿਪਟੀ ਸੁਪਰਡੈਂਟ ਦੀਪਕ ਦੂਬੇ ਨੇ ਦੱਸਿਆ ਕਿ ਕਿਸਾਨ ਹਰਗੋਵਿੰਦ ਪ੍ਰਜਾਪਤੀ (52) ਖੇਤੀ ਕਰ ਕੇ ਪਰਿਵਾਰ ਪਾਲਦੇ ਸਨ। ਉਨ੍ਹਾਂ ਕੋਲ 5 ਵਿੱਘਾ ਵਾਹੀਯੋਗ ਜ਼ਮੀਨ ਸੀ ਅਤੇ ਉਹ ਲੱਗਭਗ 100 ਵਿੱਘਾ ਜ਼ਮੀਨ ਠੇਕੇ ’ਤੇ ਲੈ ਕੇ ਵੀ ਖੇਤੀ ਕਰਦੇ ਸਨ।

ਪਿਛਲੇ ਲੱਗਭਗ 4 ਸਾਲਾਂ ਤੋਂ ਕੁਦਰਤੀ ਆਫਤਾਂ ਕਾਰਨ ਉਨ੍ਹਾਂ ਨੂੰ ਖੇਤੀ ’ਚ ਲਗਾਤਾਰ ਨੁਕਸਾਨ ਹੋ ਰਿਹਾ ਸੀ, ਜਿਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਖਰਾਬ ਹੋ ਗਈ ਸੀ। ਇਸੇ ਦੌਰਾਨ ਉਨ੍ਹਾਂ ਨੇ ਕੁਝ ਲੋਕਾਂ ਤੋਂ ਕਰਜ਼ਾ ਵੀ ਲਿਆ ਸੀ। ਪੁਲਸ ਅਨੁਸਾਰ, ਇਸ ਸਾਲ ਬਹੁਤ ਜ਼ਿਆਦਾ ਮੀਂਹ ਪੈਣ ਨਾਲ ਫਸਲ ਪੂਰੀ ਤਰ੍ਹਾਂ ਬਰਬਾਦ ਹੋਣ ਕਾਰਨ ਹਰਗੋਵਿੰਦ ਪ੍ਰੇਸ਼ਾਨ ਸਨ। ਵੀਰਵਾਰ ਸਵੇਰੇ ਉਹ ਖੇਤ ਜਾਣ ਦੀ ਗੱਲ ਕਹਿ ਕੇ ਘਰੋਂ ਨਿਕਲੇ ਸਨ। ਕਾਫੀ ਦੇਰ ਤੱਕ ਵਾਪਸ ਨਾ ਪਰਤਣ ’ਤੇ ਪਰਿਵਾਰ ਵਾਲਿਆਂ ਨੇ ਭਾਲ ਸ਼ੁਰੂ ਕੀਤੀ। ਬਾਅਦ ’ਚ ਉਨ੍ਹਾਂ ਦੀ ਲਾਸ਼ ਖੇਤ ’ਚ ਇਕ ਰੁੱਖ ਨਾਲ ਫਾਹੇ ’ਤੇ ਲਟਕਦੀ ਮਿਲੀ। ਮ੍ਰਿਤਕ ਦੇ ਪੁੱਤਰ ਬਾਬੂਰਾਮ ਅਤੇ ਦਿਲੀਪ ਕੁਮਾਰ ਦਾ ਦੋਸ਼ ਹੈ ਕਿ ਸੂਦਖੋਰਾਂ ਵੱਲੋਂ ਕਰਜ਼ਾ ਮੋੜਨ ਲਈ ਦਬਾਅ ਬਣਾਇਆ ਜਾਂਦਾ ਸੀ ਅਤੇ ਰਸਤੇ ’ਚ ਰੋਕ ਕੇ ਉਨ੍ਹਾਂ ਨੂੰ ਅਪਮਾਨਿਤ ਵੀ ਕੀਤਾ ਜਾਂਦਾ ਸੀ।


author

Shubam Kumar

Content Editor

Related News