ਕਰਜ਼ਾ ਵਧਾਉਂਦੇ ਸਮੇਂ ਕਰਜ਼ਾ ਮਨਜ਼ੂਰੀ ਦੇ ਨਿਯਮਾਂ ਨਾਲ ਸਮਝੌਤਾ ਨਾ ਹੋਵੇ : ਮੁਰਮੂ
Friday, Sep 04, 2026 - 11:36 AM (IST)
ਬਿਜ਼ਨੈੱਸ ਡੈਸਕ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਡਿਪਟੀ ਗਵਰਨਰ ਐੱਸ. ਸੀ. ਮੁਰਮੂ ਨੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.) ਨੂੰ ਕਰਜ਼ਾ ਵਾਧਾ ਤੇਜ਼ ਕਰਦੇ ਸਮੇਂ ਜਾਇਦਾਦ ਦੀ ਗੁਣਵੱਤਾ ਨਾਲ ਸਮਝੌਤਾ ਨਾ ਕਰਨ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਅਸਮਾਨੀਂ ਚੜ੍ਹੇ ਖੰਡ ਦੇ ਭਾਅ, ਸ਼ੂਗਰ ਮਿੱਲਜ਼ ਫੈੱਡਰੇਸ਼ਨ ਦਾ ਆ ਗਿਆ ਵੱਡਾ ਬਿਆਨ
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਮੁਰਮੂ ਨੇ ਕਿਹਾ ਕਿ ਕਰਜ਼ਾ ਵਾਧੇ ਨਾਲ ਜਾਇਦਾਦ ਦੀ ਗੁਣਵੱਤਾ ’ਤੇ ਜੋਖਮ ਵਧਦਾ ਹੈ। ਉਨ੍ਹਾਂ ਨੇ ਐੱਨ. ਬੀ. ਐੱਫ. ਸੀ. ਨੂੰ ਸਖਤ ਦਬਾਅ ਪ੍ਰੀਖਣ, ਸ਼ੁਰੂਆਤੀ ਚਿਤਾਵਨੀ ਪ੍ਰਣਾਲੀ ਅਤੇ ਗਤੀਸ਼ੀਲ ਪ੍ਰਬੰਧ ਵਿਵਸਥਾ ਅਪਣਾਉਣ ਲਈ ਕਿਹਾ। ਨਾਲ ਹੀ ਕਰਜ਼ਦਾਰਾਂ ’ਤੇ ਵਿੱਤੀ ਦਬਾਅ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਆਧਾਰਿਤ ਉਪਕਰਣਾਂ ’ਚ ਨਿਵੇਸ਼ ਦੀ ਸਲਾਹ ਦਿੱਤੀ।
ਇਹ ਵੀ ਪੜ੍ਹੋ : Canara Bank ਨੇ ਬਦਲੇ ATM ਦੇ ਨਿਯਮ, ਨਕਦੀ ਕਢਵਾਉਣਾ ਹੋਇਆ ਮਹਿੰਗਾ, ਜਾਣੋ ਨਵੇਂ ਚਾਰਜ
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਸੀ. ਆਈ. ਆਈ. ਦੇ ਇਕ ਪ੍ਰੋਗਰਾਮ ’ਚ ਉਨ੍ਹਾਂ ਨੇ ਨਕਦੀ ਪ੍ਰਬੰਧਨ, ਉਚਿਤ ਵਿਵਹਾਰ, ਸ਼ਿਕਾਇਤ ਨਿਵਾਰਨ ਅਤੇ ਜ਼ਿੰਮੇਵਾਰ ਕਰਜ਼ਾ ਵੰਡ ’ਤੇ ਧਿਆਨ ਦੇਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸ਼ਿਕਾਇਤ ਨਿਵਾਰਨ ਅਤੇ ਜ਼ਿੰਮੇਵਾਰ ਕਰਜ਼ਾ ਵੰਡ ਆਰ. ਬੀ. ਆਈ. ਦੀਆਂ ਪ੍ਰਮੁੱਖ ਪਹਿਲਾਂ ’ਚ ਹਨ। ਵਧਦੇ ਡਿਜੀਟਲੀਕਰਨ ਵਿਚਾਲੇ ਸਾਈਬਰ ਸੁਰੱਖਿਆ ਅਤੇ ਗਾਹਕ ਸੁਰੱਖਿਆ ਨੂੰ ਵੀ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : ਮਹਿੰਗਾਈ ਦੇ 6 ਝਟਕਿਆਂ ਨਾਲ ਹੋਈ ਸਤੰਬਰ ਮਹੀਨੇ ਦੀ ਸ਼ੁਰੂਆਤ, ਕਈ ਨਿਯਮਾਂ 'ਚ ਵੀ ਹੋ ਗਏ ਬਦਲਾਅ
ਐੱਨ. ਬੀ. ਐੱਫ. ਸੀ. ਦਾ ਕਰਜ਼ਾ ਮੌਜੂਦਾ ਕੀਮਤਾਂ ’ਤੇ ਜੀ. ਡੀ. ਪੀ. ਦੇ 16.7 ਫੀਸਦੀ ਤੋਂ ਵੱਧ ਹੋ ਗਿਆ ਹੈ, ਜੋ ਇਕ ਸਾਲ ਪਹਿਲਾਂ 15.9 ਫੀਸਦੀ ਸੀ। ਮੁਰਮੂ ਨੇ ਮਜ਼ਬੂਤ ਸੰਚਾਲਨ ਵਿਵਸਥਾ ਅਤੇ ਨੈਤਿਕ ਸੱਭਿਆਚਾਰ ਵਿਕਸਤ ਕਰਨ ਦੀ ਲੋੜ ਵੀ ਦੱਸੀ।
ਇਹ ਵੀ ਪੜ੍ਹੋ : 600 ਕਰਮਚਾਰੀਆਂ ਨੂੰ ਲੱਗਾ ਝਟਕਾ, ਵਿਦੇਸ਼ੀ ਕੰਪਨੀ ਨੇ ਅਚਾਨਕ ਨੋਕਰੀਓਂ ਕੱਢ'ਤੇ ਭਾਰਤੀ ਮੁਲਾਜ਼ਮ
ਇਹ ਵੀ ਪੜ੍ਹੋ : SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
