ChatGPT, Claude ਤੇ Grok ਦੀਆਂ ਸੇਵਾਵਾਂ ਠੱਪ, ਦੁਨੀਆ ਭਰ ’ਚ ਯੂਜ਼ਰਸ ਪ੍ਰੇਸ਼ਾਨ

Friday, Sep 04, 2026 - 02:08 AM (IST)

ChatGPT, Claude ਤੇ Grok ਦੀਆਂ ਸੇਵਾਵਾਂ ਠੱਪ, ਦੁਨੀਆ ਭਰ ’ਚ ਯੂਜ਼ਰਸ ਪ੍ਰੇਸ਼ਾਨ

ਨਵੀਂ ਦਿੱਲੀ - ਵੀਰਵਾਰ ਨੂੰ ਦੁਨੀਆ ਭਰ ’ਚ ਕਈ ਯੂਜ਼ਰਸ ਨੂੰ ਪ੍ਰਮੁੱਖ ਏ. ਆਈ. ਚੈਟਬਾਟ ਵਰਤਣ ’ਚ ਪ੍ਰੇਸ਼ਾਨੀ ਹੋਈ। ਇਨ੍ਹਾਂ ਵਿਚ ਓਪਨ ਏ. ਆਈ. ਦਾ ਚੈਟ ਜੀਪੀਟੀ, ਐਂਥ੍ਰੋਪਿਕ ਦਾ ਕਲਾਊਡ ਅਤੇ ਐਕਸ ਦਾ ਗ੍ਰੋਕ ਸ਼ਾਮਲ ਹਨ। ਡਾਊਨਡਿਟੈਕਟਰ ’ਤੇ ਤਿੰਨੋਂ ਸੇਵਾਵਾਂ ਨੂੰ ਲੈ ਕੇ ਵੱਡੀ ਗਿਣਤੀ ਵਿਚ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਰਾਤ ਲੱਗਭਗ 8.20 ਵਜੇ ਭਾਰਤ ਵਿਚ ਚੈਟ ਜੀਪੀਟੀ ਨੂੰ ਲੈ ਕੇ 2800 ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆਂ। ਇਸੇ ਸਮੇਂ ਕਲਾਊਡ ਨੂੰ ਲੈ ਕੇ ਲੱਗਭਗ 170 ਅਤੇ ਗ੍ਰੋਕ ਨੂੰ ਲੈ ਕੇ 40 ਤੋਂ ਵੱਧ ਰਿਪੋਰਟਾਂ ਸਾਹਮਣੇ ਆਈਆਂ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿਚ ਵੀ ਕਈ ਯੂਜ਼ਰਸ ਇਨ੍ਹਾਂ ਸੇਵਾਵਾਂ ਦੀ ਸਮੱਸਿਆ ਤੋਂ ਪ੍ਰਭਾਵਿਤ ਹੋਏ।

ਅਮਰੀਕਾ ਵਿਚ ਸ਼ਿਕਾਇਤਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਰਹੀ। ਲੱਗਭਗ ਇਸੇ ਸਮੇਂ ਚੈਟ ਜੀਪੀਟੀ ਨੂੰ ਲੈ ਕੇ 35,000 ਤੋਂ ਵੱਧ ਰਿਪੋਰਟਾਂ ਦਰਜ ਹੋਈਆਂ। ਕਲਾਊਡ ਲਈ 1400 ਤੋਂ ਵੱਧ ਅਤੇ ਗ੍ਰੋਕ ਲਈ 1200 ਤੋਂ ਵੱਧ ਸ਼ਿਕਾਇਤਾਂ ਸਾਹਮਣੇ ਆਈਆਂ। ਓਪਨ ਏ. ਆਈ. ਨੇ ਚੈਟ ਜੀਪੀਟੀ ਵਿਚ ਆਈ ਪ੍ਰੇਸ਼ਾਨੀ ਨੂੰ ਸਵੀਕਾਰ ਕੀਤਾ। ਕੰਪਨੀ ਨੇ ਦੱਸਿਆ ਕਿ ਚੈਟ ਜੀਪੀਟੀ ਅਤੇ ਕੋਡੈਕਸ ਵਿਚ ਆਮ ਨਾਲੋਂ ਜ਼ਿਆਦਾ ਖ਼ਾਮੀਆਂ ਆ ਰਹੀਆਂ ਹਨ। ਕੰਪਨੀ ਮੁਤਾਬਕ ਇਨ੍ਹਾਂ ਸੇਵਾਵਾਂ ਵਿਚ ਆਈ ਸਮੱਸਿਆ ਦੀ ਜਾਂਚ ਕੀਤੀ ਜਾ ਰਹੀ ਹੈ।
 


author

Inder Prajapati

Content Editor

Related News