ਐੱਸ.ਡੀ.ਐੱਮ. ਨੂੰ ਬਰਖ਼ਾਸਤ ਕਰਨ ਦੀ ਮੰਗ ਨੂੰ ਲੈ ਕੇ ਟਾਵਰ ’ਤੇ ਚੜ੍ਹਿਆ ਕਿਸਾਨ
Friday, Sep 10, 2021 - 06:05 PM (IST)
ਪਾਨੀਪਤ– ਪਿਛਲੇ ਦਿਨੀਂ ਕਿਸਾਨਾਂ ’ਤੇ ਹੋਏ ਲਾਠੀਚਾਰਜ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਵਿਵਾਦ ’ਚ ਆਏ ਐੱਸ.ਡੀ.ਐੱਮ. ਦੀ ਬਰਖ਼ਾਸਤਗੀ ਦੀ ਮੰਗ ਨੂੰ ਲੈ ਕੇ ਪਾਨੀਪਤ ਜ਼ਿਲ੍ਹੇ ਦੇ ਸਮਾਲਖਾ ’ਚ ਇਕ ਕਿਸਾਨ ਟਾਵਰ ’ਤੇ ਚੜ੍ਹ ਗਿਆ। ਟਾਵਰ ’ਤੇ ਚੜ੍ਹਿਆ ਕਿਸਾਨ ਪ੍ਰਸ਼ਾਸਨ ਲਈ ਪਰੇਸ਼ਾਨੀ ਦਾ ਸਬਬ ਬਣ ਗਿਆ। ਕਰੀਬ ਡੇਢ ਘੰਟਿਆਂ ਤਕ ਜੱਦੋ-ਜਹਿਦ ਤੋਂ ਬਾਅਦ ਕਿਸਾਨ ਨੂੰ ਟਾਵਰ ਤੋਂ ਹੇਠਾਂ ਉਤਾਰਿਆ ਗਿਆ।
ਟਾਵਰ ’ਤੇ ਚੜ੍ਹਣ ਵਾਲੇ ਕਿਸਾਨ ਦਾ ਨਾਂ ਸੋਨੂੰ ਮਾਲਪੁਰੀਆ ਹੈ, ਜੋ ਸਮਾਲਖਾ ਦੇ ਪਿੰਡ ਟੀਟਾਨਾ ਦਾ ਰਹਿਣ ਵਾਲਾ ਹੈ। ਦੱਸ ਦੇਈਏ ਕਿ ਕਰਨਾਕ ’ਚ ਹਜ਼ਾਰਾਂ ਕਿਸਾਨ ਸਰਕਾਰ ਖ਼ਿਲਾਫ਼ ਧਰਨੇ ’ਤੇ ਬੈਠੇ ਹੋਏ ਹਨ। ਇਸ ਧਰਨੇ ਦੇ ਸਮਰਥਨ ’ਚ ਪੂਰੇ ਸੂਬੇ ’ਚ ਕਈ ਥਾਵਾਂ ’ਤੇ ਵਿਰੋਧ-ਪ੍ਰਦਰਸ਼ਨ ਵੇਖਣ ਨੂੰ ਮਿਲ ਰਹੇ ਹਨ।