ਵਿਦਿਆਰਥੀ ਨੇ 17ਵੀਂ ਮੰਜ਼ਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ, ਪ੍ਰਿੰਸੀਪਲ ਨੂੰ ਠਹਿਰਾਇਆ ਦੋਸ਼ੀ

Saturday, Feb 26, 2022 - 10:28 AM (IST)

ਵਿਦਿਆਰਥੀ ਨੇ 17ਵੀਂ ਮੰਜ਼ਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ, ਪ੍ਰਿੰਸੀਪਲ ਨੂੰ ਠਹਿਰਾਇਆ ਦੋਸ਼ੀ

ਫਰੀਦਾਬਾਦ (ਭਾਸ਼ਾ)- ਹਰਿਆਣਾ ਦੇ ਫਰੀਦਾਬਾਦ 'ਚ 10ਵੀਂ ਜਮਾਤ ਦੇ ਵਿਦਿਆਰਥੀ ਨੇ 17 ਮੰਜ਼ਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਵਿਦਿਆਰਥੀ ਨੇ ਆਪਣੇ ਸੁਸਾਈਡ ਨੋਟ 'ਚ ਇਸ ਲਈ ਸਕੂਲ ਦੀ ਪ੍ਰਿੰਸੀਪਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕੇ ਵਿਦਿਆਰਥੀ ਨੇ ਸੁਸਾਈਡ ਨੋਟ 'ਚ ਲਿਖਿਆ,''ਸਕੂਲ ਨੇ ਮੈਨੂੰ ਮਾਰ ਦਿੱਤਾ ਹੈ।'' 

ਇਹ ਵੀ ਪੜ੍ਹੋ : ਬੇਰਹਿਮ ਪਿਤਾ ਨੇ ਮਾਸੂਮ ਧੀਆਂ ਦੇ ਗੁਪਤ ਅੰਗਾਂ 'ਚ ਪਾਈ ਨੁਕੀਲੀ ਵਸਤੂ, ਹਾਲਤ ਗੰਭੀਰ

ਪੁਲਸ ਨੇ ਦੱਸਿਆ ਕਿ ਵਿਦਿਆਰਥੀ ਦੇ ਇਸ ਨੋਟ ਨੂੰ ਦੇਖਦੇ ਹੋਏ ਪ੍ਰਿੰਸੀਪਲ ਅਤੇ ਸਕੂਲ ਪ੍ਰਬੰਧਨ ਵਿਰੁੱਧ ਖ਼ੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਮੁੰਡੇ ਦੀ ਮਾਂ ਉਸ ਨੂੰ ਸਕੂਲ 'ਚ ਪੜ੍ਹਾਉਂਦੀ ਹੈ। ਵਿਦਿਆਰਥੀ ਨੇ ਵੀਰਵਾਰ ਰਾਤ ਕਰੀਬ 9 ਵਜੇ ਇਮਾਰਤ ਦੀ 17ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਅਤੇ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News